ਹਾਂਗਜ਼ੂ- ਭਾਰਤ ਦੇ ਦਿਵਿਆਂਸ਼ ਪੰਵਾਰ ਅਤੇ ਰਮਿਤਾ ਜਿੰਦਲ ਏਸ਼ੀਆਈ ਖੇਡਾਂ ਦੇ 10 ਮੀਟਰ ਏਅਰ ਰਾਈਫਲ ਮਿਕਸਡ ਮੁਕਾਬਲੇ ਵਿਚ ਥੋੜ੍ਹੇ ਫਰਕ ਨਾਲ ਕਾਂਸੀ ਦੇ ਤਮਗੇ ਤੋਂ ਖੁੰਝ ਗਏ। ਦੱਖਣੀ ਕੋਰੀਆ ਨੇ ਸਖ਼ਤ ਮੁਕਾਬਲੇ ਤੋਂ ਬਾਅਦ ਕਾਂਸੀ ਦਾ ਤਮਗਾ ਜਿੱਤਿਆ। ਪਾਰਕ ਹਾਜੁਨ ਅਤੇ ਲੀ ਯੂਨਸੀਓ ਦੀ ਕੋਰੀਅਨ ਜੋੜੀ ਨੇ 20.18 ਨਾਲ ਜਿੱਤ ਦਰਜ ਕੀਤੀ। ਵੀਹ ਸਾਲ ਦੇ ਦਿਵਿਆਂਸ਼ ਅਤੇ ਕਿਸ਼ੋਰ ਰਮਿਤਾ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਦੋਵੇਂ ਕੁਆਲੀਫਿਕੇਸ਼ਨ ਰਾਊਂਡ 'ਚ ਕ੍ਰਮਵਾਰ ਛੇਵੇਂ ਅਤੇ ਆਖਰੀ ਸਥਾਨ 'ਤੇ ਰਹੇ।
ਇਹ ਵੀ ਪੜ੍ਹੋ : ਭਾਰਤੀ ਹਾਕੀ ਟੀਮ ਨੇ ਸਿੰਗਾਪੁਰ ਨੂੰ 16.1 ਨਾਲ ਹਰਾਇਆ
10 ਮੀਟਰ ਏਅਰ ਰਾਈਫਲ ਵਿਅਕਤੀਗਤ ਮੁਕਾਬਲੇ ਵਿੱਚ ਅੱਠ ਨਿਸ਼ਾਨੇਬਾਜ਼ਾਂ ਨੇ ਫਾਈਨਲ ਲਈ ਕੁਆਲੀਫਾਈ ਕੀਤਾ ਪਰ ਮਿਕਸਡ ਟੀਮ ਮੁਕਾਬਲੇ ਵਿੱਚ ਛੇ ਜੋੜੀਆਂ ਨੇ ਕੁਆਲੀਫਾਈ ਕੀਤਾ। ਚੋਟੀ ਦੀਆਂ ਦੋ ਟੀਮਾਂ ਨੇ ਸੋਨ ਤਮਗੇ ਲਈ ਮੁਕਾਬਲਾ ਕੀਤਾ ਜਦੋਂ ਕਿ ਬਾਕੀ ਚਾਰ ਟੀਮਾਂ ਦੋ ਕਾਂਸੀ ਦੇ ਤਮਗੇ ਲਈ ਦੋ ਦੋ ਦੇ ਗਰੁੱਪਾਂ 'ਚ ਖੇਡੀਆ। ਕੋਰੀਆ ਨੇ ਇੱਕ ਕਾਂਸੀ ਦਾ ਤਗਮਾ ਜਿੱਤਿਆ ਅਤੇ ਦੂਜਾ ਕਜ਼ਾਕਿਸਤਾਨ ਦੀ ਟੀਮ ਨੂੰ ਮਿਲਿਆ ਜਿਸ ਨੇ ਈਰਾਨੀ ਜੋੜੀ ਨੂੰ ਹਰਾਇਆ।
ਇਹ ਵੀ ਪੜ੍ਹੋ : ਆਸਟ੍ਰੇਲੀਆ ਦੀਆਂ ਖੇਡਾਂ ’ਚ ਪੰਜਾਬੀ ਬਜ਼ੁਰਗ ਦੀ ਝੰਡੀ, ਜਿਮਨਾਸਟਿਕ ਦੀਆਂ ਖੇਡਾਂ 'ਚ ਹਾਸਲ ਕੀਤਾ ਵੱਡਾ ਮੁਕਾਮ
10 ਮੀਟਰ ਏਅਰ ਰਾਈਫਲ ਟੀਮ ਈਵੈਂਟ ਵਿੱਚ ਸੋਨ ਤਮਗਾ ਜਿੱਤਣ ਵਾਲੀ ਪੁਰਸ਼ ਟੀਮ ਦੇ ਮੈਂਬਰ ਰਹੇ ਪੰਵਾਰ ਨੇ 314.3 ਸਕੋਰ ਬਣਾਏ ਜਦਕਿ ਰਮਿਤਾ ਦਾ ਸਕੋਰ 313.9 ਰਿਹਾ। ਭਾਰਤੀ ਜੋੜੀ ਦਾ ਕੁੱਲ ਸਕੋਰ 628.2 ਸੀ। ਭਾਰਤ ਅਤੇ ਕੋਰੀਆ ਵਿਚਾਲੇ ਮੁਕਾਬਲਾ ਸਖ਼ਤ ਰਿਹਾ। ਇੱਕ ਸਮੇਂ ਦੀ ਗੱਲ ਹੈ ਭਾਰਤੀ ਜੋੜੀ 9. 3 ਨਾਲ ਅੱਗੇ ਸੀ ਪਰ ਕੋਰੀਆ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਜਿੱਤ ਦਰਜ ਕੀਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਭਾਰਤੀ ਹਾਕੀ ਟੀਮ ਨੇ ਸਿੰਗਾਪੁਰ ਨੂੰ 16.1 ਨਾਲ ਹਰਾਇਆ
NEXT STORY