ਚਾਂਗਝੋਊ (ਚੀਨ), (ਭਾਸ਼ਾ) ਭਾਰਤ ਦੀ ਨੌਜਵਾਨ ਬੈਡਮਿੰਟਨ ਖਿਡਾਰਨ ਮਾਲਵਿਕਾ ਬੰਸੋਦ ਨੇ ਆਪਣੀ ਸ਼ਾਨਦਾਰ ਫਾਰਮ ਬਰਕਰਾਰ ਰੱਖਦੇ ਹੋਏ ਉੱਚ ਦਰਜਾ ਪ੍ਰਾਪਤ ਕ੍ਰਿਸਟੀ ਗਿਲਮੋਰ ਨੂੰ ਹਰਾ ਕੇ ਚਾਈਨਾ ਓਪਨ ਸੁਪਰ 1000 ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਵਿਸ਼ਵ ਵਿੱਚ 43ਵਾਂ ਦਰਜਾ ਪ੍ਰਾਪਤ ਮਾਲਵਿਕਾ ਨੇ ਇੱਕ ਘੰਟਾ ਪੰਜ ਮਿੰਟ ਤੱਕ ਚੱਲੇ ਮੈਚ ਵਿੱਚ ਦੋ ਵਾਰ ਦੀ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਅਤੇ ਸਕਾਟਲੈਂਡ ਦੀ 25ਵੀਂ ਰੈਂਕਿੰਗ ਦੀ ਗਿਲਮੋਰ ਖ਼ਿਲਾਫ਼ 21-17, 19-21, 21-16 ਨਾਲ ਜਿੱਤ ਦਰਜ ਕੀਤੀ।
ਜਿੱਤ ਤੋਂ ਬਾਅਦ ਮਾਲਵਿਕਾ ਨੇ ਕਿਹਾ, ''ਮੈਂ ਪਹਿਲੀ ਵਾਰ ਕਿਸੇ ਸੁਪਰ 1000 ਟੂਰਨਾਮੈਂਟ ਦਾ ਕੁਆਰਟਰ ਫਾਈਨਲ ਖੇਡਾਂਗੀ। ਇਹ ਇਕ ਸੁਪਨਾ ਸਾਕਾਰ ਹੋਇਆ ਹੈ ਅਤੇ ਮੇਰੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।'' ਇਸ ਤੋਂ ਇਕ ਦਿਨ ਪਹਿਲਾਂ ਮਾਲਵਿਕਾ ਨੇ ਪੈਰਿਸ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਗ੍ਰੇਗੋਰੀਆ ਮਾਰਿਸਕਾ ਨੂੰ ਹਰਾਇਆ ਸੀ। ਮਾਲਵਿਕਾ ਟੂਰਨਾਮੈਂਟ 'ਚ ਇਕਲੌਤੀ ਭਾਰਤੀ ਖਿਡਾਰਨ ਰਹਿ ਗਈ ਹੈ। ਹੁਣ ਉਸ ਦਾ ਸਾਹਮਣਾ ਦੋ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਚੌਥਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਨਾਲ ਹੋਵੇਗਾ।
ਸੈਫ ਅੰਡਰ-17 ਚੈਂਪੀਅਨਸ਼ਿਪ ਦੇ ਸ਼ੁਰੂਆਤੀ ਮੈਚ 'ਚ ਮੌਜੂਦਾ ਚੈਂਪੀਅਨ ਭਾਰਤ ਦਾ ਸਾਹਮਣਾ ਬੰਗਲਾਦੇਸ਼
NEXT STORY