ਨਵੀਂ ਦਿੱਲੀ (ਨਿਕਲੇਸ਼ ਜੈਨ)- ਇੰਦਰਾ ਗਾਂਧੀ ਇੰਡੋਰ ਸਟੇਡੀਅਮ 'ਚ ਲਗਭਗ 1500 ਖਿਡਾਰੀਆਂ ਦੀ ਮੌਜੂਦਗੀ ਵਿਚ 17ਵੇਂ ਦਿੱਲੀ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ-2019 ਦੀ ਸ਼ਾਨਦਾਰ ਸ਼ੁਰੂਆਤ ਹੋਈ। ਅਖਿਲ ਭਾਰਤੀ ਸ਼ਤਰੰਜ ਸੰਘ ਦੇ ਸਕੱਤਰ ਭਾਰਤ ਸਿੰਘ ਚੌਹਾਨ ਨੇ ਏਸ਼ੀਆ ਦੇ ਇਸ ਸਭ ਤੋਂ ਵੱਡੇ ਟੂਰਨਾਮੈਂਟ ਵਿਚ ਸਾਰੇ ਖਿਡਾਰੀਆਂ ਦਾ ਸਵਾਗਤ ਕੀਤਾ। ਉਸ ਤੋਂ ਇਲਾਵਾ ਡੀ. ਡੀ. ਆਈ. ਦੇ ਪ੍ਰਮੁੱਖ ਏ. ਕੇ. ਸਿਨਹਾ, ਦਿੱਲੀ ਸ਼ਤਰੰਜ ਸੰਘ ਦੇ ਸਕੱਤਰ ਏ. ਕੇ. ਵਰਮਾ ਨੇ ਵੀ ਸਾਰੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਪਹਿਲੇ ਦਿਨ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ ਜਿੱਤ ਦਰਜ ਕਰਨ 'ਚ ਸਫਲ ਰਹੇ। ਪਹਿਲੇ ਬੋਰਡ 'ਤੇ ਟਾਪ ਸੀਡ ਤਜ਼ਾਕਿਸਤਾਨ ਦੇ ਫਾਰੂਖ ਅਮਾਨਤੋਵ ਨੇ ਭਾਰਤ ਦੇ ਰਾਜਸ਼੍ਰੀ ਦੱਤਾ ਨੂੰ, ਦੂਸਰੇ ਬੋਰਡ 'ਤੇ ਭਾਰਤ ਦੇ ਆਰ. ਰਾਮਕ੍ਰਿਸ਼ਣਾ ਨੂੰ ਰੂਸ ਦੇ ਅਲੈਗਜ਼ੈਂਡਰ ਪ੍ਰੇਡਕੇ ਨੇ, ਤੀਸਰੇ ਬੋਰਡ 'ਤੇ ਜਾਰਜੀਆ ਦੇ ਲੇਵਾਨ ਪੰਤੁਸੂਲੀਆ ਨੇ ਭਾਰਤ ਦੇ ਲਕਸ਼ਮੀ ਕ੍ਰਿਸ਼ਣਾ ਨੂੰ ਹਾਰ ਦਾ ਸਵਾਦ ਚਖਾਇਆ। ਭਾਰਤੀ ਖਿਡਾਰੀਆਂ ਵਿਚ ਚੋਟੀ ਦੇ ਖਿਡਾਰੀ ਵੈਭਵ ਸੂਰੀ ਨੇ ਹਮਵਤਨ ਈਸ਼ਾ ਸ਼ਰਮਾ ਨੂੰ ਹਰਾਇਆ ਅਤੇ ਅਭਿਜੀਤ ਗੁਪਤਾ ਨੇ ਸਾਈ ਨਿਰੂਪਨਮਾ ਨੂੰ। ਪ੍ਰਤੀਯੋਗਿਤਾ ਵਿਚ ਅਜੇ ਵਰਗ ਏ ਤੇ ਬੀ ਦੇ ਮੁਕਾਬਲੇ ਸ਼ੁਰੂ ਹੋਏ ਜਦਕਿ ਵਰਗ-ਸੀ ਦੇ ਮੁਕਾਬਲੇ 13 ਜਨਵਰੀ ਤੋਂ ਸ਼ੁਰੂ ਹੋਣਗੇ।
'ਖੇਲੋ ਇੰਡੀਆ' ਯੁਵਾ ਖੇਡਾਂ ਦੀ ਰੰਗਾਰੰਗ ਸ਼ੁਰੂਆਤ
NEXT STORY