ਸੈਨ ਫ੍ਰਾਂਸਿਸਕੋ— ਚੋਟੀ ਦਾ ਦਜਾ ਪ੍ਰਾਪਤ ਯੂਕ੍ਰੇਨ ਦੀ ਐਲਿਨਾ ਸਵਿਤੋਲਿਨਾ ਅਤੇ ਦੂਜਾ ਦਰਜਾ ਪ੍ਰਾਪਤ ਬੇਲਾਰੂਸ ਦੀ ਐਰਿਨਾ ਸਾਬਾਲੇਂਕੋ ਡਬਲਿਊ.ਟੀ.ਏ. ਸਾਨ ਜੋਸ ਹਾਰਟਕੋਰਟ ਦੇ ਕੁਆਰਟਰ ਫਾਈਨਲ 'ਚ ਪਹੁੰਚ ਗਈ। ਸਵਿਤੋਲਿਨਾ ਨੇ ਰੂਸ ਦੀ ਡਾਰੀਆ ਕਾਸਾਤਿਕਨਾ ਨੂੰ 6-3-6-1 ਨਾਲ ਰਾਇਆ।
ਦੂਜੇ ਪਾਸੇ ਸਾਬਾਲੇਂਕਾ ਨੇ ਅਮਰੀਕਾ ਦੀ ਕੋਕੋ ਡਾਂਡੇਵਗੇ ਨੂੰ 6-3, 6-3 ਨਾਲ ਹਰਾਇਆ। ਸਤਵਾਂ ਦਰਜਾ ਪ੍ਰਾਪਤ ਸਵਿਤੋਲਿਨਾ ਦਾ ਸਾਹਮਣਾ ਹੁਣ ਯੂਨਾਨ ਦੀ ਮਾਰੀਆ ਸਕਕਾਰੀ ਨਾਲ ਹੋਵੇਗਾ, ਜਿਸ ਨੇ ਜਾਪਾਨ ਦੀ ਮਾਇਓ ਹਿਬੀ ਨੂੰ 4-6, 6-4, 6-2 ਨਾਲ ਹਰਾਇਆ। ਸਾਬਾਲੇਂਕਾ ਦੀ ਟੱਕਰ ਹੁਣ ਸਪੇਨ ਦੀ ਛੇਵਾਂ ਦਰਜਾ ਪ੍ਰਾਪਤ ਕਾਰਲਾ ਸੁਆਰੇਜ ਨਾਲ ਹੋਵੇਗੀ ਜਿਸ ਨੇ ਅਮਰੀਕਾ ਦੀ ਬੇਥਾਨੀ ਮਾਟੇਕ ਸੈਂਡਸ ਨੂੰ 3-6, 6-1, 6-2 ਨਾਲ ਹਰਾਇਆ।
ਰਾਜਸਥਾਨ ਦੀ ਬੇਟੀ ਨੇ ਯੂਰੋਪ ਵਿਚ ਸੋਨ ਤਮਗੇ 'ਤੇ ਲਗਾਇਆ ਨਿਸ਼ਾਨਾ, ਮੁੱਖ ਮੰਤਰੀ ਨੇ ਦਿੱਤੀ ਵਧਾਈ
NEXT STORY