ਭੋਪਾਲ (ਮੱਧ ਪ੍ਰਦੇਸ਼)- ਚੈੱਸਬੇਸ ਇੰਡੀਆ ਟ੍ਰੇਨਿੰਗ ਅਕੈਡਮੀ ਵਲੋਂ ਆਯੋਜਿਤ ਕੌਮਾਂਤਰੀ ਰੇਟਿੰਗ ਦੇ ਲਈ ਮਾਨਤਾ ਪ੍ਰਾਪਤ ਐੱਮ. ਪੀ. ਮਾਸਟਰਸ ਸ਼ਤਰੰਜ ਫੈਸਟੀਵਲ 'ਚ ਅੱਜ ਕਲਾਸਿਕਲ ਟੂਰਨਾਮੈਂਟ ਦੇ ਸਾਰੇ 7 ਰਾਊਂਡ ਦੇ ਬਾਅਦ ਐੱਲ. ਆਈ. ਸੀ. ਦੇ ਇੰਟਰਨੈਸ਼ਨਨਲ ਮਾਸਟਰ ਦਿਨੇਸ਼ ਸ਼ਰਮਾ ਨੇ ਆਖ਼ਰੀ ਰਾਊਂਡ 'ਚ ਚੋਟੀ ਦਾ ਦਜਜਾ ਪ੍ਰਾਪਤ ਰੇਲਵੇ ਦੇ ਇੰਟਰਨੈਸ਼ਨਲ ਮਾਸਟਰ ਵਿਕਰਮਾਦਿਤਿਆ ਕੁਲਕਰਣੀ ਨੂੰ ਹਰਾਉਂਦੇ ਹੋਏ 5 ਅੰਕ ਬਣਾ ਕੇ ਪਹਿਲਾ ਸਥਾਨ ਹਾਸਲ ਕਰ ਲਿਆ ਜਦਕਿ 4.5 ਅੰਕਾਂ ਦੇ ਨਾਲ ਅੱਗੇ ਚਲ ਰਹੀ ਕੋਲੰਬੀਆ ਦੀ ਇੰਟਰਨੈਸ਼ਨਲ ਮਾਸਟਰ ਐਂਜੇਲਾ ਫਰਾਂਕੋ ਨੂੰ ਆਖ਼ਰੀ ਰਾਊਂਡ 'ਚ ਮਹਾਰਾਸ਼ਟਰ ਫੀਡੇ ਮਾਸਟਰ ਸਿਧਾਂਤ ਗਾਇਕਵਾੜ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਤਰ੍ਹਾਂ ਉਹ ਉਪ ਜੇਤੂ ਰਹੀ।
ਮੱਧ ਪ੍ਰਦੇਸ਼ ਲਈ ਚੰਗੀ ਗੱਲ ਇਹ ਰਹੀ ਕਿ ਸੂਬੇ ਦੇ ਹੁਨਰਮੰਦ ਖਿਡਾਰੀ ਸੌਰਭ ਚੌਬੇ 3.5 ਅੰਕ ਬਣਾ ਕੇ ਤੀਜੇ ਸਥਾਨ 'ਤੇ ਰਹੇ। ਆਖ਼ਰੀ ਰਾਊਂਡ 'ਚ ਉਨ੍ਹਾਂ ਦੇ ਤੇ ਭੋਪਾਲ ਦੇ ਅਸ਼ਵਿਨ ਡੇਨੀਅਲ ਵਿਚਾਲੇ ਬਾਜ਼ੀ ਡਰਾਅ ਰਹੀ ਤੇ ਅਸ਼ਵਿਨ ਵੀ 3.5 ਅੰਕ ਲੈ ਕੇ ਟਾਈਬ੍ਰੇਕ 'ਚ ਚੌਥੇ ਸਥਾਨ 'ਤੇ ਰਹੇ ਜਦਕਿ ਸਿਧਾਂਤ ਗਾਇਕਵਾੜ ਪੰਜਵੇਂ ਸਥਾਨ 'ਤੇ ਰਹੇ। 3 ਅੰਕਾਂ ਦੇ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਵਿਕਰਮਾਦਿਤਿਆ ਛੇਵੇਂ ਤੇ ਮਹਾਰਾਸ਼ਟਰ ਦੇ ਇੰਦਰਜੀਤ ਮਹਿੰਦਰਕਰ ਸਤਵੇਂ ਸਥਾਨ 'ਤੇ ਰਹੇ। ਮਹਾਰਾਸ਼ਟਰ ਦੇ ਆਂਜੇਨਯ ਪਾਠਕ 2 ਅੰਕ ਬਣਾ ਕੇ ਆਖ਼ਰੀ ਸਥਾਨ 'ਤੇ ਰਹੇ। ਫਿਲਹਾਲ ਐੱਮ. ਪੀ. ਮਾਸਟਰਸ ਫੈਸਟੀਵਲ ਦੇ ਬਲਿਟਜ਼ ਤੇ ਰੈਪਿਡ ਟੂਰਨਾਮੈਂਟ ਅਗਲੇ ਦੋ ਦਿਨਾਂ ਤਕ ਖੇਡੇ ਜਾਣਗੇ।
ਕਪਿਲ ਦੇਵ ਦਾ ਵੱਡਾ ਬਿਆਨ, ਕੀ ਹਾਰਦਿਕ ਪੰਡਯਾ ਨੂੰ ਹਰਫਨਮੌਲਾ ਕਹਾਂਗੇ, ਅਈਅਰ ਦੇ ਸੈਂਕੜੇ 'ਤੇ ਵੀ ਬੋਲੇ
NEXT STORY