ਨਵੀਂ ਦਿੱਲੀ : ਭਾਰਤੀ ਅਤੇ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਅੱਜ ਦਾ ਦਿਨ ਬੇਹੱਦ ਖਾਸ ਹੈ। ਅੱਜ ਕ੍ਰਿਕਟ ਦੇ 'ਹਿੱਟ ਮੈਨ' ਰੋਹਿਤ ਸ਼ਰਮਾ ਦਾ ਜਨਮਦਿਨ ਹੈ। ਵਨ ਡੇ ਕ੍ਰਿਕਟ ਵਿਚ 3 ਦੁਹਰੇ ਸੈਂਕੜੇ ਲਗਾਉਣ ਵਾਲੇ ਦੁਨੀਆ ਦੇ ਇਕਲੌਤੇ ਬੱਲੇਬਾਜ਼ ਰੋਹਿਤ ਸ਼ਰਮਾ ਦਾ ਅੱਜ 30 ਅਪ੍ਰੈਲ 1987 ਨੂੰ ਮਹਾਰਾਸ਼ਟਰ ਦੇ ਨਾਗਪੁਰ ਜਿਲੇ ਵਿਚ ਬੰਸੋਡ ਨਾਂ ਦੇ ਸਥਾਨ ਦੇ ਜਨਮ ਹੋਇਆ ਸੀ। 'ਹਿੱਟ ਮੈਨ' ਦੇ ਨਾਂ ਨਾਲ ਮਸ਼ਹੂਰ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਉਸ ਦੇ ਜਨਮਦਿਨ 'ਤੇ ਦੁਨੀਆ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ।
ਵਿਸ਼ਵ ਕ੍ਰਿਕਟ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਦੱਖਣੀ ਅਫਰੀਕਾ ਖਿਲਾਫ ਅੰਤਰਰਾਸ਼ਟਰੀ ਵਨ ਡੇ ਕ੍ਰਿਕਟ ਇਤਿਹਾਸ ਦਾ ਪਹਿਲਾ ਦੁਹਰਾ ਸੈਂਕੜਾ ਲਗਾ ਕੇ ਇਸ ਰਿਕਾਰਡ ਨੂੰ ਆਪਣੇ ਨਾਂ ਕੀਤਾ। ਕੁਝ ਦਿਨ ਬਾਅਦ ਹੀ ਵਰਿੰਦਰ ਸਹਿਵਾਗ ਨੇ ਸਟਿਨ ਦੇ ਰਿਕਾਰਡ ਨੂੰ ਤੋੜਦਿਆਂ 219 ਦੌੜਾਂ ਬਣਾ ਦਿੱਤੀਆਂ। ਇਸ ਤੋਂ ਬਾਅਦ ਵਿਸ਼ਵ ਕ੍ਰਿਕਟ ਵਿਚ ਇਕ ਨਵਾਂ ਨਾਂ ਉੱਭਰ ਕੇ ਆਇਆ ਜਿਸ ਦਾ ਨਾਂ ਰੋਹਿਤ ਸ਼ਰਮਾ ਸੀ। ਇਸ ਖਿਡਾਰੀ ਲਈ ਵਨ ਡੇ ਕ੍ਰਿਕਟ ਵਿਚ ਦੁਹਰਾ ਸੈਂਕੜਾ ਲਗਾਉਣਾ ਜਿਵੇਂ ਆਮ ਹੀ ਹੋ ਗਿਆ। ਉਸ ਨੇ ਵਨ ਡੇ ਕ੍ਰਿਕਟ ਵਿਚ 3 ਵਾਰ 209, 264, 208 ਦੌੜਾਂ ਦੀਆਂ 3 ਪਾਰੀਆਂ ਖੇਡੀਆਂ। ਅੱਜ ਰੋਹਿਤ ਸ਼ਰਮਾ ਦਾ ਜਨਮ ਦਿਨ ਹੈ ਅਤੇ ਅਸੀਂ ਉਸ ਨਾਲ ਜੁੜੇ ਕੁਝ ਦਿਲਚਸਪ ਕਿੱਸੇ ਦੱਸਦੇ ਹਾਂ।
ਉਂਗਲ ਦੀ ਸੱਟ ਨੇ ਕ੍ਰਿਕਟ ਨੂੰ ਦਿੱਤਾ 'ਹਿਟ ਮੈਨ'

ਤੁਹਾਡੇ ਲਈ ਸ਼ਾਇਦ ਇਹ ਵਿਸ਼ਵਾਸ ਕਰਨਾ ਮੁਸ਼ਕਲ ਹੋਵੇਗਾ ਪਰ ਇਹ ਸੱਚ ਹੈ ਕਿ ਰੋਹਿਤ ਸ਼ਰਮਾ ਇਕ ਗੇਂਦਬਾਜ਼ ਬਣਨਾ ਚਾਹੁੰਦੇ ਸੀ ਅਤੇ ਉਸ ਨੇ ਆਪਣਾ ਕਰੀਆਂ ਇਕ ਗੇਂਦਬਾਜ਼ ਦੇ ਤੌਰ 'ਤੇ ਸ਼ੁਰੂ ਕੀਤਾ ਸੀ। ਗੱਲ ਉਸ ਸਮੇਂ ਦੀ ਹੈ ਜਦੋਂ ਰੋਹਿਤ ਜੂਨੀਅਰ ਕ੍ਰਿਕਟ ਖੇਡਦੇ ਸੀ। ਸਾਲ 2005 ਵਿਚ ਸ਼੍ਰੀਲੰਕਾ ਦੀ ਜੂਨੀਅਰ ਟੀਮ ਭਾਰਤ ਦੌਰੇ 'ਤੇ ਆਈ। 50 ਓਵਰ ਦੇ ਇਸ ਮੈਚ ਦੌਰਾਨ ਰੋਹਿਤ ਦੇ ਸੱਜੇ ਹੱਥ ਦੀ ਉਂਗਲ ਟੁੱਟ ਗਈ। ਇਸ ਸੱਟ ਨੇ ਗੇਂਦਬਾਜ਼ ਦੇ ਤੌਰ 'ਤੇ ਉਸ ਦਾ ਕਰੀਅਰ ਖਤਮ ਹੀ ਕਰ ਦਿੱਤਾ ਸੀ। ਕਿਉਂਕਿ ਰੋਹਿਤ ਹੁਣ ਗੇਂਦ ਨੂੰ ਠੀਕ ਨਾਲ ਨਹੀਂ ਫੜ ਸਕਦੇ ਸੀ। ਇੱਥੋਂ ਹੀ ਉਸ ਨੇ ਆਪਣੀ ਬੱਲੇਬਾਜ਼ੀ 'ਤੇ ਧਿਆਨ ਦੇਣਾ ਸ਼ੁਰੂ ਕੀਤਾ ਅਤੇ ਵਿਸ਼ਵ ਕ੍ਰਿਕਟ ਨੂੰ ਇਕ ਨਵਾਂ ਹਿਟ ਮੈਨ ਨਾਂ ਦਾ ਬੱਲੇਬਾਜ਼ ਮਿਲ ਗਿਆ।
ਜਦੋਂ ਰੋਹਿਤ ਟ੍ਰੇਨ ਦੀ ਪਟਰੀ ਦੇ ਕਿਨਾਰੇ ਪਿਆ ਸੀ ਦੌਡ਼ਨਾ

