ਨਵੀਂ ਦਿੱਲੀ– ਲਾਕਡਾਊਨ ਦੇ ਦਿਸ਼ਾ-ਨਿਰਦੇਸ਼ਾਂ ਵਿਚ ਢਿੱਲ ਤੋਂ ਬਾਅਦ ਆਊਟਡੋਰ ਟ੍ਰੇਨਿੰਗ ਸ਼ੁਰੂ ਕਰਨ ਵਾਲੀ ਐਥਲੀਟ ਦੂਤੀ ਚੰਦ ਨੇ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਚ ਅਭਿਆਸ ਸ਼ੁਰੂ ਕੀਤਾ ਪਰ ਉਸ ਨੂੰ ਖਾਲੀ ਸਟੇਡੀਅਮ ਵਿਚ ਇਕੱਲੇ ਟ੍ਰੇਨਿੰਗ ਕਰਨ ਦਾ ਅਹਿਸਾਸ ਥੋੜ੍ਹਾ ਅਜੀਬ ਲੱਗਾ। ਓਡਿਸ਼ਾ ਸਰਕਾਰ ਨੇ ਕੋਵਿਡ-19 ਲਾਕਡਾਊਨ ਦੇ ਚੌਥੇ ਗੇੜ ਵਿਚ ਦਿਸ਼ਾ-ਨਿਰਦੇਸ਼ਾਂ ਵਿਚ ਢਿੱਲ ਦੇ ਕੇ ਟ੍ਰੇਨਿੰਗ ਦੀ ਮਨਜ਼ੂਰੀ ਦਿੱਤੀ।

24 ਸਾਲਾ ਦੂਤੀ ਨੇ ਦੋ ਮਹੀਨਿਆਂ ਬਾਅਦ ਪਹਿਲੀ ਵਾਰ ਸਿੰਥੈਟਿਕ ਟ੍ਰੈਕ ’ਤੇ ਅਭਿਆਸ ਕੀਤਾ। ਉਹ 20 ਮਾਰਚ ਤੋਂ ਸ਼ੁਰੂ ਹੋਣ ਵਾਲੀ ਸੈਸ਼ਨ ਦੀ ਪਹਿਲੀ ਇੰਡੀਅਨ ਗ੍ਰਾਂ. ਪ੍ਰੀ. ਵਿਚ ਹਿੱਸਾ ਲੈਣ ਲਈ ਪਟਿਆਲਾ ਵਿਚ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਇਸ ਨੂੰ ਰੱਦ ਕਰ ਦਿੱਤਾ ਗਿਆ। ਤਦ ਤੋਂ ਉਹ ਕਲਿੰਗਾ ਇੰਸਟੀਚਿਊਟ ਆਾਫ ਟੈਕਨਾਲੋਜੀ ਦੇ ਆਪਣੇ ਕਮਰੇ ਤਕ ਸੀਮਤ ਰਹੀ, ਹਾਲਾਂਕਿ ਉਸ ਨੂੰ ਉਥੇ ਜਿਮ ਇਸਤੇਮਾਲ ਕਰਨ ਦੀ ਮਨਜ਼ੂਰੀ ਸੀ। ਦੂਤੀ ਨੇ ਕਿਹਾ,‘‘ਦੋ ਮਹੀਨਿਆਂ ਬਾਅਦ ਮੈਂ ਆਊਟਡੋਰ ਟ੍ਰੇਨਿੰਗ ਕਰ ਰਹੀ ਸੀ ਤੇ ਟ੍ਰੈਕ ’ਤੇ ਦੌੜਦੇ ਹੋਏ ਹਵਾ ਨੂੰ ਮਹਿਸੂਸ ਕਰਨਾ ਬਹੁਤ ਚੰਗਾ ਅਹਿਸਾਸ ਸੀ। ਟ੍ਰੈਕ ਆਥਲੀਟ ਲਈ ਇਸ ਤੋਂ ਬਿਹਤਰ ਅਹਿਸਾਸ ਕੁਝ ਨਹੀਂ ਹੋ ਸਕਦਾ। ਨਾਲ ਹੀ ਮੈਂ ਇਕ ਅਜੀਬ ਜਿਹੀ ਚੀਜ਼ ਵੀ ਮਹਿਸੂਸ ਕਰ ਰਹੀ ਹਾਂ।’’ ਏਸ਼ੀਆਈ ਖੇਡਾਂ ਵਿਚ 100 ਮੀਟਰ ਤੇ 200 ਮੀਟਰ ਵਿਚ ਚਾਂਦੀ ਤਮਗਾ ਜਿੱਤਣ ਵਾਲੀ ਦੂਤੀ ਨੇ ਕਿਹਾ,‘‘ਆਮ ਤੌਰ ’ਤੇ ਕਲਿੰਗਾ ਸਟੇਡੀਅਮ ਕੰਪਲੈਕਸ ਦੇ ਅੰਦਰ ਹੋਸਟਲ ਵਿਚ ਕਾਫੀ ਟ੍ਰੇਨੀ ਹੁੰਦੇ ਹਨ ਪਰ ਇਸ ਮਹਾਮਾਰੀ ਦੇ ਕਾਰਣ ਉਹ ਸਾਰੇ ਆਾਪਣੇ ਘਰ ਜਾ ਚੱੁਕੇ ਹਨ, ਇਸ ਲਈ ਇੰਨੇ ਵੱਡੇ ਸਟੇਡੀਅਮ ਵਿਚ ਸਿਰਫ ਮੈਂ ਹੀ ਟ੍ਰੇਨਿੰਗ ਕਰ ਰਹੀ ਹਾਂ। ਇਹ ਥੋੜ੍ਹਾ ਅਜੀਬ ਹੈ, ਭਿਆਨਕ ਸ਼ਾਂਤੀ ਹੈ।’’
IPL ਨੂੰ ਲੈ ਕੇ CEO ਰਾਹੁਲ ਜੌਹਰੀ ਦਾ ਵੱਡਾ ਬਿਆਨ, ਮਾਨਸੂਨ ਸੀਜ਼ਨ ਤੋਂ ਬਾਅਦ ਹੋ ਸਕਦੈ ਟੂਰਨਾਮੈਂਟ
NEXT STORY