ਸਾਓ ਪਾਓਲੋ- ਇਕਵਾਡੋਰ ਨੇ ਬ੍ਰਾਜ਼ੀਲ ਨੂੰ 1-1 ਨਾਲ ਡਰਾਅ 'ਤੇ ਰੋਕ ਕੇ ਇੱਥੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਬ੍ਰਾਜ਼ੀਲ ਇਸ ਮੈਚ ਵਿਚ ਨੇਮਾਰ, ਡਿਫੈਂਡਰ ਥਿਏਗੋ ਸਿਲਵਾ ਤੇ ਸਟ੍ਰਾਈਕਰ ਗੈਬ੍ਰੀਏਲ ਜੀਸਸ ਦੇ ਬਿਨਾਂ ਉੱਤਰਿਆ ਸੀ। ਇਸ ਮੈਚ ਵਿਚ ਡਰਾਅ ਖੇਡਣ ਨਾਲ ਇਕਵਾਡੋਰ ਗਰੁੱਪ-ਬੀ ਵਿਚ ਚੌਥੇ ਸਥਾਨ 'ਤੇ ਰਿਹਾ, ਜਿਸ ਨਾਲ ਵੈਨੇਜ਼ੂਏਲਾ ਬਾਹਰ ਹੋ ਗਿਆ।
ਇਹ ਖਬਰ ਪੜ੍ਹੋ-ਸਾਡੀ ਟੀਮ ਨੂੰ ਜ਼ਿਆਦਾ ਟੈਸਟ ਮੈਚ ਖੇਡਣ ਜਾ ਮੌਕਾ ਮਿਲੇ : ਟਿਮ ਸਾਊਥੀ
ਕੁਆਰਟਰ ਫਾਈਨਲ ਵਿਚ ਉਸਦਾ ਮੁਕਾਬਲਾ ਅਰਜਨਟੀਨਾ ਨਾਲ ਹੋ ਸਕਦਾ ਹੈ। ਬ੍ਰਾਜ਼ੀਲ ਪਹਿਲਾਂ ਹੀ ਗਰੁੱਪ ਵਿਚ ਆਪਣਾ ਚੋਟੀ ਦਾ ਸਥਾਨ ਪੱਕਾ ਕਰ ਚੁੱਕਾ ਹੈ, ਜਿਸ ਨਾਲ ਕੋਚ ਟਿਟੇ ਨੇ ਟੀਮ ਵਿਚ ਬਦਲਾਅ ਕੀਤੇ। ਮੌਜੂਦਾ ਚੈਂਪੀਅਨ ਬ੍ਰਾਜ਼ੀਲ ਵਲੋਂ ਏਡੇਰ ਮਿਲਿਤਾਓ ਨੇ 37ਵੇਂ ਮਿੰਟ ਵਿਟ ਹੈੱਡਰ ਨਾਲ ਗੋਲ ਕੀਤਾ। ਇਕਵਾਡੋਰ ਵਲੋਂ ਏਂਜੇਲ ਮੇਨਾ ਨੇ 53ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ। ਇਸ ਡਰਾਅ ਨਾਲ ਬ੍ਰਾਜ਼ੀਲ ਦੀ ਲਗਾਤਾਰ 10 ਜਿੱਤਾਂ ਦੀ ਮੁਹਿੰਮ 'ਤੇ ਵੀ ਰੋਕ ਲੱਗ ਗਈ। ਬ੍ਰਾਜ਼ੀਲ ਅਗਲੇ ਦੌਰ ਵਿਚ ਉਰੂਗਵੇ ਜਾਂ ਚਿਲੀ ਦਾ ਸਾਹਮਣਾ ਕਰ ਸਕਦਾ ਹੈ। ਇਨ੍ਹਾਂ ਦੋਵਾਂ ਟੀਮਾਂ ਦੇ ਗਰੁੱਪ -ਏ ਤੋਂ ਚੌਥੇ ਸਥਾਨ 'ਤੇ ਰਹਿਣ ਦੀ ਸੰਭਾਵਨਾ ਹੈ।
ਇਹ ਖਬਰ ਪੜ੍ਹੋ - ਸੀਮਿਤ ਓਵਰਾਂ ਦੀ ਸੀਰੀਜ਼ ਦੇ ਲਈ ਭਾਰਤੀ ਟੀਮ ਪਹੁੰਚੀ ਸ਼੍ਰੀਲੰਕਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸ਼ਾਟਪੁੱਟ ਖਿਡਾਰੀ ਤੂਰ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ
NEXT STORY