ਦੁਬਈ (ਵਾਰਤਾ) : ਕੈਰੇਬੀਅਨ ਪ੍ਰੀਮੀਅਰ ਲੀਗ (ਸੀ.ਪੀ.ਐੱਲ.) ਵਿਚ ਖੇਡਣ ਦੀ ਵਚਨਬੱਧਤਾ ਪੂਰੀ ਕਰਨ ਦੇ ਬਾਅਦ ਵੈਸਟ ਇੰਡੀਜ਼ ਦੇ ਆਲਰਾਊਂਡਰ ਡਿਵੇਨ ਬ੍ਰਾਵੋ ਅਤੇ ਤਜ਼ਰਬੇਕਾਰ ਦੱਖਣੀ ਅਫ਼ਰੀਕੀ ਖਿਡਾਰੀ ਫਾਫ ਡੂ ਪਲੇਸਿਸ ਅਤੇ ਇਮਰਾਨ ਤਾਹਿਰ ਆਈ.ਪੀ.ਐੱਲ. ਦੇ ਦੂਜੇ ਪੜਾਅ ਤੋਂ ਪਹਿਲਾਂ ਇੱਥੇ ਚੇਨਈ ਸੁਪਰ ਕਿੰਗਜ਼ (ਸੀ.ਐੱਸ.ਕੇ.) ਦੇ ਬਾਇਓ-ਬਬਲ ਵਿਚ ਸ਼ਾਮਲ ਹੋਣ ਲਈ ਦੁਬਈ ਪਹੁੰਚ ਗਏ ਹਨ। ਸੀ.ਐੱਸ.ਕੇ. ਨੇ ਸ਼ੁੱਕਰਵਾਰ ਨੂੰ ਟਵੀਟ ਵਿਚ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟੀਮ ਦੇ ਬਾਇਓ-ਬਬਲ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਤਿੰਨੇ ਖਿਡਾਰੀ 2 ਦਿਨ ਦੇ ਜ਼ਰੂਰੀ ਇਕਾਂਤਵਾਸ ਵਿਚ ਰਹਿਣਗੇ।
ਇਹ ਵੀ ਪੜ੍ਹੋ: ਤੇਂਦੁਲਕਰ ਤੇ ਕੋਹਲੀ ਸਮੇਤ ਇਨ੍ਹਾਂ ਕ੍ਰਿਕਟਰਾਂ ਨੇ PM ਮੋਦੀ ਨੂੰ ਉਨ੍ਹਾਂ ਦੇ 71ਵੇਂ ਜਨਮਦਿਨ ਮੌਕੇ ਦਿੱਤੀਆਂ ਸ਼ੁਭਕਾਮਨਾਵਾਂ
ਜ਼ਿਕਰਯੋਗ ਹੈ ਕਿ ਆਈ.ਪੀ.ਐੱਲ. ਦਾ ਦੂਜਾ ਪੜਾਅ ਇੱਥੇ ਐਤਵਾਰ ਨੂੰ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ 3 ਵਾਰ ਦੇ ਆਈ.ਪੀ.ਐੱਲ. ਜੇਤੂ ਸੀ.ਐੱਸ.ਕੇ. ਵਿਚਾਲੇ ਮੁਕਾਬਲੇ ਨਾਲ ਸ਼ੁਰੂ ਹੋਵੇਗਾ। ਇਸ ਦੇ ਅਗਲੇ ਦਿਨ ਸੋਮਵਾਰ ਨੂੰ ਆਬੂ ਧਾਬੀ ਵਿਚ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਅਤੇ ਰਾਇਲ ਚੈਂਲੇਜਰਸ ਬੈਂਗਲੁਰੂ (ਆਰ.ਸੀ.ਬੀ.) ਭਿੜਨਗੇ। ਸ਼ਾਰਜਾਹ ਦਾ ਮੈਦਾਨ 24 ਸਤੰਬਰ ਨੂੰ ਪਹਿਲੇ ਮੈਚ ਦੀ ਮੇਜ਼ਬਾਨੀ ਕਰੇਗਾ, ਜਦੋਂ ਆਰ.ਸੀ.ਬੀ. ਅਤੇ ਸੀ.ਐੱਸ.ਕੇ. ਆਹਮੋ-ਸਾਹਮਣੇ ਹੋਣਗੇ। ਦੁਬਈ, ਸ਼ਾਰਜਾਹ ਅਤੇ ਆਬੂ ਧਾਬੀ ਵਿਚ ਕੁੱਲ 31 ਮੈਚ ਖੇਡੇ ਜਾਣਗੇ, ਜੋ ਨਿਰਧਾਰਿਤ ਦਰਸ਼ਕਾਂ ਦੀ ਮੌਜੂਦਗੀ ਵਿਚ ਖੇਡੇ ਜਾਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਗਾਵਸਕਰ ਨੇ ਦਿੱਤਾ ਸੁਝਾਅ, ਇਸ ਖਿਡਾਰੀ ਨੂੰ ਭਾਰਤ ਦੇ ਭਵਿੱਖੀ ਕਪਤਾਨ ਵਜੋਂ ਕੀਤਾ ਜਾ ਸਕਦੈ ਤਿਆਰ
NEXT STORY