ਸਪੋਰਟਸ ਡੈਸਕ- ਪੈਰਿਸ ਓਲੰਪਿਕ ਦੇ ਸੈਮੀਫਾਈਨਲ 'ਚ ਭਾਰਤੀ ਹਾਕੀ ਟੀਮ ਨੂੰ 1-0 ਦੀ ਬੜ੍ਹਤ ਹਾਸਲ ਕਰਨ ਤੋਂ ਬਾਅਦ ਜਰਮਨੀ ਹੱਥੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਨੂੰ ਕਪਤਾਨ ਹਰਮਨਪ੍ਰੀਤ ਸਿੰਘ ਨੇ ਮੈਚ ਸ਼ੁਰੂ ਹੋਣ ਦੇ 7ਵੇਂ ਮਿੰਟ 'ਚ ਹੀ ਪਨੈਲਟੀ ਕਾਰਨਰ ਰਾਹੀਂ ਗੋਲ ਕਰ ਕੇ 1-0 ਦੀ ਬੜ੍ਹਤ ਦਿਵਾ ਦਿੱਤੀ ਸੀ। ਆਖ਼ਰੀ ਕੁਆਰਟਰ ਦੇ 54ਵੇਂ ਮਿੰਟ 'ਚ ਜਰਮਨੀ ਦੇ ਮਾਰਕੋ ਮਿਲਟਕਾਓ ਨੇ ਗੋਲ ਕਰ ਕੇ ਟੀਮ ਦੀ ਜਿੱਤ ਲਗਭਗ ਤੈਅ ਕਰ ਦਿੱਤੀ। ਆਖ਼ਰੀ ਪਲਾਂ 'ਚ ਦੋਵਾਂ ਟੀਮਾਂ ਨੇ ਗੋਲ ਕਰਨ ਦੀ ਕੋਸ਼ਿਸ਼ ਜਾਰੀ ਰੱਖੀ, ਪਰ ਉਹ ਸਫ਼ਲ ਨਾ ਹੋ ਸਕੀਆਂ। ਅੰਤ ਜਰਮਨੀ ਨੇ ਇਹ ਮੁਕਾਬਲਾ 3-2 ਨਾਲ ਆਪਣੇ ਨਾਂ ਕਰ ਲਿਆ।
ਉਥੇ ਹੀ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦੀ ਹੌਸਲਾ ਵਧਾਉਂਦਿਆਂ ਟਵੀਟ ਕਰ ਕਿਹਾ, ਭਾਰਤੀ ਹਾਕੀ ਟੀਮ ਦੇ ਹਰ ਇੱਕ ਖਿਡਾਰੀ 'ਤੇ ਸਾਨੂੰ ਮਾਣ ਹੈ। ਤੁਸੀਂ ਸ਼ਾਨਦਾਰ ਖੇਡ ਖੇਡੀ ਹੈ। ਉਨ੍ਹਾਂ ਅੱਗੇ ਕਿਹਾ ਕਿ, ਤੁਸੀਂ ਆਪਣਾ ਸਿਰ ਉੱਚਾ ਰੱਖੋ- ਆਉਣ ਵਾਲੇ ਮੈਚ ਲਈ ਸ਼ੁਭਕਾਮਨਾਵਾਂ।
ਰਾਜਾ ਵੜਿੰਗ ਨੇ ਵਿਨੇਸ਼ ਫੋਗਾਟ ਨੂੰ ਇਤਿਹਾਸਕ ਜਿੱਤ 'ਤੇ ਦਿੱਤੀ ਵਧਾਈ, ਕਿਹਾ- 'ਸਾਨੂੰ ਸਭ ਨੂੰ ਤੁਹਾਡੇ 'ਤੇ ਮਾਣ ਹੈ...'
NEXT STORY