ਮੁੰਬਈ- ਚੇਨਈ ਸੁਪਰ ਕਿੰਗਜ਼ ਦੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਪੰਜਾਬ ਦੇ ਵਿਰੁੱਧ ਜਿਵੇਂ ਹੀ ਗੇਂਦਬਾਜ਼ੀ ਦੇ ਲਈ ਮੈਦਾਨ 'ਚ ਉਤਰੇ ਤਾਂ ਉਨ੍ਹਾਂ ਨੇ ਆਪਣੇ ਨਾਂ ਇਕ ਰਿਕਾਰਡ ਬਣਾ ਲਿਆ। ਧੋਨੀ ਭਾਰਤ ਦੇ ਲਈ ਸਭ ਤੋਂ ਜ਼ਿਆਦਾ ਟੀ-20 ਮੈਚ ਖੇਡਣ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਦੂਜੇ ਨੰਬਰ 'ਤੇ ਆ ਗਏ ਹਨ। ਧੋਨੀ ਪੰਜਾਬ ਕਿੰਗਜ਼ ਦੇ ਵਿਰੁੱਧ ਆਪਣਾ ਕਰੀਅਰ ਦਾ 350ਵਾਂ ਮੈਚ ਖੇਡ ਰਹੇ ਹਨ।
ਇਹ ਖ਼ਬਰ ਪੜ੍ਹੋ- ਐਲਿਸਾ ਹੀਲੀ ਮਹਿਲਾ ਵਿਸ਼ਵ ਕੱਪ ਦੀ ਸਰਵਸ੍ਰੇਸ਼ਠ ਖਿਡਾਰੀ ਚੁਣੀ ਗਈ
ਧੋਨੀ ਭਾਰਤ ਦੇ ਲਈ 350ਵਾਂ ਟੀ-20 ਮੈਚ ਖੇਡਣ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਧੋਨੀ ਤੋਂ ਪਹਿਲਾਂ ਇਹ ਰਿਕਾਰਡ ਮੁੰਬਈ ਇੰਡੀਅਨਜ਼ ਦੇ ਕਪਤਾਨ ਅਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਨਾਂ ਹੈ। ਰੋਹਿਤ ਸ਼ਰਮਾ ਭਾਰਤ ਦੇ ਲਈ ਸਭ ਤੋਂ ਜ਼ਿਆਦਾ ਟੀ-20 ਮੈਚ ਖੇਡਣ ਵਾਲੇ ਖਿਡਾਰੀ ਹਨ। ਰੋਹਿਤ ਸ਼ਰਮਾ ਨੇ ਹੁਣ ਤੱਕ ਟੀ-20 ਵਿਚ 372 ਮੈਚ ਖੇਡੇ ਹਨ ਜੋਕਿ ਕਿਸੇ ਵੀ ਭਾਰਤੀ ਖਿਡਾਰੀ ਵਲੋਂ ਸਭ ਤੋਂ ਜ਼ਿਆਦਾ ਹੈ।
ਸਭ ਤੋਂ ਜ਼ਿਆਦਾ ਟੀ-20 ਮੈਚ ਖੇਡਣ ਵਾਲੇ ਭਾਰਤੀ ਖਿਡਾਰੀ
372 - ਰੋਹਿਤ ਸ਼ਰਮਾ
350 - ਧੋਨੀ*
336 - ਸੁਰੇਸ਼ ਰੈਨਾ
329 - ਦਿਨੇਸ਼ ਕਾਰਤਿਕ
328 - ਵਿਰਾਟ ਕੋਹਲੀ
ਇਹ ਖ਼ਬਰ ਪੜ੍ਹੋ-ਐਲਿਸਾ ਨੇ ਤੋੜਿਆ ਗਿਲਕ੍ਰਿਸਟ ਦਾ ਰਿਕਾਰਡ, ਫਾਈਨਲ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬਣੀ ਕ੍ਰਿਕਟਰ
ਡੈੱਥ ਓਵਰਾਂ ਵਿਚ ਟੀਮਾਂ ਦੇ ਵਿਰੁੱਧ ਧੋਨੀ ਦਾ ਪ੍ਰਦਰਸ਼ਨ
355 : ਬਨਾਮ ਪੰਜਾਬ ਕਿੰਗਜ਼
347 : ਬਨਾਮ ਦਿੱਲੀ ਕੈਪੀਟਲਸ
342 : ਬਨਾਮ ਰਾਇਲ ਚੈਲੰਜਰਜ਼ ਬੈਂਗਲੁਰੂ
321 : ਬਨਾਮ ਸਨਰਾਈਜ਼ਰਜ਼ ਹੈਦਰਾਬਾਦ
290 : ਬਨਾਮ ਮੁੰਬਈ ਇੰਡੀਅਨਜ਼
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
IPL ਮੈਚ ਦੌਰਾਨ ਕਿੱਸ ਕਰਦਾ ਨਜ਼ਰ ਆਇਆ ਜੋੜਾ, ਫੋਟੋ ਵਾਇਰਲ ਹੋਣ 'ਤੇ ਲੋਕਾਂ ਨੇ ਬਣਾਏ ਮੀਮਸ
NEXT STORY