ਨਵੀਂ ਦਿੱਲੀ (ਬਿਊਰੋ)— ਫੀਫਾ ਅੰਡਰ-17 ਵਰਲਡ ਕੱਪ ਦਾ ਪ੍ਰਬੰਧ ਇਸ ਵਾਰ ਭਾਰਤ ਵਿਚ ਕੀਤਾ ਗਿਆ ਸੀ। ਇਸ ਟੂਰਨਾਮੈਂਟ ਨੂੰ ਲੈ ਕੇ ਆਯੋਜਨਕਰਤਾਵਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਸਫਲ ਬਣਾਇਆ ਹੈ ਪਰ ਉਥੇ ਹੀ ਫੀਫਾ ਅੰਡਰ-17 ਵਰਲਡ ਕੱਪ ਟੂਰਨਾਮੈਂਟ ਦੇ ਨਿਰਦੇਸ਼ਕ ਜੇਵੀਅਰ ਕੇਪੀ ਨੇ ਇਸਨੂੰ ਲੈ ਕੇ ਭਾਰਤ ਦੀ ਪੋਲ ਖੋਲੀ ਹੈ। ਜੇਵੀਅਰ ਕੇਪੀ ਨੇ ਭਾਰਤ ਵਿਚ ਇਸ ਟੂਰਨਾਮੈਂਟ ਦਾ ਪ੍ਰਬੰਧ ਕਰਨ ਵਾਲਿਆਂ ਨੂੰ ਫਟਕਾਰ ਲਗਾਈ ਹੈ। ਕੇਪੀ ਨੇ ਕਿਹਾ,“''ਮੈਂ ਡਰੈਸਿੰਗ ਰੂਮ ਵਿਚ ਖਿਡਾਰੀਆਂ ਨੂੰ ਚੂਹਿਆਂ ਦੇ ਬਰਾਬਰ ਵਿਚ ਕੱਪੜੇ ਬਦਲਦੇ ਹੋਏ ਵੇਖਿਆ ਹੈ।''
ਚੂਹਿਆਂ ਵਿਚਾਲੇ ਖਿਡਾਰੀ ਬਦਲਦੇ ਸੀ ਕੱਪੜੇ
ਉਨ੍ਹਾਂ ਨੇ ਕਿਹਾ“ਸਾਡਾ ਬਹੁਤ ਸਾਮਾਨ ਚੋਰੀ ਹੋਇਆ ਪਰ ਉੱਥੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਸੀ। ਉੱਥੇ ਨਾ ਤਾਂ ਕਿਸੇ ਨੂੰ ਖਿਡਾਰੀ ਦੀ ਪਰਵਾਹ ਸੀ ਅਤੇ ਨਾ ਹੀ ਕਿਸੇ ਨੂੰ ਪ੍ਰਸ਼ੰਸਕਾਂ ਨਾਲ ਫਰਕ ਪੈਂਦਾ ਸੀ। ਅਜਿਹੀ ਜਗ੍ਹਾ ਈਵੇਂਟ ਸੀ ਜਿੱਥੇ ਖਿਡਾਰੀ ਚੂਹਿਆਂ ਦਰਮਿਆਨ ਕੱਪੜੇ ਬਦਲ ਰਹੇ ਸਨ। ਲੋਕ ਕਹਿ ਰਹੇ ਹਨ ਕਿ ਵਰਲਡ ਕੱਪ ਹਰ ਤਰ੍ਹਾਂ ਨਾਲ ਸਫਲ ਹੋਇਆ ਹੈ ਪਰ ਇੱਕ ਪ੍ਰਸ਼ੰਸਕ ਦੇ ਤੌਰ ਉੱਤੇ ਮੈਂ ਆਪਣੇ ਅਨੁਭਵ ਦੀ ਗੱਲ ਕਰਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਪ੍ਰਸ਼ੰਸਕਾਂ ਲਈ ਇਹ ਸਫਲ ਸੀ ਅਤੇ ਇਹੀ ਸੱਚਾਈ ਵੀ ਹੈ। ਇਹ ਟੂਰਨਾਮੈਂਟ ਹੋਰ ਵੀ ਸਫਲ ਬਣ ਸਕਦਾ ਸੀ।
