ਹੈਦਰਾਬਾਦ : ਵੈਸਟਇੰਡੀਜ਼ ਦੇ ਆਲਰਾਊਂਡਰ ਰੋਸਟਨ ਚੇਜ ਨੇ ਕਿਹਾ ਕਿ ਯੁਵਾ ਭਾਰਤੀ ਬੱਲੇਬਾਜ਼ ਪ੍ਰਿਥਵੀ ਸ਼ਾਹ ਨਾਲ ਨਜਿੱਠਣ ਲਈ ਚੰਗੀ ਤਰ੍ਹਾਂ ਤਿਆਰ ਹੈ ਜਿਸਦੀ ਸ਼ਾਨਦਾਰ ਪਾਰੀ ਨੇ ਪਹਿਲੇ ਟੈਸਟ ਵਿਚ ਉਸ ਦੀ ਸ਼ਰਮਨਾਕ ਹਾਰ ਦੀ ਨੀਂਅ ਰੱਖਾ। ਨੌਜਵਾਨ ਪ੍ਰਿਥਵੀ ਡੈਬਿਊ ਦੌਰਾਨ ਸੈਂਕੜਾ ਲਗਾਇਆ ਸੀ ਅਤੇ ਸੀਰੀਜ਼ ਦੇ ਸ਼ੁਰੂਆਤੀ ਮੈਚ ਵਿਚ ਭਾਰਤ ਦੀ ਵਿਸ਼ਾਲ ਜਿੱਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਵਿੰਡੀਜ਼ ਦੇ ਗੇਂਦਬਾਜ਼ ਚੇਜ ਨੇ ਦੂਜੇ ਟੈਸਟ ਤੋਂ ਇਕ ਦਿਨ ਪਹਿਲਾਂ ਕਿਹਾ, ''ਮੈਨੂੰ ਭਰੋਸਾ ਹੈ ਕਿ ਪਹਿਲੇ ਟੈਸਟ ਵਿਚ ਜੋ ਕੁਝ ਹੋਇਆ ਸਾਡੇ ਖਿਡਾਰੀਆਂ ਨੇ ਉਸ ਨਾਲ ਕਾਫੀ ਕੁਝ ਸਿੱੱਖਿਆ ਹੋਵੇਗਾ ਅਤੇ ਮੈਚ ਦੇ ਸ਼ੁਰੂ ਵਿਚ ਸਾਡੇ ਹਮਲੇ ਨੂੰ ਤਹਿਸ-ਨਹਿਸ ਕਰਨ ਵਾਲੇ ਨੌਜਵਾਨ ਖਿਡਾਰੀ ਦੇ ਕੁਝ ਮਜ਼ਬੂਤ ਪੱਖ ਦੇ ਬਾਰੇ ਵਿਚ ਵੀ ਕੁਝ ਜਾਣ ਗਏ ਹੋਣਗੇ।''

ਚੇਜ ਨੇ ਕਿਹਾ ਕਿ ਪ੍ਰਿਥਵੀ ਲਈ ਕੁਝ ਖਾਸ ਰਣਨੀਤੀ ਬਣਾਈ ਹੈ ਪਰ ਉਸ ਨੇ ਇਸ ਦੇ ਬਾਰੇ ਖੁਲ੍ਹਾਸਾ ਨਹੀਂ ਕੀਤਾ। ਉਸ ਨੇ ਕਿਹਾ, ''ਪਹਿਲੇ ਟੈਸਟ ਤੋਂ ਬਾਅਦ ਅਸੀਂ ਲੰਬੀ ਗੱਲ ਕੀਤਾ ਅਤੇ ਕੁਝ ਯੋਜਨਾ ਬਣਾਈ ਹੈ। ਅਸੀਂ ਚਰਚਾ ਕੀਤੀ ਹੈ ਕਿ ਦੂਜੇ ਟੈਸਟ ਵਿਚ ਭਾਰਤ ਦੇ ਹੋਰਨਾ ਬੱਲੇਬਾਜ਼ਾਂ ਨੂੰ ਕਿਸ ਤਰ੍ਹਾਂ ਗੇਂਦਬਾਜ਼ੀ ਕੀਤੀ ਜਾਵੇ। ਮੈਂ ਯਕੀਨੀ ਰੂਪ ਨਾਲ ਇਸ ਕਾਨਫ੍ਰੈਂਸ ਵਿਚ ਆਪਣੀ ਯੋਜਨਾ ਬਾਰੇ ਗੱਲ ਨਹੀਂ ਕਰ ਸਕਦਾ। ਮੈਨੂੰ ਲਗਦਾ ਹੈ ਕਿ ਸਾਨੂੰ ਬਿਹਤਰ ਢੰਗ ਨਾਲ ਪਤਾ ਚੱਲ ਗਿਆ ਹੈ ਸਾਨੂੰ ਉਸ ਦੇ ਖਿਲਾਫ ਕੀਤਾ ਜਾਣਾ ਚਾਹੀਦਾ ਹੈ।

ਦੂਜੇ ਟੈਸਟ ਵਿਚ ਵਿੰਡੀਜ਼ ਲਈ ਹਾਂ ਪੱਖੀ ਚੀਜ਼ ਇਹ ਵੀ ਹੈ ਕਿ ਟੀਮ 'ਚ ਸਭ ਤੋਂ ਸੀਨੀਅਰ ਗੇਂਦਬਾਜ਼ ਕੇਮਾਰ ਰੋਚ ਅਤੇ ਕਪਤਾਨ ਜੇਸਨ ਹੋਲਡਰ ਮੌਜੂਦ ਹੋਣਗੇ। ਚੇਜ ਨੇ ਕਿਹਾ, ''ਕਪਤਾਨ ਦੀ ਵਾਪਸੀ ਹਮੇਸ਼ਾ ਚੰਗੀ ਹੁੰਦੀ ਹੈ। ਮੈਨੂੰ ਨਹੀਂ ਪਤਾ ਕਿ ਅਗਲੇ ਮੈਚ ਲਈ ਟੀਮ ਦਾ ਸਵਰੂਪ ਕੀ ਹੋਵੇਗਾ। ਕਹਿ ਨਹੀਂ ਸਕਦਾ ਕਿ ਕੌਣ ਖੇਡੇਗਾ ਪਰ ਚੰਗਾ ਹੈ ਕਿ ਕੇਮਾਰ ਰੋਚ ਵਾਪਸ ਆ ਗਏ ਹਨ ਜੋ ਕਾਫੀ ਸੀਨੀਅਰ ਹਨ ਅਤੇ ਉਸ ਦੇ ਆਉਣ ਨਾਲ ਟੀਮ ਨੂੰ ਕਾਫੀ ਉਤਸ਼ਾਹ ਮਿਲੇਗਾ। ਇਸ ਲਈ ਦੋਵਾਂ ਦੀ ਵਾਪਸੀ ਸ਼ਾਨਦਾਰ ਹੈ।
ਵਿਕਟ ਦੇ ਪਿੱਛੇ ਵੀ ਗੇਂਦਬਾਜ਼ ਦੀ ਬਾਡੀ ਲੈਂਗੁਏਜ ਸਮਝ ਜਾਂਦੇ ਹਨ ਧੋਨੀ : ਚਹਲ
NEXT STORY