ਨਵੀਂ ਦਿੱਲੀ— ਭਾਰਤੀ ਪੈਰਾ ਐਥਲੀਟਾਂ ਨੇ ਉਜ਼ਬੇਕਿਸਤਾਨ ਦੇ ਤਾਸ਼ਕੰਦ 'ਚ ਏਸ਼ੀਆਈ ਰੋਡ ਪੈਰਾ ਸਾਈਕਲਿੰਗ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਚਾਂਦੀ ਅਤੇ 2 ਕਾਂਸੀ ਤਮਗੇ ਹਾਸਲ ਕੀਤੇ। ਦਿਵਿਜ ਸ਼ਾਹ ਨੇ ਸੀ-5 ਵਰਗ 'ਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ 23 ਤੋਂ 28 ਅਪ੍ਰੈਲ ਤਕ ਹੋਏ ਇਸ ਵੱਕਾਰੀ ਟੂਰਨਾਮੈਂਟ 'ਚ ਚਾਂਦੀ ਤਮਗਾ ਹਾਸਲ ਕੀਤਾ।
ਇਸ ਟੂਰਨਾਮੈਂਟ 'ਚ 28 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ। ਵਿਵਿਜ ਨੇ ਪਿਛਲੇ ਟੂਰਨਾਮੈਂਟ 'ਚ ਵੀ ਇਸ ਵਰਗ 'ਚ ਚਾਂਦੀ ਦਾ ਤਮਗਾ ਹਾਸਲ ਕੀਤਾ ਸੀ। ਏਸ਼ੀਆਈ ਪੈਰਾ ਖੇਡ ਦੇ ਕਾਂਸੀ ਤਮਗਾ ਜੇਤੂ ਗੁਰਲਾਲ ਸਿੰਘ ਨੇ ਇਸ ਟੂਰਨਾਮੈਂਟ ਦੇ ਸੀ-4 ਵਰਗ 'ਚ ਕਾਂਸੀ ਤਮਗਾ ਹਾਸਲ ਕੀਤਾ। ਮਹਾਰਾਸ਼ਟਰ ਦੇ ਸੁਧਾਕਰ ਮਰਾਠੇ ਨੇ ਪ੍ਰਤੀਯੋਗਿਤਾ 'ਚ ਸ਼ਾਨਦਾਰ ਆਗਾਜ਼ ਕਰਦੇ ਹੋਏ ਐੱਚ-5 (ਹੱਥ ਨਾਲ ਸਾਈਕਲ ਚਲਾਉਣ ਵਾਲੇ) ਵਰਗ 'ਚ ਦੇਸ਼ ਨੂੰ ਦੂਜਾ ਕਾਂਸੀ ਤਮਗਾ ਦਿਵਾਇਆ।
B'Day Spcl : ਉਂਗਲ ਟੁੱਟਣ 'ਤੇ ਭਾਰਤ ਨੂੰ ਮਿਲਿਆ 3 ਦੁਹਰੇ ਸੈਂਕਡ਼ੇ ਲਗਾਉਣ ਵਾਲਾ 'ਹਿੱਟ ਮੈਨ'
NEXT STORY