ਚੇਨਈ- ਦਿਨੇਸ਼ ਕਾਰਤਿਕ ਸਈਅਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ 'ਚ ਸਾਬਕਾ ਚੈਂਪੀਅਨ ਤਾਮਿਲਨਾਡੂ ਦੀ ਟੀਮ ਦੀ ਕਪਤਾਨੀ ਕਰਨਗੇ। ਟੀ-20 ਦੇ ਇਸ ਰਾਸ਼ਟਰੀ ਟੂਰਨਾਮੈਂਟ ਨੂੰ ਲਖਨਊ 'ਚ ਖੇਡਿਆ ਜਾਵੇਗਾ। ਤਾਮਿਲਨਾਡੂ ਦੀ ਟੀਮ ‘ਐਲੀਟ ਗਰੁੱਪ' 'ਚ ਹੈ। ਤਾਮਿਲਾਨਾਡੂ ਕ੍ਰਿਕਟ ਸੰਘ ਦੀ ਸੂਬਾ ਚੋਣ ਕਮੇਟੀ ਵੱਲੋਂ ਚੁਣੀ ਗਈ ਟੀਮ 'ਚ ਹਾਲ ਹੀ 'ਚ ਟੀ. ਐੱਨ. ਪੀ. ਐੱਲ. (ਤਾਮਿਲਨਾਡੂ ਪ੍ਰੀਮੀਅਰ ਲੀਗ) 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਬੀ. ਸਾਈ ਸੁਦਰਸ਼ਨ ਤੇ ਪੀ ਸ਼੍ਰਵਣ ਕੁਮਾਰ ਜਿਹੇ ਖਿਡਾਰੀਆਂ ਨੂੰ ਵੀ ਮੌਕਾ ਦਿੱਤਾ ਗਿਆ ਹੈ।
ਖ਼ਰਾਬ ਲੈਅ 'ਚ ਚਲ ਰਹੇ ਭਾਰਤੀ ਹਰਫਨਮੌਲਾ ਵਿਜੇ ਸ਼ੰਕਰ ਨੂੰ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ। ਟੀਮ 'ਚ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਤੇ ਹਰਫਨਮੌਲਾ ਵਾਸ਼ਿੰਗਟਨ ਸੁੰਦਰ ਵੀ ਸ਼ਾਮਲ ਹੈ। ਸੁੰਦਰ ਸੱਟ ਦਾ ਸ਼ਿਕਾਰ ਹੋਣ ਕਾਰਨ ਜਦਕਿ ਨਟਰਾਜਨ ਕੋਵਿਡ-19 ਦੀ ਲਪੇਟ 'ਚ ਆਉਣ ਦੇ ਕਾਰਨ ਯੂਨਾਈਟਿਡ ਅਰਬ ਅਮੀਰਾਤ (ਯੂ. ਏ. ਈ.) 'ਚ ਚਲ ਰਹੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਨਹੀਂ ਖੇਡ ਰਹੇ ਹਨ। ਟੀਮ 'ਚ ਬੀ. ਅਪਰਾਜਿਤ, ਐੱਨ ਜਗਦੀਸ਼ਨ ਤੇ ਵੱਡੇ ਸ਼ਾਟ ਲਾਉਣ ਵਾਲੇ ਐੱਮ. ਸ਼ਾਹਰੁਖ਼ ਖ਼ਾਨ ਜਿਹੇ ਤਜਰਬੇਕਾਰ ਖਿਡਾਰੀ ਵੀ ਹਨ। ਗੇਂਦਬਾਜ਼ੀ ਇਕਾਈ 'ਚ ਨਟਰਾਜਨ ਤੋਂ ਇਲਾਵਾ ਸੰਦੀਪ ਵਾਰੀਅਰ, ਐੱਮ. ਮੁਹੰਮਦ, ਜੇ. ਕੌਸ਼ਿਕ ਜਿਹੇ ਤੇਜ਼ ਗੇਂਦਬਾਜ਼ ਹਨ ਤਾਂ ਉੱਥੇ ਹੀ ਸਪਿਨਰਾਂ 'ਚ ਆਰ. ਸਾਈ ਕਿਸ਼ੋਰ, ਐੱਮ. ਸਿਧਾਰਥ ਤੇ ਮੁਰੂਗਨ ਅਸ਼ਵਿਨ ਸ਼ਾਮਲ ਹਨ।
RCB v SRH : ਹੈਦਰਾਬਾਦ ਨੇ ਬੈਂਗਲੁਰੂ ਨੂੰ 4 ਦੌੜਾਂ ਨਾਲ ਹਰਾਇਆ
NEXT STORY