ਨਵੀਂ ਦਿੱਲੀ— ਤਿਕੋਣੀ ਸੀਰੀਜ਼ ਦੇ ਫਾਈਨਲ ਦੌਰਾਨ ਸਿਰਫ 8 ਗੇਂਦਾਂ 'ਚ 29 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਭਾਰਤੀ ਟੀਮ ਨੂੰ ਜਿੱਤ ਹਾਸਲ ਕਰਵਾਉਣ ਵਾਲੇ ਦਿਨੇਸ਼ ਕਾਰਤਿਕ ਅੱਜਕਲ ਪੂਰੀ ਤਰ੍ਹਾਂ ਚਰਚਾ 'ਚ ਚੱਲ ਰਹੇ ਹਨ। ਦਿੱਗਜ ਕ੍ਰਿਕਟਰਾਂ ਤੋਂ ਇਲਾਵਾ ਬਾਲੀਵੁੱਡ ਜਗਤ ਦੇ ਕਈ ਸੁਪਰਸਟਾਰ ਨੇ ਉਸਦੀ ਪਾਰੀ ਦੀ ਖੂਬ ਸ਼ਲਾਘਾ ਕੀਤੀ ਹੈ। ਇਸ ਕ੍ਰਮ 'ਚ ਹਰਭਜਨ ਸਿੰਘ ਨੇ ਇਕ ਟਵੀਟ 'ਤੇ ਕਾਰਤਿਕ ਨੇ ਖੁਦ ਨੂੰ ਸ਼ਰਮਿੰਦਾ ਮਹਿਸੂਸ ਕਰਦੇ ਹੋਏ ਭੱਜੀ ਨੂੰ ਟਵਿਟਰ 'ਤੇ ਜਵਾਬ ਦਿੱਤਾ।

ਦਅਰਸਲ ਦਿਨੇਸ਼ ਕਾਰਤਿਕ ਨੇ ਇਕ ਰਿਅਲਿਟੀ ਸ਼ੌਅ ਇਕ ਖਿਡਾਰੀ ਇਕ ਹਸੀਨਾ 'ਚ ਹਿੱਸਾ ਲਿਆ ਸੀ। ਇਸ 'ਚ ਉਨ੍ਹਾਂ ਨੇ ਆਪਣੀ ਵੂਮੈਨ ਪਾਰਟਨਰ ਦੇ ਨਾਲ ਗਾਣੇ ਮਰਾਠੀ ਗਾਣੇ 'ਅਪੜੀ ਪੌੜੇ ਪੌੜੇ' 'ਤੇ ਲੂਗੀ ਪਾ ਕੇ ਡਾਂਸ ਕੀਤਾ ਸੀ। ਇਸ ਸ਼ੌਅ 'ਚ ਹਰਭਜਨ ਨੇ ਵੀ ਹਿੱਸਾ ਲਿਆ ਸੀ। ਕਿਸੇ ਕ੍ਰਿਕਟ ਫੈਂਸ ਨੇ ਇਸ ਵੀਡੀਓ ਨੂੰ ਟਵਿਟਰ 'ਤੇ ਸ਼ੇਅਰ ਕੀਤਾ ਸੀ ਜਿਸਨੂੰ ਭੱਜੀ ਨੇ ਕਾਰਤਿਕ ਦਾ ਨਾਂ ਮੈਸ਼ਨ ਕਰ ਰੀ-ਟਵੀਟ ਕਰ ਦਿੱਤਾ। ਜਦੋਂ ਕਾਰਤਿਕ ਨੇ ਇਹ ਵੀਡੀਓ ਦੇਖੀ ਤਾਂ ਉਨ੍ਹਾਂ ਨੇ ਲਿਖਿਆ ਕਿ ਕ੍ਰਿਪਾ ਇਹ ਯਾਦ ਨਾ ਦਿਵਾਓ, ਕਿਉਂਕਿ ਇਸ ਤੋਂ ਜ਼ਿਆਦਾ ਸ਼ਰਮਿੰਦਗੀ ਭਰਿਆ ਕੰਮ ਨਹੀਂ ਕੀਤਾ ਸੀ। ਜ਼ਿਕਯੋਗ ਹੈ ਕਿ ਇਸ ਰਿਅਲਿਟੀ ਸ਼ੌਅ 'ਚ ਹਰਭਜਨ ਸਿੰਘ ਤੇ ਆਪਣੀ ਪਾਰਟਨਰ ਜੱਸੀ ਵਰਗਾ ਕੋਈ ਨਹੀਂ ਪ੍ਰੋਗਰਾਮ ਫੇਮ ਮੋਨਾ ਸਿੰਘ ਦੇ ਨਾਲ ਜੇਤੂ ਰਹੇ ਸੀ।
ਰਬਾਡਾ 'ਤੋਂ ਬੈਨ ਹਟਾਉਣ ਤੋਂ ਸਮਿਥ ਨਾਖੁਸ਼
NEXT STORY