ਦੁਬਈ- ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਰੁੱਧ ਮੈਚ 'ਚ ਉਤਰਦੇ ਹੀ ਵੱਡਾ ਰਿਕਾਰਡ ਆਪਣੇ ਨਾਂ ਕਰ ਦਿੱਤਾ ਹੈ। ਧੋਨੀ ਆਈ. ਪੀ. ਐੱਲ. ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਸੀ. ਐੱਸ. ਕੇ. ਦੇ ਹੋਰ ਖਿਡਾਰੀ ਸੁਰੇਸ਼ ਰੈਨਾ ਦੇ ਨਾਂ ਸੀ, ਜਿਸ ਨੂੰ ਮਿਸਟਰ ਆਈ. ਪੀ. ਐੱਲ. ਵੀ ਕਿਹਾ ਜਾਂਦਾ ਹੈ।

ਧੋਨੀ ਨੇ ਆਈ. ਪੀ. ਐੱਲ. 2020 ਦੇ 14ਵੇਂ ਮੈਚ 'ਚ ਹੈਦਰਾਬਾਦ ਵਿਰੁੱਦ ਉਤਰਦੇ ਹੀ 194 ਮੈਚ ਖੇਡਣ ਵਾਲੇ ਖਿਡਾਰੀ ਬਣ ਗਏ ਹਨ। ਇਹ ਕਿਸੇ ਵੀ ਖਿਡਾਰੀ ਵਲੋਂ ਸਭ ਤੋਂ ਜ਼ਿਆਦਾ ਆਈ. ਪੀ. ਐੱਲ. ਮੈਚ ਹਨ। ਰੈਨਾ ਇਸ ਮਾਮਲੇ 'ਚ ਦੂਜੇ ਸਥਾਨ 'ਤੇ ਹੈ, ਜਿਨ੍ਹਾਂ ਨੇ 193 ਮੈਚ ਖੇਡੇ ਹਨ। ਹਾਲਾਂਕਿ ਰੈਨਾ ਇਸ ਬਾਰ ਖੇਡ ਰਹੇ ਹੁੰਦੇ ਤਾਂ ਰੈਨਾ ਦੇ ਨਾਂ ਇਹ ਰਿਕਾਰਡ ਬਰਕਰਾਰ ਰਹਿੰਦਾ। ਰੈਨਾ ਤੋਂ ਇਲਾਵਾ ਤੀਜੇ ਨੰਬਰ 'ਤੇ ਧਮਾਕੇਦਾਰ ਓਪਨਰ ਰੋਹਿਤ ਸ਼ਰਮਾ ਦਾ ਨਾਂ ਆਉਂਦਾ ਹੈ, ਜਿਨ੍ਹਾਂ ਨੇ ਆਈ. ਪੀ. ਐੱਲ. 'ਚ 192 ਮੈਚ ਖੇਡੇ ਹਨ। ਚੌਥੇ ਨੰਬਰ 'ਤੇ ਦਿਨੇਸ਼ ਕਾਰਤਿਕ ਹੈ, ਜਿਨ੍ਹਾਂ ਨੇ 185 ਆਈ. ਪੀ. ਐੱਲ. ਮੈਚ ਖੇਡੇ ਹਨ।

ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ
194 ਐੱਮ. ਐੱਸ. ਧੋਨੀ
193 ਸੁਰੇਸ਼ ਰੈਨਾ
192 ਰੋਹਿਤ ਸ਼ਰਮਾ
185 ਦਿਨੇਸ਼ ਕਾਰਤਿਕ

IPL ਨਹੀਂ ਧੋਨੀ ਨੂੰ ਮਿਸ ਕਰ ਰਹੀ ਪਤਨੀ ਸਾਕਸ਼ੀ, ਕਹੀ ਇਹ ਖਾਸ ਗੱਲ
NEXT STORY