ਨਿਊਯਾਰਕ- ਨੋਵਾਕ ਜੋਕੋਵਿਚ ਦੋ ਸਾਲਾਂ ਵਿੱਚ ਪਹਿਲੀ ਵਾਰ ਅਮਰੀਕੀ ਓਪਨ ਵਿੱਚ ਪਹੁੰਚ ਗਏ ਹਨ ਅਤੇ ਉਨ੍ਹਾਂ ਦੀਆਂ ਨਜ਼ਰਾਂ ਰਿਕਾਰਡ 24ਵੇਂ ਗ੍ਰੈਂਡ ਸਲੈਮ ਖਿਤਾਬ ਉੱਤੇ ਲੱਗੀਆਂ ਹੋਣਗੀਆਂ। ਪਿਛਲੇ ਸਾਲ ਕੋਰੋਨਾ ਵੈਕਸੀਨ ਨਹੀਂ ਲਗਾਉਣ ਕਾਰਨ ਉਨ੍ਹਾਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੀ ਸੀ। ਉਹ ਕੈਲੀਫੋਰਨੀਆ ਅਤੇ ਫਲੋਰੀਡਾ ਵਿੱਚ ਵੀ ਟੂਰਨਾਮੈਂਟਾਂ ਨਹੀਂ ਖੇਡ ਪਾਏ ਸਨ।
ਇਹ ਵੀ ਪੜ੍ਹੋ- ਮੈਚ ਦੇਖਣ ਪਾਕਿ ਜਾਣਗੇ ਰੋਜਰ ਬਿੰਨੀ ਤੇ ਰਾਜ਼ੀਵ ਸ਼ੁਕਲਾ, BCCI ਨੇ PCB ਦਾ ਸੱਦਾ ਕੀਤਾ ਸਵੀਕਾਰ
ਉਨ੍ਹਾਂ ਨੂੰ ਸੋਮਵਾਰ ਤੋਂ ਸ਼ੁਰੂ ਹੋ ਰਹੇ ਟੂਰਨਾਮੈਂਟ ਲਈ ਇੱਥੇ ਪਹੁੰਚਣ ਤੋਂ ਬਾਅਦ ਉਸ ਨੇ ਕਿਹਾ, ''ਮੈਨੂੰ ਗੁੱਸਾ ਨਹੀਂ ਆਇਆ ਸੀ। ਪਿਛਲੇ ਸਾਲ ਅਮਰੀਕੀ ਓਪਨ ਦੇ ਦੌਰਾਨ ਯਕੀਨੀ ਤੌਰ 'ਤੇ ਪਛਤਾਵੇ ਦੀ ਭਾਵਨਾ ਸੀ ਕਿ ਮੈਂ ਇੱਥੇ ਕਿਉਂ ਨਹੀਂ ਹਾਂ। ਮੈਨੂੰ ਨਹੀਂ ਖੇਡ ਪਾਉਣ ਦਾ ਦੁਖ਼ ਸੀ। ਪਰ ਹੁਣ ਮੈਂ ਇੱਥੇ ਹਾਂ ਅਤੇ ਮੈਂ ਬੀਤੇ ਸਾਲਾਂ ਦੇ ਬਾਰੇ ਨਹੀਂ ਸੋਚ ਰਿਹਾ ਹਾਂ। ਮੇਰਾ ਧਿਆਨ ਇਸ ਟੂਰਨਾਮੈਂਟ 'ਤੇ ਹੈ।
ਇਹ ਵੀ ਪੜ੍ਹੋ- ਨਹੀਂ ਰਹੇ WWE ਦੇ ਸਾਬਕਾ ਚੈਂਪੀਅਨ ਬ੍ਰੇ ਵਿਆਟ, 36 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
ਪਿਛਲੀ ਵਾਰ 2021 'ਚ ਉਹ ਅਮਰੀਕੀ ਓਪਨ ਦੇ ਫਾਈਨਲ ਵਿੱਚ ਦਾਨਿਲ ਮੇਦਵੇਦੇਵ ਤੋਂ ਹਾਰ ਗਏ ਸਨ। ਜੋਕੋਵਿਚ ਪੁਰਸ਼ ਟੈਨਿਸ 'ਚ ਸਭ ਤੋਂ ਜ਼ਿਆਦਾ 23 ਗ੍ਰੈਂਡ ਸਲੈਮ ਸਿੰਗਲ ਖਿਤਾਬ ਜਿੱਤ ਚੁੱਕੇ ਹਨ ਪਰ ਜੇਕਰ ਉਹ ਇੱਥੇ ਜਿੱਤਦੇ ਹਨ ਤਾਂ ਉਹ ਓਪਨ ਦੌਰ 'ਚ ਸਭ ਤੋਂ ਵੱਧ 24 ਖਿਤਾਬ ਜਿੱਤਣ ਵਾਲੀ ਸੇਰੇਨਾ ਵਿਲੀਅਮਜ਼ ਨੂੰ ਪਿੱਛੇ ਛੱਡ ਦੇਣਗੇ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀ ਟੀਮ ਇੰਡੀਆ 'ਚ ਬਦਲ ਦੇਣੀ ਚਾਹੀਦੀ ਹੈ ਵਿਰਾਟ ਦੀ ਬੈਟਿੰਗ ਪੋਜ਼ੀਸ਼ਨ? ਸਾਬਕਾ ਦਿੱਗਜ ਕ੍ਰਿਕਟਰ ਨੇ ਦਿੱਤਾ ਸੁਝਾਅ
NEXT STORY