ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਭਾਰਤਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦੇ ਨਾਲ ਇਕ ਭਾਵਕ ਸੰਦੇਸ਼ ਦਿੱਤਾ। ਹਾਲ ਹੀ 'ਚ ਵਿਰਾਟ ਸੋਸ਼ਲ ਸਾਈਡ ਟਵਿਟਰ 'ਤੇ ਭਾਵਕ ਵੀਡੀਓ ਸ਼ੇਅਰ ਕੀਤਾ ਹੈ। ਜਿਸ 'ਚ ਉਨ੍ਹਾਂ ਨੇ ਦੱਸਿਆ ਕਿ 15 ਅਗਸਤ ਦਾ ਦਿਨ ਉਨ੍ਹਾ ਦੇ ਲਈ ਬਹੁਤ ਖਾਸ ਹੈ।
ਜ਼ਿਕਰਯੋਗ ਹੈ ਕਿ ਆਜ਼ਾਦੀ ਦਿਵਸ ਦੇ ਨਾਲ-ਨਾਲ 15 ਅਗਸਤ ਦੇ ਦਿਨ ਉਸਦੇ ਪਿਤਾ ਦਾ ਜਨਮ ਦਿਨ ਵੀ ਸੀ। ਉਨ੍ਹਾਂ ਨੇ ਸੋਸ਼ਲ ਸਾਈਡ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਹ ਮੇਰੇ ਦਿਨ ਲਈ ਇਸ ਵਜ੍ਹਾ ਤੋਂ ਵੀ ਬਹੁਤ ਖਾਸ ਹੈ ਕਿਉਕਿ ਮੇਰੇ ਪਿਤਾ ਦਾ ਜਨਮ ਦਿਨ ਹੈ। ਉਨ੍ਹਾ ਨੇ ਵੀਡੀਓ 'ਚ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਜਦੋਂ ਦਿੱਲੀ 'ਚ ਬੀਤੇ ਬਚਪਨ ਦੇ ਦਿਨਾਂ 'ਚ ਇਸ ਦਿਨ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਪਤੰਗਬਾਜ਼ੀ ਦਾ ਅਨੰਦ ਮਾਣਦੇ ਸੀ। ਦੂਰ-ਦੂਰ ਤੱਕ ਭਾਰਤੀ ਟੀਮ ਤਿਰੰਗੇ ਲਹਿਰਦਾ ਦੇਖ ਕੇ ਬਹੁਤ ਵਧੀਆ ਲਗਦਾ ਸੀ।
ਹੇਜਲਵੁਡ ਦੀ ਬਾਊਂਸਰ ਗੇਂਦ ਨਾਲ ਜ਼ਖਮੀ ਹੋਏ ਵਾਰਨਰ
NEXT STORY