ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) ਦੇ 13ਵੇਂ ਸੀਜ਼ਨ ਲਈ ਨਵੇਂ ਟਾਈਟਲ ਸਪਾਂਸਰ ਦਾ ਐਲਾਨ ਹੋ ਗਿਆ ਹੈ। ਡਰੀਮ ਇਲੈਵਨ (Dream 11) ਕੰਪਨੀ ਨੇ ਆਈ.ਪੀ.ਐਲ. ਟਾਇਟਲ ਸਪਾਂਸਰਸ਼ਿਪ ਹਾਸਲ ਕਰ ਲਈ ਹੈ। ਇਹ ਕੰਪਨੀ ਚੀਨੀ ਮੋਬਾਇਲ ਕੰਪਨੀ ਨੂੰ 2020 ਦੇ ਆਈ.ਪੀ.ਐਲ. ਦੇ ਬਤੌਰ ਟਾਈਟਲ ਸਪਾਂਸਰ ਰੀਪਲੇਸ ਕਰੇਗੀ। ਆਈ.ਪੀ.ਐਲ. ਦੀ ਟਾਈਟਲ ਸਪਾਂਸਰਸ਼ਿਪ ਹਾਸਲ ਕਰਣ ਲਈ ਡਰੀਮ ਇਲੈਵਨ ਨੇ ਵੀਵੋ ਦੀ ਤਰ੍ਹਾਂ ਮੋਟੀ ਬੋਲੀ ਲਗਾਈ ਹੈ। ਇਸ ਬੋਲੀ ਵਿਚ ਦੂਜੇ ਨੰਬਰ 'ਤੇ ਅਨ-ਅਕੈਡਮੀ ਰਹੀ, ਜਦੋਂ ਕਿ ਤੀਜੇ ਨੰਬਰ 'ਤੇ ਟਾਟਾ ਸੰਸ ਨੇ ਬੋਲੀ ਲਗਾਈ। ਡਰੀਮ 11 ਨੇ 222 ਕਰੋੜ ਰੁਪਏ ਦੀ ਬੋਲੀ ਨਾਲ ਆਈ.ਪੀ.ਐਲ. 2020 ਦੇ ਟਾਈਟਲ ਸਪਾਂਸਰ ਦੀ ਡੀਲ ਵਿਚ ਬਾਜ਼ੀ ਮਾਰੀ ਹੈ।
ਬੀ. ਸੀ. ਸੀ. ਆਈ. ਨੂੰ ਇਕ ਸੈਸ਼ਨ ਵਿਚ ਵੀਵੋ ਤੋਂ 440 ਕਰੋੜ ਰੁਪਏ ਮਿਲਦੇ ਹਨ ਪਰ ਡ੍ਰੀਮ-11 ਦੀ ਬੋਲੀ ਨਾਲ ਬੀ. ਸੀ. ਸੀ. ਆਈ. ਦੀ ਕਮਾਈ ਵਿਚ 49.5 ਫੀਸਦੀ ਦੀ ਗਿਰਾਵਟ ਆਈ ਹੈ। ਡ੍ਰੀਮ-11 ਮੁੰਬਈ ਸਥਿਤ ਕੰਪਨੀ ਹੈ ਤੇ ਉਹ 2008 ਤੋਂ ਕ੍ਰਿਕਟ ਨਾਲ ਜੁੜੀ ਹੋਈ ਹੈ ਜਦੋਂ ਇਸ ਨੇ ਪਹਿਲੀ ਚੈਂਪੀਅਨਸ ਲੀਗ ਟੀ-20 ਦੀ ਟੀਮ ਓਟਾਗੋ ਵੋਲਟਸ ਨੂੰ ਸਪਾਂਸਰ ਕੀਤਾ ਸੀ। ਇਹ ਆਈ. ਸੀ. ਸੀ. ਦੇ ਨਾਲ ਅਧਿਕਾਰਤ ਫੈਂਟੇਸੀ ਕ੍ਰਿਕਟ ਪਲੇਟਫਾਰਮ ਪਾਰਟਨਰ ਵੀ ਹੈ ਤੇ ਹੁਣ ਇਸਦੇ ਨਾਲ ਆਈ. ਪੀ. ਐੱਲ. ਦਾ ਨਾਂ ਵੀ ਜੁੜ ਜਾਵੇਗਾ।
ਇਹ ਵੀ ਪੜ੍ਹੋ: ਹਾਕੀ ਇੰਡੀਆ ਦਾ ਨੇਕ ਉਪਰਾਲਾ, 61 ਬੇਰੁਜ਼ਗਾਰ ਖਿਡਾਰੀਆਂ ਦੀ ਫੜੀ ਬਾਂਹ
IPL 2020 ਸੰਯੁਕਤ ਅਰਬ ਅਮੀਰਾਤ ਯਾਨੀ ਯੂ.ਏ.ਈ. ਵਿਚ 19 ਸਤੰਬਰ ਤੋਂ 10 ਨਵੰਬਰ ਵਿਚਾਲੇ ਖੇਡਿਆ ਜਾਣਾ ਹੈ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀ.ਸੀ.ਸੀ.ਆਈ. ਨੇ ਵੀਵੋ ਨਾਲ ਆਪਣੀ ਸਾਂਝ ਤੋੜ ਲਈ ਸੀ, ਕਿਉਂਕਿ ਲੱਦਾਖ ਵਿਚ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਹੋਈ ਝੜਪ ਵਿਚ 20 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ। ਇਸ ਵਿਵਾਦ ਦੇ ਬਾਅਦ ਭਾਰਤ ਵਿਚ ਚੀਨੀ ਸਾਮਾਨਾਂ ਖ਼ਿਲਾਫ ਬਾਈਕਾਟ ਮੁਹਿੰਮ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ: ਹਾਰਦਿਕ ਪੰਡਯਾ ਦੇ ਬੇਟੇ ਦਾ ਹੋਇਆ ਨਾਮਕਰਣ, ਤੋਹਫ਼ੇ 'ਚ ਨੰਨ੍ਹੇ ਮਹਿਮਾਨ ਨੂੰ ਮਿਲੀ ਮਰਸੀਡੀਜ਼ ਕਾਰ
ਹਾਕੀ ਇੰਡੀਆ ਦਾ ਨੇਕ ਉਪਰਾਲਾ, 61 ਬੇਰੁਜ਼ਗਾਰ ਖਿਡਾਰੀਆਂ ਦੀ ਫੜੀ ਬਾਂਹ
NEXT STORY