ਸਪੋਰਟਸ ਡੈਸਕ- ਅੰਡਰ 19 ਏਸ਼ੀਆ ਕੱਪ ਫਾਈਨਲ ਮੈਚ 'ਚ ਵੈਭਵ ਸੂਰਿਆਵੰਸ਼ੀ ਦਾ ਬੱਲਾ ਖਾਮੋਸ਼ ਰਿਹਾ। ਪਾਕਿਸਤਾਨ ਖਿਲਾਫ 14 ਸਾਲਾ ਬੱਲੇਬਾਜ਼ ਨੇ ਆਗਾਜ਼ ਤਾਂ ਧਮਾਕੇਦਾਰ ਅੰਦਾਜ਼ 'ਚ ਕੀਤਾ ਪਰ ਉਹ 10 ਗੇਂਦਾਂ 'ਚ 26 ਦੌੜਾਂ ਬਣਾ ਕੇ ਆਊਟ ਹੋ ਗਏ।
ਵੈਭਵ ਨੂੰ ਇਕ ਮੌਕਾ ਵੀ ਮਿਲਿਆ ਸੀ। ਹਾਲਾਂਕਿ, ਉਹ ਇਸਦਾ ਫਾਇਦਾ ਨਹੀਂ ਚੁੱਕ ਸਕੇ। ਆਊਟ ਹੋਣ ਤੋਂ ਬਾਅਦ ਵੈਭਵ ਅਤੇ ਪਾਕਿਸਤਾਨੀ ਗੇਂਦਬਾਜ਼ ਅਲੀ ਰਜ਼ਾ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ। ਰਜ਼ਾ ਹਮਲਾਵਰ ਜਸ਼ਨ ਤੋਂ ਵੈਭਵ ਕਾਫ਼ੀ ਨਾਰਾਜ਼ ਨਜ਼ਰ ਆਏ ਅਤੇ ਉਨ੍ਹਾਂ ਨੇ ਮੈਦਾਨ ਦੇ ਵਿਚਕਾਰ ਆਪਣਾ ਗੁੱਸਾ ਜ਼ਾਹਰ ਕੀਤਾ।
ਵੈਭਵ-ਰਜ਼ਾ ਵਿਚਾਲੇ ਹੋਏ ਤਿੱਖੀ ਬਹਿਸ
ਦਰਅਸਲ, ਵੈਭਵ ਨੇ ਆਪਣੀ ਪਾਰੀ ਦਾ ਆਗਾਜ਼ ਧਮਾਕੇਦਾਰ ਅੰਦਾਜ਼ 'ਚ ਕੀਤਾ। ਵੈਭਵ ਨੇ ਪਹਿਲੇ ਹੀ ਓਵਰ 'ਚ 21 ਦੌੜਾਂ ਬਣਾ ਦਿੱਤੀਆਂ। 10 ਗੇਂਦਾਂ 'ਚ 26 ਦੌੜਾਂ ਬਣਾਉਣ ਤੋਂ ਬਾਅਦ ਅਲੀ ਰਜ਼ਾ ਖਿਲਾਫ ਵੀ ਵੈਭਵ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ 'ਚ ਆਊਟ ਹੋ ਗਏ। ਵੈਭਵ ਨੂੰ ਆਊਟ ਕਰਨ ਦੇ ਨਾਲ ਹੀ ਅਲੀ ਰਜ਼ਾ ਹਮਲਾਵਰ ਢੰਗ ਨਾਲ ਜਸ਼ਨ ਮਨਾਉਂਦੇ ਦਿਖਾਈ ਦਿੱਤੇ।
ਇਹ ਵੀ ਪੜ੍ਹੋ- ਕਪਤਾਨ ਨੂੰ ਹੀ ਟੀਮ 'ਚੋਂ ਕੱਢ'ਤਾ ਬਾਹਰ! T20 World Cup ਤੋਂ ਪਹਿਲਾਂ ਵੱਡਾ ਫੈਸਲਾ
ਇਹ ਵੀ ਪੜ੍ਹੋ- 19 ਸਾਲਾ ਮੁੰਡਾ ਬਣਿਆ IPL ਇਤਿਹਾਸ ਦਾ ਸਭ ਤੋਂ ਮਹਿੰਗਾ ਅਨਕੈਪਡ ਖਿਡਾਰੀ
