ਹੈਦਰਾਬਾਦ : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਨੌਜਵਾਨ ਓਪਨਰ ਪ੍ਰਿਥਵੀ ਸ਼ਾਹ ਨੂੰ ਚੰਗੀ ਪ੍ਰਤਿਭਾ ਦੱਸਦੇ ਹੋਏ ਕਿਹਾ ਕਿ ਉਸਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾਣੀ ਚਾਹੀਦੀ। ਵਿਰਾਟ ਨੇ ਵੈਸਟਇੰਡੀਜ਼ ਵਿਰੁੱਧ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਦੀ ਪੂਰਬਲੀ ਸ਼ਾਮ 'ਤੇ ਵੀਰਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ, ''ਇਸ ਖਿਡਾਰੀ ਵਿਚ ਅਦਭੁੱਤ ਪ੍ਰਤਿਭਾ ਹੈ ਤੇ ਇਸ ਗੱਲ ਨੂੰ ਅਸੀਂ ਸਾਰਿਆਂ ਨੇ ਦੇਖਿਆ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਉਸ ਨੂੰ ਉੱਚ ਪੱਧਰ ਦੀ ਕ੍ਰਿਕਟ ਖੇਡਣੀ ਚਾਹੀਦੀ ਹੈ ਅਤੇ ਉਹ ਆਪਣੇ ਪਹਿਲੇ ਮੈਚ ਦੇ ਪ੍ਰਦਰਸ਼ਨ ਨੂੰ ਦੁਹਰਾਅ ਸਕਦਾ ਹੈ। ਉਹ ਹਮੇਸ਼ਾ ਸਿੱਖਣ ਨੂੰ ਉਤਸ਼ਾਹਿਤ ਰਹਿੰਦਾ ਹੈ ਤੇ ਉਸਦੇ ਕੋਲ ਇਕ ਚੰਗਾ ਦਿਮਾਗ ਹੈ।''

ਪ੍ਰਿਥਵੀ ਨੇ ਰਾਜਕੋਟ ਵਿਚ ਆਪਣੇ ਡੈਬਿਊ ਟੈਸਟ ਵਿਚ ਇਤਿਹਾਸਕ ਸੈਂਕੜਾ ਲਾਇਆ ਸੀ। ਕਪਤਾਨ ਨੇ ਮੁੰਬਈ ਦੇ ਇਸ ਨੌਜਵਾਨ ਬੱਲੇਬਾਜ਼ ਦੀ ਜੰਮ ਕੇ ਸ਼ਲਾਘਾ ਕਰਦਿਆਂ ਕਿਹਾ, ''ਉਹ ਹਾਲਾਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਤੇ ਸਾਨੂੰ ਉਸਦੀ ਤੁਲਨਾ ਕਿਸੇ ਹੋਰ ਖਿਡਾਰੀ ਨਾਲ ਨਹੀਂ ਕਰਨੀ ਚਾਹੀਦੀ। ਸਾਨੂੰ ਉਸ ਨੂੰ ਅਜਿਹੀ ਸਥਿਤੀ ਵਿਚ ਨਹੀਂ ਪਾਉਣਾ ਚਾਹੀਦਾ, ਜਿੱਥੇ ਉਹ ਕਿਸੇ ਤਰ੍ਹਾਂ ਦਾ ਦਬਾਅ ਮਹਿਸੂਸ ਕਰੇ। ਉਸ ਨੂੰ ਖੁੱਲ੍ਹ ਕੇ ਖੇਡਣ ਦੇਣਾ ਚਾਹੀਦਾ ਹੈ, ਜਿੱਥੇ ਉਹ ਕ੍ਰਿਕਟ ਦਾ ਮਜ਼ਾ ਲੈ ਸਕੇ ਤੇ ਇਕ ਚੰਗੇ ਖਿਡਾਰੀ ਦੇ ਰੂਪ ਵਿਚ ਤਿਆਰ ਹੋ ਸਕੇ।''

ਪ੍ਰਿਥਵੀ ਤੋਂ ਡਰੇ ਵਿੰਡੀਜ਼ ਨੇ ਬਣਾਈ ਇਹ ਖਾਸ ਯੋਜਨਾ
NEXT STORY