ਉਸ ਪੱਧਰ ਦਾ ਖੇਡ ਨਹੀਂ ਸੀ
ਕੇਪੀ ਨੇ ਬਹੁਤ ਹੀ ਨਿਰਾਸ਼ ਹੋ ਕੇ ਕਿਹਾ, ''ਪ੍ਰਸ਼ੰਸਕਾਂ ਲਈ ਸਫਲ ਉਹ ਹੁੰਦਾ ਹੈ ਜਦੋਂ ਉਨ੍ਹਾਂ ਨੂੰ ਇਕ ਸ਼ਾਨਦਾਰ ਫੁੱਟਬਾਲ ਖੇਡ ਦੇਖਣ ਲਈ ਮਿਲੇ ਜੋ ਉਨ੍ਹਾਂ ਨੇ ਪਹਿਲਾਂ ਨਾ ਵੇਖਿਆ ਹੋਵੋ। ਜੋ ਅੰਡਰ-17 ਟੀਮ ਦਾ ਪੱਧਰ ਹੈ ਇਹ ਲੀਗ ਉਸ ਪੱਧਰ ਦਾ ਨਹੀਂ ਸੀ।''
ਭਾਰਤ ਨੇ ਅਜਿਹਾ ਖੇਡ ਪਹਿਲੀ ਵਾਰ ਵੇਖਿਆ
ਇਸਦੇ ਬਾਅਦ ਉਨ੍ਹਾਂ ਨੇ ਕਿਹਾ ਕਿ“ਭਾਰਤੀ ਫੁੱਟਬਾਲ ਪ੍ਰਸ਼ੰਸਕਾਂ ਨੇ ਇਸ ਪ੍ਰਕਾਰ ਦਾ ਖੇਡ ਪਹਿਲੀ ਵਾਰ ਵੇਖਿਆ ਸੀ ਇਸ ਲਈ ਉਹ ਪਹਿਲਾਂ ਵਰਗੇ ਟੂਰਨਾਮੈਂਟਾਂ ਨਾਲ ਤੁਲਨਾ ਕਰਨ ਵਿਚ ਸਮਰੱਥਾਵਾਨ ਨਹੀਂ ਸਨ। ਭਾਰਤ ਵਿਚ ਟੂਰਨਾਮੈਂਟ ਦਾ ਪ੍ਰਬੰਧ ਕਰਨਾ ਬਹੁਤ ਹੀ ਮੁਸ਼ਕਲ ਹੈ ਕਿਉਂਕਿ ਭਾਰਤ 11 ਘੰਟਿਆਂ ਵਿਚ ਕਿਸੇ ਸਮੱਸਿਆ ਦਾ ਸਮਾਧਾਨ ਕਰਦਾ ਹੈ। ਭਾਰਤ ਵਿਚ ਫਿਰ ਤੋਂ ਟੂਰਨਾਮੈਂਟ ਦਾ ਪ੍ਰਬੰਧ ਕਰਨ ਲਈ ਕਈ ਪਰੇਸ਼ਾਨੀ ਹੋਣਗੀਆਂ। ਇਸ ਵਿਚ ਸਭ ਤੋਂ ਮੁੱਖ ਕਾਰਨ ਬੁਨਿਆਦੀ ਢਾਂਚਾ ਹੈ ਜੋ ਕਿ ਸਾਡੇ ਅੰਤਰਰਾਸ਼ਟਰੀ ਟੂਰਨਾਮੈਂਟ ਲਈ ਪਰੇਸ਼ਾਨੀ ਕਰੇਗਾ। ਇੱਥੇ ਇੱਕ ਚੀਜ਼ 27 ਘੰਟਿਆਂ ਵਿਚ ਹੀ ਆ ਸਕਦੀ ਹੈ। ਸਾਡੇ ਅਨੁਕੂਲ 2010 ਦੇ ਰਾਸ਼ਟਰਮੰਡਲ ਖੇਡ ਸਨ।”
ਹਾਲੇਪ ਆਸਟਰੇਲੀਆਈ ਓਪਨ ਫਾਈਨਲ 'ਚ
NEXT STORY