ਜਲੰਧਰ (ਵੈੱਬ ਡੈਸਕ)- ਕੌਮਾਂਤਰੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਮਹਿਲਾ ਦੌੜਾਕ ਦੁਤੀ ਚੰਦ ਨੂੰ ਇਸ ਸਾਲ ਅਰਜੁਨ ਐਵਾਰਡ ਨਹੀਂ ਮਿਲੇਗਾ। ਖੇਡ ਮੰਤਰਾਲਾ ਨੇ ਇਸ ਵੱਕਾਰੀ ਐਵਾਰਡ ਲਈ ਅਸਲ ਵਿਚ ਦੁਤੀ ਚੰਦ ਦਾ ਨਾਂ ਹੀ ਪ੍ਰਤਾਵਿਤ ਨਹੀਂ ਕੀਤਾ ਸੀ। ਖੇਡ ਮੰਤਰਾਲਾ ਦਾ ਫੈਸਲਾ ਉਦੋਂ ਸਾਹਮਣੇ ਆ ਰਿਹਾ ਹੈ, ਜਦੋਂ ਦੁਤੀ ਨੇ ਬੀਤੇ ਦਿਨੀਂ ਕ੍ਰਿਕਟ ਦੀ ਤਰ੍ਹਾਂ ਸਨਮਾਨ ਨਾ ਮਿਲਣ 'ਤੇ ਅਫਸੋਸ ਜਤਾਇਆ ਸੀ।
ਦੁਤੀ ਨੇ ਕਿਹਾ ਸੀ ਕਿ ਸਿਰਫ 11 ਸੈਕੰਡ ਦੌੜਨ ਲਈ ਅਸੀਂ ਹਰ ਰੋਜ਼ 8-8 ਘੰਟੇ ਪਸੀਨਾ ਵਹਾਉਂਦੇ ਹਾਂ। ਸਖਤ ਮਿਹਨਤ ਕਰਦੇ ਹਾਂ। ਸਾਨੂੰ ਵੀ ਕ੍ਰਿਕਟਰਾਂ ਦੀ ਤਰ੍ਹਾਂ ਪਿਆਰ ਮਿਲਣਾ ਚਾਹੀਦਾ ਹੈ। ਕ੍ਰਿਕਟ ਵਿਚ ਸਿਰਫ 8-10 ਦੇਸ਼ ਹੀ ਵਰਲਡ ਕੱਪ ਵਿਚ ਉਤਰਦੇ ਹਨ, ਜਦਕਿ ਐਥਲੈਟਿਕਸ ਚੈਂਪੀਅਨਸ਼ਿਪ ਵਿਚ 200 ਦੇਸ਼ਾਂ ਦੇ ਪ੍ਰਤੀਯੋਗੀ ਭਿੜਦੇ ਹਨ। ਦੁਤੀ ਚੰਦ ਨੂੰ ਐਵਾਰਡ ਨਾ ਮਿਲਣ ਦੇ ਪਿੱਛੇ ਕਾਰਣ ਇਹ ਦੱਸਿਆ ਗਿਆ ਕਿ ਮਹਾਸੰਘ ਸਿਰਫ 3 ਲੋਕਾਂ ਦੇ ਨਾਂ ਹੀ ਭੇਜ ਸਕਦਾ ਹੈ। ਇਨ੍ਹਾਂ ਵਿਚ ਦੁਤੀ ਚੰਦ ਅਤੇ ਮਨਜੀਤ ਤੋਂ ਇਲਾਵਾ ਸ਼ਾਟਪੁਟਰ ਤੇਜਿੰਦਰ ਪਾਲ ਸਿੰਘ ਤੂਰ, ਹੈਪਟੈਥਲਾਨ ਐਥਲੀਟ ਸਵਪਨਾ ਬਰਮਨ ਅਤੇ ਟ੍ਰਿੱਪਲ ਜੰਪਰ ਅਰਪਿੰਦਰ ਸਿੰਘ ਦੇ ਨਾਂ ਹੀ ਭੇਜੇ ਹਨ।

ਹਰਭਜਨ ਸਿੰਘ ਨੂੰ ਨਹੀਂ ਮਿਲੇਗਾ ਖੇਡ ਰਤਨ
ਖੇਡ ਮੰਤਰਾਲਾ ਵੱਲੋਂ ਹਰਭਜਨ ਸਿੰਘ ਲਈ ਖੇਡ ਰਤਨ ਦੀ ਅਰਜ਼ੀ ਵੀ ਖਾਰਿਜ ਕਰ ਦਿੱਤੀ ਗਈ ਹੈ।
ਵਰਲਡ ਯੂਨੀਵਰਸਿਟੀ ਗੇਮਸ ਵਿਚ ਗੋਲਡ ਜਿੱਤ ਕੇ ਪਹਿਲੀ ਵਾਰ ਚਰਚਾ ਵਿਚ ਆਈ ਹਿਮਾ ਦਾਸ ਪਿਛਲੇ 19 ਦਿਨਾਂ ਵਿਚ 5 ਗੋਲਡ ਜਿੱਤ ਚੁੱਕੀ ਹੈ। ਉਸ ਦੀਆਂ ਉਪਲੱਬਧੀਆਂ 'ਤੇ ਤਾੜੀ ਵਜਾਉਣ ਲਈ ਸੋਸ਼ਲ ਮੀਡੀਆ 'ਤੇ ਇੱਕਾ-ਦੁੱਕਾ ਨਾਂ ਹੀ ਸਾਹਮਣੇ ਆਏ ਹਨ। ਹਿਮਾ ਤੋਂ ਇਲਾਵਾ ਦੁਤੀ ਚੰਦ ਵੀ ਕ੍ਰਿਕਟ ਵਰਗੀ ਇੱਜ਼ਤ ਨਾ ਮਿਲਣ ਤੋਂ ਨਾਰਾਜ਼ ਹੈ।
2 ਜੁਲਾਈ
ਪੋਜਨਾਨ ਐਥਲੈਟਿਕ ਗ੍ਰੈਂਡ ਪ੍ਰਿਕਸ ਪੋਲੈਂਡ
7 ਜੁਲਾਈ
ਕੁੰਟੋ
ਐਥਲੈਟਿਕਸ ਮੀਟ
13 ਜੁਲਾਈ
ਕਲਦਨੋ ਐਥਲੈਟਿਕਸ ਮੀਟ
17 ਜੁਲਾਈ
ਤਾਬੋਰ ਐਥਲੈਟਿਕਸ ਮੀਟ
20 ਜੁਲਾਈ
ਨਾਵੋ ਮੈਸਟੋ, ਚੈੱਕ ਰਿਪਬਲਿਕ
ਮੁੰਡਿਆਂ ਨਾਲ ਖੇਡਦੀ ਸੀ ਫੁੱਟਬਾਲ : ਹਿਮਾ ਬਚਪਨ ਵਿਚ ਮੁੰਡਿਆਂ ਨਾਲ ਆਪਣੇ ਪਿਤਾ ਦੇ ਖੇਤ ਵਿਚ ਨੰਗੇ ਪੈਰ ਫੁੱਟਬਾਲ ਖੇਡਦੀ ਸੀ। ਜਵਾਹਰ ਨਵੋਦਿਆ ਵਿਦਿਆਲਾ ਦੇ ਪੀਟੀ ਟੀਚਰ ਨੇ ਉਸ ਨੂੰ ਦੌੜਾਕ ਬਣਨ ਦੀ ਸਲਾਹ ਦਿੱਤਾ। ਸਕੂਲ ਪੱਧਰੀ ਖੇਡਾਂ ਵਿਚ ਜਦੋਂ ਸਾਧਾਰਨ ਜੁੱਤੀਆਂ ਦੇ ਬਾਵਜੂਦ ਉਹ ਰੇਸ ਜਿੱਤੀ ਤਾਂ ਉਸ 'ਤੇ ਸਥਾਨਕ ਕੋਚ ਨਿਪੁਨ ਦਾਸ ਦੀਆਂ ਨਜ਼ਰਾਂ ਪੈ ਗਈਆਂ। ਨਿਪੁਨ ਨੇ ਉਸ ਨੂੰ ਟ੍ਰੇਨਿੰਗ ਦਿਵਾਈ ਤਾਂ ਹਿਮਾ ਜ਼ਿਲਾ ਪੱਧਰ ਦੀ 100 ਅਤੇ 200 ਮੀਟਰ ਦੇ ਮੁਕਾਬਲੇ ਵਿਚ ਗੋਲਡ ਮੈਡਲ ਜਿੱਤ ਗਈ। ਇਸ ਤੋਂ ਬਾਅਦ ਨਿਪੁਨ ਹਿਮਾ ਨੂੰ ਲੈ ਕੇ ਗੁਹਾਟੀ ਚਲੇ ਗਏ।
5 ਭੈਣ-ਭਰਾ ਹਨ ਹਿਮਾ ਦੇ- ਹਿਮਾ ਦੇ ਪਿਤਾ ਰਣਜੀਤ ਦਾਸ ਅਸਾਮ ਦੇ ਨੌਗਾਂਵ ਜ਼ਿਲੇ ਦੇ ਢੀਂਗ ਪਿੰਡ ਵਿਚ ਰਹਿੰਦੇ ਹਨ। ਇਸ ਇਲਾਕੇ ਵਿਚ ਹਿਮਾ ਦੇ ਪਿਤਾ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਆਪਣੀ 2 ਕਨਾਲ ਜ਼ਮੀਨ 'ਤੇ ਖੇਤੀ ਕਰਦੇ ਹਨ।
ਯੂਨੀਸੇਫ ਦੀ ਹੈ ਬ੍ਰਾਂਡ ਅੰਬੈਸਡਰ -ਹਿਮਾ ਦਾਸ ਇਸ ਤਰ੍ਹਾਂ ਦੀ ਪਹਿਲੀ ਐਥਲੀਟ ਹੈ ਜੋ ਨਵੰਬਰ 2018 ਵਿਚ ਯੂਨੀਸੇਫ ਇੰਡੀਆ ਦੀ ਯੂਥ ਅੰਬੈਸਡਰ ਬਣੀ ਸੀ। ਹਿਮਾ ਗਵਰਨਮੈਂਟ ਆਫ ਅਸਾਮ ਦੀ ਬ੍ਰਾਂਡ ਅੰਬੈਸਡਰ ਵੀ ਹੈ।
ਪਹਿਲੇ ਦਿਨ ਦੀ ਖੇਡ ਖਤਮ, ਆਇਰਲੈਂਡ ਨੂੰ ਮਿਲੀ ਇੰਗਲੈਂਡ 'ਤੇ 122 ਦੌੜਾਂ ਦੀ ਬੜ੍ਹਤ
NEXT STORY