ਲਾਡਰਹਿਲ— ਰੋਹਿਤ ਸ਼ਰਮਾ ਦੇ ਅਰਧ ਸੈਂਕੜੇ ਤੋਂ ਬਾਅਦ ਕਰੁਣਾਲ ਪੰਡਯਾ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤ ਨੇ ਮੀਂਹ ਪ੍ਰਭਾਵਿਤ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਐਤਵਾਰ ਨੂੰ ਇੱਥੇ ਵੈਸਟਇੰਡੀਜ਼ ਨੂੰ ਡਕਵਰਥ ਲੂਈਸ ਨਿਯਮ ਤਹਿਤ 22 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਭਾਰਤ ਦੀਆਂ 168 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟਇੰਡੀਜ਼ ਨੇ ਜਦੋਂ 15.3 ਓਵਰਾਂ ਵਿਚ ਚਾਰ ਵਿਕਟਾਂ 'ਤੇ 98 ਦੌੜਾਂ ਬਣਾਈਆਂ ਸਨ ਤਦ ਮੀਂਹ ਕਾਰਨ ਖੇਡ ਰੋਕਣੀ ਪਈ ,ਜਿਹੜੀ ਦੁਬਾਰਾ ਸ਼ੁਰੂ ਨਹੀਂ ਹੋ ਸਕੀ। ਡਕਵਰਥ ਲੂਈਸ ਨਿਯਮ ਤਹਿਤ ਇਸ ਸਮੇਂ ਵੈਸਟਇੰਡੀਜ਼ ਦਾ ਸਕੋਰ 120 ਦੌੜਾਂ ਹੋਣਾ ਚਾਹੀਦਾ ਸੀ।
ਕਰੁਣਾਲ ਨੇ 3.3 ਓਵਰਾਂ ਵਿਚ 23 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਵਾਸ਼ਿੰਗਟਨ ਸੁੰਦਰ (12 ਦੌੜਾਂ 'ਤੇ 2 ਵਿਕਟਾਂ) ਤੇ ਭੁਨੇਸ਼ਵਰ ਕੁਮਾਰ (7 ਦੌੜਾਂ 'ਤੇ 1 ਵਿਕਟ) ਨੇ ਵੀ ਉਸਦਾ ਚੰਗਾ ਸਾਥ ਦਿੱਤਾ।
ਵੈਸਟਇੰਡੀਜ਼ ਵਲੋਂ ਰੋਵਮੈਨ ਪਾਵੈੱਲ ਨੇ 54 ਦੌੜਾਂ ਦੀ ਪਾਰੀ ਖੇਡਣ ਦੇ ਇਲਾਵਾ ਨਿਕੋਲਸ ਪੂਰਣ (19) ਨਾਲ ਤੀਜੀ ਵਿਕਟ ਲਈ 76 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ। ਇਸ ਤੋਂ ਪਹਿਲਾਂ ਰੋਹਿਤ ਨੇ 51 ਗੇਂਦਾਂ ਵਿਚ 6 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 67 ਦੌੜਾਂ ਦੀ ਪਾਰੀ ਖੇਡੀ। ਉਸ ਨੇ ਸ਼ਿਖਰ ਧਵਨ (23) ਨਾਲ ਪਹਿਲੀ ਵਿਕਟ ਲਈ 67 ਤੇ ਕਪਤਾਨ ਵਿਰਾਟ ਕੋਹਲੀ (28) ਨਾਲ ਦੂਜੀ ਵਿਕਟ ਲਈ 48 ਦੌੜਾਂ ਦੀ ਸਾਂਝੇਦਾਰੀ ਕੀਤੀ। ਕਰੁਣਾਲ ਪੰਡਯਾ ਨੇ ਵੀ ਅੰਤ ਵਿਚ 13 ਗੇਂਦਾਂ 'ਤੇ ਅਜੇਤੂ 20 ਦੌੜਾਂ ਬਣਾਈਆਂ। ਭਾਰਤ ਨੇ ਪਾਵਰ ਪਲੇਅ ਵਿਚ ਬਿਨਾਂ ਕੋਈ ਵਿਕਟ ਗੁਆਏ 52 ਦੌੜਾਂ ਬਣਾ ਲਈਆਂ ਸਨ।
ਰੋਹਿਤ ਆਪਣੀ ਇਸ ਪਾਰੀ ਦੌਰਾਨ ਟੀ-20 ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਵੱਧ ਛੱਕੇ ਲਾਉਣ ਵਾਲਾ ਬੱਲੇਬਾਜ਼ ਬਣ ਗਿਆ। ਉਸਦੇ ਨਾਂ 'ਤੇ ਹੁਣ 107 ਛੱਕੇ ਦਰਜ ਹਨ। ਉਸ ਨੇ ਵੈਸਟਇੰਡੀਜ਼ ਦੇ ਕ੍ਰਿਸ ਗੇਲ(105) ਨੂੰ ਪਿੱਛੇ ਛੱਡ ਦਿੱਤਾ ਹੈ।
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਜਦੋਂ ਭਾਰਤੀ ਟੀਮ ਦੀ ਕੈਪ ਮਿਲੀ ਤਾਂ ਵਿਸ਼ਵਾਸ ਹੀ ਨਹੀਂ ਹੋਇਆ : ਸੈਣੀ
ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ ਭਾਰਤ ਲਈ ਸ਼ਾਨਦਾਰ ਡੈਬਿਊ ਕਰਨ ਤੋਂ ਬਾਅਦ ਕਿਹਾ ਕਿ ਵੈਸਟਇੰਡੀਜ਼ ਵਿਰੁੱਧ ਪਹਿਲੇ ਟੀ-20 ਕੌਮਾਂਤਰੀ ਮੈਚ ਵਿਚ ਜਦੋਂ ਉਸ ਨੂੰ ਭਾਰਤੀ ਟੀਮ ਦੀ ਕੈਪ ਦਿੱਤੀ ਗਈ ਤਾਂ ਉਸ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਸੀ। ਸੈਣੀ ਨੇ ਕਿਹਾ, ''ਜਦੋਂ ਮੈਨੂੰ ਸ਼ਨੀਵਾਰ ਦੀ ਸਵੇਰ ਨੂੰ ਭਾਰਤ ਦੀ ਕੈਪ ਦਿੱਤੀ ਗਈ ਤਾਂ ਮੈਨੂੰ ਭਰੋਸਾ ਹੀ ਨਹੀਂ ਹੋ ਰਿਹਾ ਸੀ ਕਿ ਅੱਜ ਉਹ ਦਿਨ ਹੈ, ਜਿਸਦਾ ਮੈਂ ਇੰਤਜ਼ਾਰ ਕਰ ਰਿਹਾ ਸੀ।''
ਫੀਲਡਿੰਗ ਦੌਰਾਨ ਨਜ਼ਰ ਆਇਆ ਯੁਵਰਾਜ਼ ਸਿੰਘ ਦਾ ਪੁਰਾਣਾ ਰੂਪ, ਹਵਾ 'ਚ ਉੱਡਦੇ ਹੋਏ ਫੜਿਆ ਕੈਚ (ਵੀਡੀਓ)
NEXT STORY