ਨਵੀਂ ਦਿੱਲੀ— ਕ੍ਰਿਕਟ ਤੋਂ ਬ੍ਰੇਕ ਲੈ ਕੇ ਟੈਰੀਟੋਰੀਅਲ ਆਰਮੀ ਬਟਾਲੀਅਨ ਦੇ ਨਾਲ ਦੋ ਮਹੀਨੇ ਦੀ ਟ੍ਰੇਨਿੰਗ ਕਰ ਰਹੇ ਮਹਿੰਦਰ ਸਿੰਘ ਧੋਨੀ ਦਾ ਆਰਮੀ ਪ੍ਰੋਗਰਾਮ ਦੇ ਦੌਰਾਨ ਗਾਣਾ ਗਾਉਂਦੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਲੈਫਟੀਨੈਂਟ ਕਰਨਲ ਦੀ ਵਰਦੀ 'ਚ ਦਿਖ ਰਹੇ ਧੋਨੀ ਬਾਲੀਵੁੱਡ ਫਿਲਮ 'ਕਭੀ-ਕਭੀ' ਦਾ ਗੀਤ 'ਮੈਂ ਪਲ ਦੋ ਪਲ ਦਾ ਸ਼ਾਇਦ ਹੂੰ' ਗਾਉਂਦੇ ਹੋਏ ਸੁਣਾਈ ਦਿੰਦੇ ਹਨ। 38 ਸਾਲਾ ਦੇ ਧੋਨੀ ਇਸ ਦੌਰਾਨ ਆਪਣੇ ਬਟਾਲੀਅਨ ਦੇ ਸੀਨੀਅਰ ਮੈਂਬਰ ਦੇ ਨਾਲ ਮੰਚ ਸ਼ੇਅਰ ਕਰਦੇ ਹੋਏ ਵੀ ਦਿਖਾਈ ਦਿੱਤੇ। ਵੀਡੀਓ ਦੇ ਦੌਰਾਨ ਧੋਨੀ ਗਾਣਾ ਸ਼ੁਰੂ ਕਰਨ ਤੋਂ ਪਹਿਲਾਂ ਕਹਿੰਦੇ ਹਨ ਕੱਲ ਕੋਈ ਆਵੇਗਾ ਜੋ ਮੇਰੇ ਤੋਂ ਵਧੀਆ ਖੇਡੇਗਾ। ਤਾਂ ਫਿਊਚਰ 'ਚ ਕੋਈ ਯਾਦ ਕਰੇ ਜਾਂ ਨਾ ਕਰੇ ਇਹ ਮਾਇਨੇ ਨਹੀਂ ਰੱਖਦਾ। ਇਸ ਤੋਂ ਬਾਅਦ ਧੋਨੀ ਇਹ ਗੀਤ ਗਾਉਂਦੇ ਹਨ।
ਬੰਗਲਾਦੇਸ਼-ਇੰਗਲੈਂਡ ਅੰਡਰ-19 ਮੈਚ ਟਾਈ, ਭਾਰਤ ਫਾਈਨਲ 'ਚ
NEXT STORY