ਪਟਿਆਲਾ- ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਸ਼ਾਟਪੁੱਟ ਖਿਡਾਰੀ ਤੇਜਿੰਦਰਪਾਲ ਸਿੰਘ ਤੂਰ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਰਾਸ਼ਟਰੀ ਅੰਤਰ ਰਾਜ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਸੋਮਵਾਰ ਨੂੰ ਸੋਨ ਤਮਗਾ ਜਿੱਤਿਆ।
ਇਹ ਖਬਰ ਪੜ੍ਹੋ-ਸਾਡੀ ਟੀਮ ਨੂੰ ਜ਼ਿਆਦਾ ਟੈਸਟ ਮੈਚ ਖੇਡਣ ਜਾ ਮੌਕਾ ਮਿਲੇ : ਟਿਮ ਸਾਊਥੀ
ਪਿਛਲੇ ਸੋਮਵਾਰ ਨੂੰ ਇੰਡੀਅਨ ਗ੍ਰਾਂ. ਪ੍ਰੀ.-4 ਦੌਰਾਨ 21.49 ਮੀਟਰ ਦਾ ਰਿਕਾਰਡ ਬਣਾਉਣ ਵਾਲੇ ਤੂਰ ਨੇ 21.10 ਮੀਟਰ ਦੀ ਦੂਰੀ ਤੈਅ ਕਰਕੇ ਸੋਨ ਤਮਗਾ ਜਿੱਤਿਆ। ਓਲੰਪਿਕ ਲਈ ਸਿੱਧੇ ਕੁਆਲੀਫਾਈ ਕਰਨ ਦਾ ਮਾਰਕ 21.10 ਮੀਟਰ ਹੈ। ਪੰਜਾਬ ਦਾ ਇਹ ਖਿਡਾਰੀ ਇਕ ਹਫਤੇ ਵਿਚ ਦੋ ਵਾਰ ਇਸ ਮਾਰਕ ਤੱਕ ਪਹੁੰਚ ਚੁੱਕਾ ਹੈ। ਪੰਜਾਬ ਦੇ ਹੀ ਕਰਣਵੀਰ ਸਿੰਘ ਨੇ 19.33 ਮੀਟਰ ਦੇ ਨਾਲ ਚਾਂਦੀ ਤਮਗਾ ਜਿੱਤਿਆ ਜਦਕਿ ਰਾਸਜਥਾਨ ਦੇ ਵਨਮ ਸ਼ਰਮਾ ਨੂੰ ਕਾਂਸੀ ਤਮਗਾ ਮਿਲਿਆ।
ਇਹ ਖਬਰ ਪੜ੍ਹੋ - ਸੀਮਿਤ ਓਵਰਾਂ ਦੀ ਸੀਰੀਜ਼ ਦੇ ਲਈ ਭਾਰਤੀ ਟੀਮ ਪਹੁੰਚੀ ਸ਼੍ਰੀਲੰਕਾ
ਮਹਿਲਾਵਾਂ ਦੀ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ ਵਿਚ ਰਾਸ਼ਟਰੀ ਰਿਕਾਰਡਧਾਰੀ ਅਨੂ ਰਾਣ ਓਲੰਪਿਕ ਕੁਆਲੀਫਿਕੇਸ਼ਨ ਮਾਰਕ ਤੱਕ ਪਹੁੰਚਣ ਦੀ ਆਖਰੀ ਕੋਸ਼ਿਸ਼ ਵਿਚ ਅਸਫਲ ਰਹੀ। ਉਸ ਨੇ 62.83 ਮੀਟਰ ਦੇ ਨਾਲ ਸੋਨ ਤਮਗਾ ਜਿੱਤਿਆ। ਓਲੰਪਿਕ ਕੁਆਲੀਫਿਕੇਸ਼ਨ ਮਾਰਕ 64 ਮੀਟਰ ਹੈ। ਵਿਸ਼ਵ ਰੈਂਕਿੰਗ ਦੇ ਆਧਾਰ 'ਤੇ ਹਾਲਾਂਕਿ ਅਨੂ ਨੂੰ ਟੋਕੀਓ ਓਲੰਪਿਕ ਖੇਡਾਂ ਵਿਚ ਐਂਟਰੀ ਮਿਲ ਸਕਦੀ ਹੈ। ਉਹ ਫਿਲਹਾਲ ਰੋਡ ਟੂ ਟੋਕੀਓ ਸੂਚੀ ਵਿਚ 19ਵੇਂ ਸਥਾਨ 'ਤੇ ਹੈ। ਪੁਰਸ਼ਾਂ ਦੇ ਹਾਈ ਜੰਪ ਵਿਚ ਕੇਰਲ ਦੇ ਮੁਹੰਮਦ ਅਨੀਸ ਯਾਹੀਆ ਨੇ ਸੋਨ, ਉੱਤਰ ਪ੍ਰਦੇਸ਼ ਦੇ ਯੁਗਾਂਤ ਸ਼ੇਖਰ ਸਿੰਘ ਨੇ ਚਾਂਦੀ ਤੇ ਰਿਸ਼ਭ ਰਿਸ਼ੀਵਰ ਨੇ ਕਾਂਸੀ ਤਮਗਾ ਜਿੱਤਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਨੁਸ਼ਕਾ ਨੇ ਸ਼ੇਅਰ ਕੀਤੀ ਵਿਰਾਟ ਨਾਲ ਤਸਵੀਰ, ਨਾਸ਼ਤਾ ਕਰਦੇ ਆਏ ਨਜ਼ਰ
NEXT STORY