ਮੁੰਬਈ ਦੇ ਉੱਤਰ ਉਪਨਗਰ ਦੇ ਇਲਾਕੇ ਡੋਂਬਿਵਲੀ ਦੇ ਵਨ ਰੂਮ ਸੈੱਟ ਵਿਚ ਰਹਿਣ ਵਾਲੇ ਗੁਰੂਨਾਥ ਸ਼ਰਮਾ ਅਤੇ ਪੂਰਣਿਮਾ ਸ਼ਰਮਾ ਦਾ ਵੱਡੇ ਬੇਟਾ ਰੋਹਿਤ ਸ਼ਰਮਾ ਉਹ ਲੜਕਾ ਸੀ ਜਿਸ ਨੂੰ ਦੱਖਣੀ ਮੁੰਬਈ ਦਾ ਰਈਸ ਸਮਝਿਆ ਜਾਂਦਾ ਸੀ। ਰੋਹਿਤ ਸ਼ਰਮਾ ਅੱਜ ਜਿੱਥੇ ਹਨ ਉੱਥੇ ਪਹੁੰਚਣ ਲਈ ਉਸ ਨੇ ਕਾਫੀ ਮਿਹਨਤ ਕੀਤੀ ਹੈ। ਡੋਂਬਿਵਲੀ ਦਾ ਕ੍ਰਿਕਟ ਦੀ ਦੁਨੀਆ ਨਾਲ ਨਾਤਾ ਬਹੁਤ ਘੱਟ ਸੀ ਅਤੇ ਇਸ ਵਜ੍ਹਾ ਤੋਂ ੋਰੋਹਿਤ ਨੂੰ ਬੋਰਿਵਲੀ ਵਿਚ ਰਹਿਣ ਲਈ ਮਜਬੂਰ ਹੋਣਾ ਪਿਆ। ਬੋਰਿਵਲੀ ਵੀ ਮੁੰਬਈ ਦਾ ਉੱਤਰੀ ਸਿਰਾ ਹੈ। ਇਸ ਲਈ ਰੋਹਿਤ ਸ਼ਰਮਾ ਨੂੰ ਮੁੰਬਈ ਲੋਕਲ ਟ੍ਰੇਨ ਦੀ ਲੰਬੀ ਸਵਾਰੀ ਕਰਨੀ ਪੈਂਦੀ ਸੀ। ਸਿਰਫ ਹਫਤੇ ਵਿਚ ਇਕ ਵਾਰ ਹੀ ਪਰਿਵਾਰ ਨਾਲ ਮੁਲਾਕਾਤ ਹੁੰਦੀ ਸੀ। ਇਕ ਦਿਨ ਟ੍ਰੇਨ ਯਾਤਰਾ ਦੌਰਾਨ ਰੋਹਿਤ ਸ਼ਰਮਾ ਦਾ ਕਿਟ ਬੈਟ ਟ੍ਰੇਨ ਤੋਂ ਹੇਠਾਂ ਡਿੱਗ ਗਿਆ। ਰੋਹਿਤ ਸ਼ਰਮਾ ਅਗਲੇ ਸਟੇਸ਼ਨ ਉੱਤਰੇ ਅਤੇ ਪਟਰੀਆਂ ਕਿਨਾਰੇ ਪੈਦਲ ਭੱਜਦਿਆਂ ਪਿਛਲੇ ਸਟੇਸ਼ਨ ਤੱਕ ਆਏ ਜਿੱਥੇ ਉਸਦਾ ਕਿਟ ਬੈਗ ਡਿੱਗਿਆ ਸੀ।
ਇਕ ਨਜ਼ਰ ਰੋਹਿਤ ਦੇ ਸ਼ਾਨਦਾਰ ਰਿਕਾਰਡਸ 'ਤੇ

ਭਾਰਤ ਵੱਲੋਂ ਕ੍ਰਿਕਟ ਦੇ ਤਿਨੋ ਸਵਰੂਪਾਂ ਵਿਚ ਸੈਂਕੜਾ ਲਗਾਉਣ ਵਾਲੇ ਏਲੀਟ ਕਲੱਬ ਦੇ ਮੈਂਬਰ ਹਨ ਰੋਹਿਤ ਸ਼ਰਮਾ। ਭਾਰਤ ਲਈ ਉਸ ਤੋਂ ਇਲਾਵਾ ਸੁਰੇਸ਼ ਰੈਨ ਅਤੇ ਕੇ. ਐੱਲ. ਰਾਹੁਲ ਹੀ ਅਜਿਹਾ ਕਰ ਸਕੇ ਹਨ।