ਰਜ਼ਾ ਨੇ ਪਵੇਲੀਅਨ ਵੱਲ ਜਾਂਦੇ ਵੈਭਵ ਨੂੰ ਵੀ ਕੁਝ ਕਿਹਾ, ਜਿਸਤੋਂ ਬਾਅਦ ਵੈਭਵ ਅਚਾਨਕ ਭੜਕ ਗਏ। ਵੈਭਵ ਨੇ ਪਲਟਦੇ ਹੋਏ ਰਜ਼ਾ ਨੂੰ ਪਹਿਲਾਂ ਕੁਝ ਕਿਹਾ ਅਤੇ ਫਿਰ ਹੱਥ ਜ਼ਮੀਨ ਵੱਲ ਇਸ਼ਾਰਾ ਕੀਤਾ। ਦੋਵਾਂ ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲੀ, ਜਿਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਆਯੁਸ਼ ਮਹਾਤਰੇ ਨਾਲ ਵੀ ਹੋਈ ਬਹਿਸ
ਆਯੁਸ਼ ਮਹਾਤਰੇ ਨੂੰ ਵੀ ਪਾਕਿਸਤਾਨੀ ਤੇਜ਼ ਗੇਂਦਬਾਜ਼ ਅਲੀ ਰਜ਼ਾ ਨੇ ਆਊਟ ਕੀਤਾ। ਆਯੁਸ਼ ਨੇ ਅਲੀ ਰਜ਼ਾ ਦੀ ਗੇਂਦ 'ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਗੇਂਦ ਹਵਾ ਵਿੱਚ ਉਛਲ ਕੇ ਮਿਡ-ਆਫ 'ਤੇ ਫਰਹਾਨ ਯੂਸਫ਼ ਦੇ ਹੱਥਾਂ ਵਿੱਚ ਚਲੀ ਗਈ। ਵਿਕਟ ਡਿੱਗਣ 'ਤੇ, ਅਲੀ ਰਜ਼ਾ ਨੇ ਹਮਲਾਵਰ ਢੰਗ ਨਾਲ ਜਸ਼ਨ ਮਨਾਇਆ ਅਤੇ ਗੁੱਸੇ ਨਾਲ ਆਯੁਸ਼ ਮਹਾਤਰੇ ਵੱਲ ਮੁੜ ਕੇ ਕੁਝ ਕਿਹਾ। ਇਹ ਆਯੁਸ਼ ਨੂੰ ਚੰਗਾ ਨਹੀਂ ਲੱਗਾ ਅਤੇ ਉਹ ਗੁੱਸੇ ਵਿੱਚ ਆ ਗਿਆ। ਆਯੁਸ਼ ਅਲੀ ਰਜ਼ਾ ਵੱਲ ਵਧਿਆ ਅਤੇ ਦੋਵਾਂ ਵਿਚਕਾਰ ਤਿੱਖੀ ਬਹਿਸ ਹੋਈ।
ਇਹ ਵੀ ਪੜ੍ਹੋ- ਟੀਮ ਇੰਡੀਆ 'ਚੋਂ ਬਾਹਰ ਹੋਣ 'ਤੇ ਛਲਕਿਆ ਇਸ ਧਾਕੜ ਕ੍ਰਿਕਟਰ ਦਾ ਦਰਦ, ਆਖ'ਤੀ ਵੱਡੀ ਗੱਲ
ਪਾਕਿ ਨੇ ਭਾਰਤ ਨੂੰ 191 ਦੌੜਾਂ ਨਾਲ ਹਰਾ ਕੇ ਅੰਡਰ 19 ਏਸ਼ੀਆ ਕੱਪ 2025 ਦਾ ਖਿਤਾਬ ਜਿੱਤਿਆ
NEXT STORY