ਨਵੀਂ ਦਿੱਲੀ : ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਨੂੰ ਲੱਗਦਾ ਹੈ ਕਿ ਕੇ. ਐੱਲ. ਰਾਹੁਲ ਕੋਲ ਕਪਤਾਨੀ ਸੰਭਾਲਣ ਦੀ ਸਮਰੱਥਾ ਹੈ ਅਤੇ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਟੀਮ ਦੇ ਭਵਿੱਖ ਦੇ ਕਪਤਾਨ ਵਜੋਂ ਤਿਆਰ ਕੀਤਾ ਜਾਣਾ ਚਾਹੀਦਾ ਹੈ। ਗਾਵਸਕਰ ਨੇ ਇਹ ਟਿੱਪਣੀ ਵਿਰਾਟ ਕੋਹਲੀ ਦੇ ਟੀ -20 ਵਿਸ਼ਵ ਕੱਪ ਤੋਂ ਬਾਅਦ ਟੀ-20 ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਐਲਾਨ ਤੋਂ ਬਾਅਦ ਕੀਤੀ। ਕੋਹਲੀ ਦੀ ਜਗ੍ਹਾ ਰੋਹਿਤ ਸ਼ਰਮਾ ਹੁਣ ਭਾਰਤ ਦੀ ਟੀ-20 ਟੀਮ ਦਾ ਕਪਤਾਨ ਬਣਨ ਲਈ ਤਿਆਰ ਹੈ। ਗਾਵਸਕਰ ਨੇ ਕਿਹਾ, “ਇਹ ਚੰਗੀ ਗੱਲ ਹੈ ਕਿ ਬੀ.ਸੀ.ਸੀ.ਆਈ. ਅੱਗੇ ਬਾਰੇ ਸੋਚ ਰਿਹਾ ਹੈ। ਭਵਿੱਖ ਬਾਰੇ ਸੋਚਣਾ ਅਹਿਮ ਹੈ।
ਜੇ ਭਾਰਤ ਨਵਾਂ ਕਪਤਾਨ ਤਿਆਰ ਕਰਨ ਬਾਰੇ ਸੋਚ ਰਿਹਾ ਹੈ ਤਾਂ ਕੇ. ਐੱਲ. ਰਾਹੁਲ ਨੂੰ ਵੇਖਿਆ ਜਾ ਸਕਦਾ ਹੈ। ਉਸ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਇੰਗਲੈਂਡ ’ਚ ਵੀ ਉਸ ਦੀ ਬੱਲੇਬਾਜ਼ੀ ਬਹੁਤ ਵਧੀਆ ਸੀ। ਉਹ ਆਈ.ਪੀ.ਐੱਲ. ਅਤੇ ਇਕ ਦਿਨਾ ਕ੍ਰਿਕਟ ਤੇ ਅੰਤਰਰਾਸ਼ਟਰੀ ਪੱਧਰ ’ਤੇ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਉਸ ਨੂੰ ਉਪ-ਕਪਤਾਨ ਬਣਾਇਆ ਜਾ ਸਕਦਾ ਹੈ। ਰਾਹੁਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਪੰਜਾਬ ਕਿੰਗਜ਼ ਦਾ ਕਪਤਾਨ ਹੈ। ਗਾਵਸਕਰ ਨੇ ਕਿਹਾ, ‘‘ਉਸ ਨੇ ਆਈ. ਪੀ. ਐੱਲ. ’ਚ ਬਹੁਤ ਪ੍ਰਭਾਵਸ਼ਾਲੀ ਕਪਤਾਨੀ ਕੀਤੀ ਹੈ। ਉਸ ਨੇ ਕਪਤਾਨੀ ਦੇ ਬੋਝ ਨੂੰ ਉਸ ਦੀ ਬੱਲੇਬਾਜ਼ੀ ’ਤੇ ਪ੍ਰਭਾਵਿਤ ਨਹੀਂ ਹੋਣ ਦਿੱਤਾ। ਉਸ ਦੇ ਨਾਂ ’ਤੇ ਵਿਚਾਰ ਕੀਤਾ ਜਾ ਸਕਦਾ ਹੈ।
ਨਿਊਜ਼ੀਲੈਂਡ ਨੇ ਸੁਰੱਖਿਆ ਸਬੰਧੀ ਕਾਰਨਾਂ ਕਰਕੇ ਪਾਕਿ ਦਾ ਦੌਰਾ ਕੀਤਾ ਰੱਦ, ਟੀਮ ਬੁਲਾਈ ਵਾਪਸ
NEXT STORY