ਨਵੀਂ ਦਿੱਲੀ— ਬਾਰਸੀਲੋਨਾ ਓਪਨ 'ਚ ਟੈਨਿਸ ਪਲੇਅਰ ਡੋਮਿਨਿਕ ਥਿਏਮ ਨੇ ਮੀਂਹ ਅਤੇ ਠੰਡ ਨਾਲ ਪ੍ਰਭਾਵਿਤ ਮੈਚ 'ਚ ਸਪੇਨ ਦੇ ਜਾਮੇ ਮੁਨਾਰ ਨੂੰ 7-5, 6-1 ਨਾਲ ਹਰਾ ਦਿੱਤਾ। ਥਿਏਮ ਤੀਜੀ ਵਾਰ ਬਾਰਸੀਲੋਨਾ ਓਪਨ ਦੇ ਕੁਆਰਟਰ ਫਾਈਨਲ 'ਚ ਪਹੁੰਚੇ ਹਨ। ਹੁਣ ਉਹ ਬੇਨੋਈਟ ਪਾਇਰ ਦੇ ਨਾਲ ਅਗਲੇ ਰਾਊਂਡ 'ਚ ਭਿੜਨਗੇ। ਹਲਕੇ ਮੀਂਹ ਅਤੇ ਫਿਸਲਨ ਕਾਰਨ ਦੋਹਾਂ ਖਿਡਾਰੀਆਂ ਨੂੰ ਮੈਚ ਦੌਰਾਨ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਪਰ ਥਿਏਮ ਨੇ ਆਪਣੇ ਤਜਰਬੇ ਦਾ ਫਾਇਦਾ ਲੈਂਦੇ ਹੋਏ ਜਿੱਤ ਦਰਜ ਕੀਤੀ।
ਦੂਜੇ ਪਾਸੇ ਦੋ ਵਾਰ ਦੇ ਚੈਂਪੀਅਨ ਕੇਈ ਨਿਸ਼ੀਕੋਰੀ ਨੇ ਕੈਨੇਡਾ ਦੇ ਨੰਬਰ 16 ਦਰਜਾ ਪ੍ਰਾਪਤ ਫੇਲਿਕਸ ਆਗਰ ਅਲੀਸਿਮੇ ਨੂੰ 84 ਮਿੰਟ ਚਲੇ ਮੁਕਾਬਲੇ ਦੇ ਦੌਰਾਨ 6-1, 6-3 ਨਾਲ ਹਰਾਇਆ। ਨਿਸ਼ੀਕੋਰੀ ਹੁਣ ਚਿੱਲੀ ਦੇ ਕ੍ਰਿਸ਼ਚੀਅਨ ਗਾਰੀਨ ਦੇ ਨਾਲ ਅਗਲਾ ਮੈਚ ਖੇਡਣਗੇ।
ਇੰਗਲਿਸ਼ ਕਾਊਂਟੀ ਹੈਂਪਸ਼ਾਇਰ ਨਾਲ ਜੁੜਨ ਵਾਲੇ ਪਹਿਲੇ ਭਾਰਤੀ ਬਣੇ ਅਜਿੰਕਯ ਰਹਾਨੇ
NEXT STORY