ਮੁੰਬਈ/ਲੰਡਨ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਮਹਿੰਦਰ ਸਿੰਘ ਧੋਨੀ ਦੇ ਦਸਤਾਨਿਆਂ 'ਤੇ ਭਾਰਤੀ ਫੌਜ ਦੇ 'ਬਲੀਦਾਨ ਬੈਜ' ਨੂੰ ਲੈ ਕੇ ਪੈਦਾ ਹੋਏ ਬੇਲੋੜੇ ਵਿਵਾਦ ਵਿਚ ਦਖਲ ਦਿੰਦਿਆਂ ਸ਼ੁੱਕਰਵਾਰ ਆਪਣੇ ਵਿਕਟਕੀਪਰ-ਬੱਲੇਬਾਜ਼ ਦੀ ਹਮਾਇਤ ਕੀਤੀ। ਧੋਨੀ ਦੇ ਦਸਤਾਨਿਆਂ 'ਤੇ ਲੱਗੇ ਭਾਰਤੀ ਫੌਜ ਦੇ ਬੈਜ ਨੂੰ ਲੈ ਕੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਨੇ ਇਤਰਾਜ਼ ਪ੍ਰਗਟ ਕੀਤਾ ਸੀ, ਜਿਸ ਪਿੱਛੋਂ ਉਕਤ ਵਿਵਾਦ ਪੈਦਾ ਹੋਇਆ। ਆਈ. ਸੀ. ਸੀ. ਨੇ ਬੀ. ਸੀ. ਸੀ. ਆਈ. ਨੂੰ ਅਪੀਲ ਕੀਤੀ ਕਿ ਉਹ ਧੋਨੀ ਨੂੰ ਆਪਣੇ ਦਸਤਾਨਿਆਂ 'ਤੇ ਫੌਜ ਦੇ ਬਣੇ ਬੈਜ ਨੂੰ ਹਟਾਉਣ ਲਈ ਕਹੇ। ਬੀ. ਸੀ. ਸੀ. ਆਈ. ਦਾ ਸੰਚਾਲਨ ਕਰ ਰਹੀ ਪ੍ਰਸ਼ਾਸਕਾਂ ਦੀ ਕਮੇਟੀ ਦੇ ਮੁਖੀ ਵਿਨੋਦ ਰਾਏ ਨੇ ਪੁਸ਼ਟੀ ਕੀਤੀ ਕਿ ਬੀ. ਸੀ. ਸੀ. ਆਈ. ਨੇ ਆਈ. ਸੀ. ਸੀ. ਨੂੰ ਚਿੱਠੀ ਲਿਖੀ ਹੈ ਅਤੇ ਧੋਨੀ ਨੂੰ ਉਨ੍ਹਾਂ ਦੇ ਭਾਰਤੀ ਫੌਜ ਦੇ ਬੈਜ ਲੱਗੇ ਦਸਤਾਨਿਆਂ ਨੂੰ ਪਹਿਨ ਕੇ ਖੇਡਣ ਦੀ ਆਗਿਆ ਦੇਣ ਦੀ ਮੰਗ ਕੀਤੀ ਹੈ।
ਬਾਰਟੀ ਤੇ ਵੋਂਡ੍ਰੋਸੋਵਾ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ
NEXT STORY