ਸਪੋਰਟਸ ਡੈਸਕ— ਵਰਲਡ ਨੰਬਰ-1 ਸਰਬੀਆ ਦੇ ਨੋਵਾਕ ਜੋਕੋਵਿਚ ਨੇ ਆਪਣੇ 2020 ਅਜੇਤੂ ਅਭਿਆਨ ਨੂੰ ਜਾਰੀ ਰੱਖਦੇ ਹੋਏ ਦੁਬਈ ਟੈਨਿਸ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲ ਵਰਗ ਦੇ ਦੂਜੇ ਦੌਰ 'ਚ ਕਦਮ ਰੱਖ ਲਿਆ। ਜੋਕੋਵਿਕ ਨੇ ਪਹਿਲੇ ਦੌਰ 'ਚ ਵਾਇਲਡ ਕਾਰਡ ਐਂਟਰੀ ਨਾਲ ਆਏ ਟਿਊਨੀਸ਼ੀਆ ਦੇ ਮਾਲੇਕ ਜਾਜਿਰੀ ਨੂੰ ਹਰਾ ਦਿੱਤਾ। ਜੋਕੋਵਿਕ ਨੇ ਜਾਜਿਰੀ ਨੂੰ ਸਿੱਧੇ ਸੈਟਾਂ 'ਚ ਇਕ ਪਾਸੜ ਮੁਕਾਬਲੇ 'ਚ 6-1,6-2 ਨਾਲ ਹਰਾਇਆ। ਜੋਕੋਵਿਕ ਨੇ ਇਸ ਮੈਚ 'ਚ 22 ਵਿਨਰਸ ਲਗਾਏ ਅਤੇ ਇਕ ਵੀ ਬ੍ਰੇਕ ਪੁਵਾਇੰਟ ਦਾ ਸਾਹਮਣਾ ਨਹੀਂ ਕੀਤਾ।
ਮੈਚ ਤੋਂ ਬਾਅਦ ਜੋਕੋਵਿਚ ਨੇ ਕਿਹਾ, ਟੂਰਨਾਮੈਂਟ ਦੀ ਇਸ ਤਰ੍ਹਾਂ ਨਾਲ ਸ਼ੁਰੂਆਤ ਕਰਨਾ ਮੇਰੇ ਲਈ ਚੰਗੀ ਗੱਲ ਹੈ। ਵਰਗਾ 'ਚ ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ 'ਚ ਕਿਹਾ ਸੀ ਕਿ ਮੈਂ ਇੱਥੇ ਖੇਡਣਾ ਮਿਸ ਕਰਦਾ ਹਾਂ, ਮੈਨੂੰ ਇਥੇ ਆਨੰਦ ਆਉਂਦਾ ਹੈ। ਮੈਨੂੰ ਰਾਤ ਦੇ ਸੈਸ਼ਨ ਪਸੰਦ ਹਨ। ਮੈਨੂੰ ਲੱਗਦਾ ਹੈ ਕਿ ਮੈਂ ਉਹ ਸਭ ਕੀਤਾ ਹੈ ਜੋ ਮੈਂ ਮੈਚ ਦੇ ਪਹਿਲੇ ਸੋਚਿਆ ਸੀ।
ਜੋਕੋਵਿਕ ਦੀਆਂ ਨਜ਼ਰਾਂ ਆਪਣੇ 5ਵੇਂ ਦੁਬਈ ਓਪਨ ਦੇ ਖਿਤਾਬ 'ਤੇ ਹਨ। ਉਹ 2009, 2010, 2011 ਅਤੇ 2013 'ਚ ਇੱਥੇ ਖਿਤਾਬ ਜਿੱਤ ਚੁੱਕਾ ਹੈ। ਅਗਲੇ ਦੌਰ 'ਚ ਜੋਕੋਵਿਚ ਦਾ ਸਾਹਮਣਾ ਜਰਮਨੀ ਦੇ ਫਿਲਿਪ ਕੋਲਸ਼ਰਾਇਬਰ ਨਾਲ ਹੋਵੇਗਾ ਜਿਨ੍ਹਾਂ ਨੇ ਮਿਸਰ ਦੇ ਮੁਹੰਮਦ ਸਾਫਵਤ ਨੂੰ 4-6,6-4,6-0 ਨਾਲ ਹਰਾ ਕੇ ਦੂਜੇ ਦੌਰ 'ਚ ਜਗ੍ਹਾ ਬਣਾਈ।
ਸੌਰਾਸ਼ਟਰ ਅਤੇ ਗੁਜਰਾਤ ਵਿਚਾਲੇ ਰਣਜੀ ਸੈਮੀਫਾਈਨਲ 'ਚ ਇਸਤੇਮਾਲ ਕੀਤਾ ਜਾਵੇਗਾ DRS
NEXT STORY