ਪੈਰਿਸ, (ਭਾਸ਼ਾ) : ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਪੰਜ ਸੈੱਟਾਂ ਤੱਕ ਚੱਲੇ ਸਖ਼ਤ ਮੁਕਾਬਲੇ ਵਿੱਚ ਜਿੱਤ ਦਰਜ ਕਰਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਵਿੱਚ ਖ਼ਿਤਾਬ ਬਚਾਉਣ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ। ਜੋਕੋਵਿਚ ਨੇ ਤੀਜੇ ਦੌਰ ਦੇ ਮੈਚ ਵਿੱਚ ਇਟਲੀ ਦੇ 22 ਸਾਲਾ ਖਿਡਾਰੀ ਲੋਰੇਂਜੋ ਮੁਸੇਟੀ ਨੂੰ 7-5, 6-7 (6), 2-6, 6-3, 6-0 ਨਾਲ ਹਰਾਇਆ। ਇਹ ਮੈਚ ਚਾਰ ਘੰਟੇ 30 ਮਿੰਟ ਚੱਲਿਆ ਅਤੇ ਐਤਵਾਰ ਸਵੇਰੇ 3 ਵਜੇ ਤੱਕ ਖੇਡਿਆ ਗਿਆ। ਜੋਕੋਵਿਚ ਦੀ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਵਿੱਚ ਇਹ 369ਵੀਂ ਜਿੱਤ ਹੈ ਅਤੇ ਇਸ ਤਰ੍ਹਾਂ ਉਸ ਨੇ ਰੋਜਰ ਫੈਡਰਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।
ਜੋਕੋਵਿਚ ਸੋਮਵਾਰ ਨੂੰ ਇਸ ਰਿਕਾਰਡ ਨੂੰ ਤੋੜ ਸਕਦੇ ਹਨ, ਜਦੋਂ ਉਸ ਦਾ ਸਾਹਮਣਾ 23ਵਾਂ ਦਰਜਾ ਪ੍ਰਾਪਤ ਅਰਜਨਟੀਨਾ ਦੇ ਫਰਾਂਸਿਸਕੋ ਸੇਰੁਨਡੋਲੋ ਨਾਲ ਹੋਵੇਗਾ। ਮੁਸੇਟੀ ਨੇ ਜਦੋਂ ਲਗਾਤਾਰ ਦੋ ਸੈੱਟ ਜਿੱਤੇ ਤਾਂ ਅਜਿਹਾ ਲੱਗ ਰਿਹਾ ਸੀ ਕਿ ਜੋਕੋਵਿਚ ਲਈ ਵਾਪਸੀ ਕਰਨਾ ਆਸਾਨ ਨਹੀਂ ਹੋਵੇਗਾ ਪਰ ਸਰਬੀਆਈ ਖਿਡਾਰੀ ਨੇ ਇਸ ਤੋਂ ਬਾਅਦ ਸ਼ਾਨਦਾਰ ਖੇਡ ਦਿਖਾਈ ਅਤੇ ਆਪਣੇ ਰਿਕਾਰਡ 25ਵੇਂ ਗ੍ਰੈਂਡ ਸਲੈਮ ਅਤੇ ਫਰਾਂਸ ਦੇ ਚੌਥੇ ਖਿਤਾਬ ਦੀ ਦੌੜ ਵਿੱਚ ਆਪਣੇ ਆਪ ਨੂੰ ਬਰਕਰਾਰ ਰੱਖਿਆ। ਜੋਕੋਵਿਚ ਨੇ ਮੈਚ ਤੋਂ ਬਾਅਦ ਕਿਹਾ, ''ਮੈਂ ਸੱਚਮੁੱਚ ਬਹੁਤ ਮੁਸ਼ਕਲ 'ਚ ਸੀ ਅਤੇ ਕੋਰਟ 'ਤੇ ਮੈਨੂੰ ਬੇਚੈਨ ਕਰਨ ਦਾ ਸਿਹਰਾ ਲੋਰੇਂਜ਼ੋ ਨੂੰ ਜਾਂਦਾ ਹੈ। ਉਸਨੇ ਸੱਚਮੁੱਚ ਇੱਕ ਸ਼ਾਨਦਾਰ ਖੇਡ ਖੇਡੀ। ਇੱਕ ਸਮੇਂ ਮੈਨੂੰ ਸੱਚਮੁੱਚ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਾਂ।''
ਬੰਗਲਾਦੇਸ਼ ਨੂੰ ਲੱਗਾ ਝਟਕਾ, ਟੀ20 ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਜ਼ਖਮੀ ਸ਼ੋਰਫੁਲ ਦਾ ਖੇਡਣਾ ਔਖਾ
NEXT STORY