ਇੰਸਬ੍ਰਕ- ਚੋਟੀ ਦਾ ਦਰਜਾ ਵਾਲੇ ਨੋਵਾਕ ਜੋਕੋਵਿਚ ਨੇ ਡੇਵਿਸ ਕੱਪ ਫਾਈਨਲਸ 'ਚ ਸਰਬੀਆ ਨੂੰ ਜਿੱਤ ਦਿਵਾਈ ਜਦਕਿ 40 ਸਾਲਾ ਦੇ ਫੇਲਿਸੀਆਨੋ ਲੋਪੇਜ ਨੇ ਸਾਬਕਾ ਚੈਂਪੀਅਨ ਸਪੇਨ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਤੇ ਯੁਵਾ ਇਤਾਲਵੀ ਟੀਮ ਨੇ 32 ਵਾਰ ਦੇ ਚੈਂਪੀਅਨ ਅਮਰੀਕਾ ਨੂੰ ਹਰਾਇਆ। ਜੋਕੋਵਿਚ ਨੇ ਡੇਨਿਸ ਨੋਵਾਕ ਨੂੰ 6-3, 6-2 ਨਾਲ ਹਰਾਇਆ।
ਡੇਵਿਸ ਕੱਪ ਸਿੰਗਲ ਮੈਚਾਂ 'ਚ ਜੋਕੋਵਿਚ ਦੀ ਜੇਤੂ ਮੁਹਿੰਮ 15 ਮੈਚਾਂ ਦੀ ਹੋ ਗਈ ਹੈ। ਜਦਕਿ ਮੈਡ੍ਰਿਡ 'ਚ ਗਰੁੱਪ ਏ ਦੇ ਮੁਕਾਬਲੇ 'ਚ ਸਪੇਨ ਨੂੰ ਇਕਵਾਡੋਰ 'ਤੇ ਬੜ੍ਹਤ ਮਿਲ ਗਈ ਜਦੋਂ ਲੋਪੇਜ ਨੇ ਰਾਬਰਟੋ ਕਿਰੋਜ ਨੂੰ 6-3, 6-3 ਨਾਲ ਹਰਾਇਆ। ਪਾਬਲੋ ਕਾਰੇਨੋ ਬਸਟਾ ਨੇ ਇਸ ਤੋਂ ਬਾਅਦ ਐਮੀਲੀਓ ਗੇਮੇਜ ਨੂੰ ਹਰਾਇਆ। ਲੋਪੇਜ ਨੂੰ ਸਿੰਗਲ ਮੁਕਾਬਲਾ ਇਸ ਲਈ ਖੇਡਣਾ ਪਿਆ ਕਿਉਂਕਿ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਕਾਰਨ ਕਾਰਲੋਸ ਅਲਕਾਕਾਜ ਟੀਮ ਤੋਂ ਬਾਹਰ ਹੋ ਗਏ ਸਨ। ਗਰੁੱਪ ਈ 'ਚ ਅਮਰੀਕਾ ਨੂੰ ਇਟਲੀ ਨੇ ਹਰਾਇਆ। ਲੋਰੇਂਜੋ ਸੋਨੇਗੋਨੇ ਰੀਲੀ ਓਪੇਲਕਾ ਨੂੰ 6-3, 7-6 ਨਾਲ ਹਰਾਇਆ ਜਦਕਿ ਜਾਨਿਕ ਸਿਨੇਰ ਨੇ ਜਾਨ ਇਸਨਰ ਨੂੰ 6-2, 6-0 ਨਾਲ ਹਰਾਇਆ। ਡਬਲਜ਼ 'ਚ ਰਾਜੀਵ ਰਾਮ ਤੇ ਜੈਕ ਸਾਕ ਨੇ ਫੇਬੀਓ ਫੋਰਾਨਿਨੀ ਤੇ ਲੋਰੇਂਜੋ ਮੁਸੇਤੀ ਨੂੰ ਹਰਾ ਕੇ ਸਕੋਰ 2-1 ਕਰ ਦਿੱਤਾ।
PTV ਤੇ ਸ਼ੋਏਬ ਅਖ਼ਤਰ ਦਰਮਿਆਨ ਵਿਵਾਦ ਸੁਲਝਿਆ, ਚੈਨਲ ਨੇ ਵਾਪਸ ਲਿਆ ਕਾਨੂੰਨੀ ਨੋਟਿਸ
NEXT STORY