ਨਵੀਂ ਦਿੱਲੀ–ਸਾਬਕਾ ਵਿਕਟਕੀਪਰ-ਬੱਲੇਬਾਜ਼ ਦਿਨੇਸ਼ ਕਾਰਤਿਕ ਨੂੰ ਮੰਗਲਵਾਰ ਨੂੰ ਪਾਰਲ ਰਾਇਲਜ਼ ਨੇ ਐੱਸ. ਏ. 20 ਦੇ ਤੀਜੇ ਸੈਸ਼ਨ ਲਈ ਕਰਾਰਬੱਧ ਕੀਤਾ ਹੈ, ਜਿਸ ਨਾਲ ਉਹ ਅਗਲੇ ਸਾਲ 9 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਦੱਖਣੀ ਅਫਰੀਕੀ ਟੀ-20 ਕ੍ਰਿਕਟ ਲੀਗ ਨਾਲ ਜੁੜਨ ਵਾਲਾ ਪਹਿਲਾ ਭਾਰਤੀ ਕ੍ਰਿਕਟਰ ਬਣ ਗਿਆ ਹੈ।
ਆਈ. ਪੀ. ਐੱਲ. ਵਿਚ ਲੰਬੇ ਸਮੇਂ ਤਕ ਖੇਡਣ ਵਾਲੇ 39 ਸਾਲਾ ਕਾਰਤਿਕ ਨੇ ਇਸ ਸਾਲ ਜੂਨ ਵਿਚ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈ ਲਿਆ ਸੀ ਤੇ ਉਸ ਨੂੰ ਆਈ. ਪੀ. ਐੱਲ. ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਮੈਂਟੋਰ ਤੇ ਸਾਂਝੇ ਬੱਲੇਬਾਜ਼ੀ ਕੋਚ ਦੇ ਰੂਪ ਵਿਚ ਨਿਯੁਕਤ ਕੀਤਾ ਹੈ। ਭਾਰਤ ਲਈ ਤਿੰਨੇ ਸਵਰੂਪਾਂ ’ਚ 180 ਮੈਚ ਖੇਡਣ ਵਾਲੇ ਕਾਰਤਿਕ ਨੇ ਕਿਹਾ, ‘ਦੱਖਣੀ ਅਫਰੀਕਾ ਵਿਚ ਖੇਡਣਾ ਤੇ ਉੱਥੇ ਜਾਣ ਦੀਆਂ ਮੇਰੀ ਬਹੁਤ ਸਾਰੀਆਂ ਯਾਦਾਂ ਹਨ ਤੇ ਜਦੋਂ ਇਹ ਮੌਕਾ ਆਇਆ ਤਾਂ ਮੈਂ ਮਨ੍ਹਾ ਨਹੀਂ ਸਕਿਆ ਕਿਉਂਕਿ ਮੁਕਾਬਲੇਬਾਜ਼ੀ ਕ੍ਰਿਕਟ ਵਿਚ ਵਾਪਸ ਆਉਣਾ ਤੇ ਰਾਇਲਜ਼ ਨਾਲ ਇਸ ਅਵਿਸ਼ਵਾਸਯੋਗ ਪ੍ਰਤੀਯੋਗਿਤਾ ਨੂੰ ਜਿੱਤਣਾ ਕਿੰਨਾ ਖਾਸ ਹੋਵੇਗਾ।’’
ਕਾਰਤਿਕ ਨੇ ਪਿਛਲਾ ਮੁਕਾਬਲੇਬਾਜ਼ੀ ਟੀ-20 ਮੈਚ ਆਈ. ਪੀ. ਐੱਲ. 2024 ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਖੇਡਿਆ ਸੀ। ਉਸ ਨੇ 2024 ਸੈਸ਼ਨ ਵਿਚ 14 ਮੈਚਾਂ ਵਿਚ 187.36 ਦੀ ਸਟ੍ਰਾਈਕ ਰੇਟ ਨਾਲ 326 ਦੌੜਾਂ ਬਣਾਈਆਂ ਸਨ। ਕਾਰਤਿਕ ਨੇ ਭਾਰਤ ਲਈ ਆਖਰੀ ਮੈਚ 2022 ਵਿਚ ਆਸਟ੍ਰੇਲੀਆ ਵਿਚ ਹੋਏ ਟੀ-20 ਵਿਸ਼ਵ ਕੱਪ ਦੌਰਾਨ ਬੰਗਲਾਦੇਸ਼ ਵਿਰੁੱਧ ਖੇਡਿਆ ਸੀ।
'ਤੁਸੀਂ ਸ਼ਾਨਦਾਰ ਖੇਡ ਖੇਡੀ'... ਰਾਹੁਲ ਗਾਂਧੀ ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਵਧਾਇਆ ਹੌਸਲਾ
NEXT STORY