2014 ਵਿਚ ਸ਼੍ਰੀਲੰਕਾ ਖਿਲਾਫ ਰੋਹਿਤ ਨੇ 264 ਦੌੜਾਂ ਦੀ ਪਾਰੀ ਖੇਡੀ ਸੀ ਜੋ ਅੱਜ ਤੱਕ ਵਨ ਡੇ ਕ੍ਰਿਕਟ ਇਤਿਹਾਸ ਵਿਚ ਇਕ ਪਾਰੀ ਵਿਚ ਕਿਸੇ ਬੱਲੇਬਾਜ਼ ਵੱਲੋਂ ਬਣਾਈਆਂ ਗਈਆਂ ਸਭ ਤੋਂ ਵੱਧ ਦੌੜਾਂ ਹਨ। ਤਦ ਰੋਹਿਤ ਨੇ 173 ਗੇਂਦਾਂ ਵਿਚ 33 ਚੌਕੇ ਅਤੇ 9 ਛੱਕੇ ਲਗਾਏ ਸੀ।
ਵਨ ਡੇ ਕੌਮਾਂਤਰੀ ਵਿਚ ਸਿਰਫ 7 ਬੱਲੇਬਾਜ਼ ਹੀ ਡਬਲ ਸੈਂਕੜਾ ਲਗਾ ਚੁੱਕੇ ਹਨ ਜਿਨ੍ਹਾਂ ਵਿਚੋਂ 3 ਵਾਰ ਰੋਹਿਤ ਸ਼ਰਮਾ ਨੇ ਹੀ ਇਹ ਕਾਰਨਾਮਾ ਕੀਤਾ ਹੈ। ਰੋਹਿਤ ਤੋਂ ਇਲਾਵਾ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਕ੍ਰਿਸ ਗੇਲ ਅਤੇ ਮਾਰਟਿਨ ਗਪਟਿਲ 1-1 ਵਾਰ ਡਬਲ ਸੈਂਕੜਾ ਲਗਾ ਚੁੱਕੇ ਹਨ।
ਵਨ ਡੇ ਵਿਚ ਇਕ ਪਾਰੀ ਵਿਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਵੀ ਰੋਹਿਤ ਸ਼ਰਮਾ ਦੇ ਨਾਂ ਹੀ ਦਰਜ ਹੈ। ਉਸ ਨੇ ਆਸਟਰੇਲੀਆ ਖਿਲਾਫ 209 ਦੌੜਾਂ ਦੀ ਪਾਰੀ ਖੇਡੀ ਸੀ ਜਿਸ ਵਿਚ ਉਸ ਨੇ 16 ਛੱਕੇ ਲਗਾਏ ਸੀ। ਇੰਨੇ ਹੀ ਛ ੱਕੇ ਕ੍ਰਿਸ ਗੇਲ ਨੇ 215 ਦੀ ਪਾਰੀ ਖੇਡਣ ਦੌਰਾਨ ਲਗਾਏ ਸੀ।
2017 ਵਿਚ ਰੋਹਿਤ ਨੇ ਸ਼੍ਰੀਲੰਕਾ ਖਿਲਾਫ 35 ਗੇਂਦਾਂ ਵਿਚ ਟੀ-20 ਸੈਂਕੜਾ ਲਗਾਇਆ ਸੀ। ਜੋ ਟੀ-20 ਅੰਤਰਰਾਸ਼ਟਰੀ ਵਿਚ ਡੇਵਿਡ ਮਿਲਰ ਦੇ ਨਾਲ ਸਾਂਝੇ ਤੌਰ 'ਤੇ ਸਭ ਤੋਂ ਤੇਜ਼ ਸੈਂਕੜਾ ਹੈ।
ਮੁੱਕੇਬਾਜ਼ ਅਮਿਤ ਪੰਘਾਲ ਫਿਰ ਤੋਂ ਅਰਜੁਨ ਪੁਰਸਕਾਰ ਲਈ ਨਾਮਜ਼ਦ
NEXT STORY