ਦੋਹਾ— ਬੈਲਜੀਅਮ ਦੀ ਐਲਿਸ ਮਰਟੇਂਸ ਨੇ ਸ਼ਨੀਵਾਰ ਨੂੰ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਦੁਨੀਆ ਦੀ ਤੀਜੇ ਨੰਬਰ ਦੀ ਖਿਡਾਰਨ ਸਿਮੋਨਾ ਹਾਲੇਪ ਨੂੰ ਹਰਾ ਕੇ ਕਤਰ ਓਪਨ ਦਾ ਖਿਤਾਬ ਜਿੱਤਿਆ। ਦੁਨੀਆ ਦੀ 21ਵੇਂ ਨੰਬਰ ਖਿਡਾਰਨ ਮਰਟੇਂਸ ਨੇ ਇਕ ਸੈੱਟ ਤੋਂ ਪਿਛੜਨ ਦੇ ਬਾਅਦ ਵਾਪਸੀ ਕਰਦੇ ਹੋਏ 3-6, 6-4, 6-3 ਨਾਲ ਜਿੱਤ ਦਰਜ ਕੀਤੀ। ਮਰਟੇਂਸ ਨੇ ਪਿੱਠ 'ਚ ਦਰਦ ਕਾਰਨ ਮੈਚ ਵਿਚਾਲੇ ਅੱਠ ਮਿੰਟ ਦਾ ਮੈਡੀਕਲ ਟਾਈਮ ਆਊਟ ਵੀ ਲਿਆ। ਮੈਚ 'ਚ ਇਕ ਸਮੇਂ ਉਸ ਨੇ ਲਗਾਤਾਰ 18 ਅੰਕ ਗੁਆਏ ਪਰ ਇਸ ਦੇ ਬਾਵਜੂਦ ਜਿੱਤ ਦਰਜ ਕਰਨ 'ਚ ਸਫਲ ਰਹੀ।
B'Day Spcl: ਸਭ ਤੋਂ ਤੇਜ਼ ਸੈਂਕੜਾ ਲਾਉਣ ਵਾਲੇ ਕ੍ਰਿਕਟਰ, ਕਿਹਾ ਜਾਂਦਾ ਹੈ- Mr. 360°
NEXT STORY