ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਪ੍ਰਧਾਨ ਅਹਿਸਾਨ ਮਨੀ ਨੇ ਵੀਰਵਾਰ ਨੂੰ ਕਿਹਾ ਕਿ ਬੀ.ਸੀ.ਸੀ.ਆਈ. ਨੇ 17 ਮਾਰਚ ਨੂੰ ਇੱਥੇ ਹੋਣ ਵਾਲੇ ਪੀ.ਐੱਸ.ਐੱਲ. ਫਾਈਨਲ 'ਚ ਸ਼ਿਰਕਤ ਕਰਨ ਦਾ ਉਨ੍ਹਾਂ ਦਾ ਸੱਦਾ ਠੁਕਰਾ ਦਿੱਤਾ ਹੈ। ਪੀ.ਸੀ.ਬੀ. ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੇ ਆਈ.ਸੀ.ਸੀ. ਅਤੇ ਉਸ ਤੋਂ ਮਾਨਤਾ ਪ੍ਰਾਪਤ ਬੋਰਡ ਨੂੰ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਫਾਈਨਲ 'ਚ ਸ਼ਿਰਕਤ ਦਾ ਸੱਦਾ ਭੇਜਿਆ ਸੀ ਪਰ ਆਈ.ਸੀ.ਸੀ. ਚੇਅਰਮੈਨ ਸ਼ਸ਼ਾਂਕ ਮਨੋਹਰ, ਜੋ ਕਿ ਭਾਰਤੀ ਹਨ ਅਤੇ ਬੀ.ਸੀ.ਸੀ.ਆਈ. ਦੇ ਕਾਰਜਵਾਹਕ ਪ੍ਰਧਾਨ ਸੀ.ਕੇ. ਖੰਨਾ ਨੇ ਨਿੱਜੀ ਕਾਰਨਾਂ ਕਰਕੇ ਆਉਣ ਤੋਂ ਇਨਕਾਰ ਕਰ ਦਿੱਤਾ। ਮਨੀ ਨੇ ਕਿਹਾ, ''ਖੰਨਾ ਅਤੇ ਮਨੋਹਰ ਦੋਹਾਂ ਨੇ ਨਿੱਜੀ ਕਾਰਨਾਂ ਕਰਕੇ ਟੂਰਨਾਮੈਂਟ ਦਾ ਫਾਈਨਲ ਦੇਖਣ ਲਈ ਪਾਕਿਸਤਾਨ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਈ.ਸੀ.ਸੀ. ਦੇ ਮੁੱਖ ਕਾਰਜਕਾਰੀ ਡੇਵ ਰਿਚਰਡਸਨ ਇਸ ਮੈਚ ਨੂੰ ਦੇਖਣ ਲਈ ਕਰਾਚੀ ਆਉਣਗੇ।
ਮੇਸੀ ਦੀ ਅੱਠ ਮਹੀਨੇ ਬਾਅਦ ਅਰਜਨਟੀਨਾ ਟੀਮ 'ਚ ਵਾਪਸੀ
NEXT STORY