ਕੋਲੰਬੋ- ਹੁਣ ਤੱਕ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਏ ਦੀ ਟੀਮ ਆਪਣੇ ਕੱਟੜ ਵਿਰੋਧੀ ਪਾਕਿਸਤਾਨ-ਏ ਖ਼ਿਲਾਫ਼ ਐਤਵਾਰ ਨੂੰ ਇੱਥੇ ਹੋਣ ਵਾਲੇ ਐਮਰਜਿੰਗ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ 'ਚ ਖ਼ਿਤਾਬੀ ਦਾਅਵੇਦਾਰ ਵਜੋਂ ਸ਼ੁਰੂਆਤ ਕਰੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚਾਂ 'ਚ ਕਿਸੇ ਨੂੰ ਵੀ ਜਿੱਤ ਦਾ ਮਜ਼ਬੂਤ ਦਾਅਵੇਦਾਰ ਕਹਿਣਾ ਮੁਸ਼ਕਿਲ ਹੈ ਪਰ ਭਾਰਤੀ ਟੀਮ ਦੀ ਫਾਰਮ ਨੂੰ ਦੇਖਦੇ ਹੋਏ ਇਸ ਮੈਚ 'ਚ ਜਿੱਤ ਦੀ ਦਾਅਵੇਦਾਰ ਮੰਨੀ ਜਾ ਰਹੀ ਹੈ। ਭਾਰਤੀ ਟੀਮ ਇਸ ਮੈਚ 'ਚ ਉੱਚ ਮਨੋਬਲ ਦੇ ਨਾਲ ਉਤਰੇਗੀ ਕਿਉਂਕਿ ਉਸ ਨੇ ਲੀਗ ਪੜਾਅ 'ਚ ਪਾਕਿਸਤਾਨ ਨੂੰ ਹਰਾਇਆ ਸੀ। ਹਾਲਾਂਕਿ ਭਾਰਤੀ ਖਿਡਾਰੀਆਂ ਨੂੰ ਬਹੁਤ ਜ਼ਿਆਦਾ ਆਤਮਵਿਸ਼ਵਾਸ ਤੋਂ ਬਚਣਾ ਹੋਵੇਗਾ ਜਿਸ ਨੇ ਬੰਗਲਾਦੇਸ਼ ਦੇ ਖ਼ਿਲਾਫ਼ ਸੈਮੀਫਾਈਨਲ 'ਚ ਇੱਕ ਪੜਾਅ 'ਤੇ ਟੀਮ ਨੂੰ ਮੁਸ਼ਕਲ 'ਚ ਪਾਇਆ ਸੀ। ਬੰਗਲਾਦੇਸ਼ ਖ਼ਿਲਾਫ਼ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਭਾਰਤੀ ਟੀਮ 211 ਦੌੜਾਂ 'ਤੇ ਆਊਟ ਹੋ ਗਈ ਸੀ।
ਇਹ ਵੀ ਪੜ੍ਹੋ-ਸੂਰਿਆਕੁਮਾਰ ਯਾਦਵ ਹੋ ਸਕਦੇ ਹਨ ਟੀਮ ਇੰਡੀਆ ਦੇ ਨਵੇਂ ਟੀ-20 ਕਪਤਾਨ, ਜਲਦ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ਾਂ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ ਅਤੇ 18ਵੇਂ ਓਵਰ ਤੱਕ ਉਨ੍ਹਾਂ ਦਾ ਸਕੋਰ ਇਕ ਵਿਕਟ 'ਤੇ 94 ਦੌੜਾਂ ਸੀ। ਇਸ ਤੋਂ ਬਾਅਦ ਭਾਰਤੀ ਸਪਿਨਰਾਂ ਨਿਸ਼ਾਂਤ ਸਿੰਧੂ ਅਤੇ ਮਾਨਵ ਸੁਤਾਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੂੰ 160 ਦੌੜਾਂ 'ਤੇ ਆਊਟ ਕਰ ਦਿੱਤਾ। ਕਪਤਾਨ ਯਸ਼ ਢੁੱਲ ਦੀ 66 ਦੌੜਾਂ ਦੀ ਅਹਿਮ ਪਾਰੀ ਅਤੇ ਸ਼ਾਨਦਾਰ ਫੀਲਡਿੰਗ ਨੇ ਵੀ ਭਾਰਤ ਦੀ ਜਿੱਤ 'ਚ ਯੋਗਦਾਨ ਪਾਇਆ। ਭਾਰਤ ਦੇ ਜ਼ਿਆਦਾਤਰ ਖਿਡਾਰੀਆਂ ਨੇ ਹੁਣ ਤੱਕ ਯੋਗਦਾਨ ਦਿੱਤਾ ਹੈ ਅਤੇ ਉਹ ਪਾਕਿਸਤਾਨ ਖ਼ਿਲਾਫ਼ ਆਪਣੀ ਚੰਗੀ ਫਾਰਮ ਨੂੰ ਜਾਰੀ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਹਾਲਾਂਕਿ ਭਾਰਤੀ ਟੀਮ ਨੂੰ ਕਿਸੇ ਵੀ ਤਰ੍ਹਾਂ ਪਾਕਿਸਤਾਨ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਕਿਉਂਕਿ ਉਨ੍ਹਾਂ ਦੀ ਟੀਮ 'ਚ ਕਈ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਮੈਚ ਅਤੇ ਪਾਕਿਸਤਾਨ ਸੁਪਰ ਲੀਗ ਖੇਡਣ ਦਾ ਤਜਰਬਾ ਹੈ। ਆਲ ਰਾਊਂਡਰ ਮੁਹੰਮਦ ਵਸੀਮ, ਕਪਤਾਨ ਮੁਹੰਮਦ ਹੈਰਿਸ, ਸਲਾਮੀ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ ਅਤੇ ਤੇਜ਼ ਗੇਂਦਬਾਜ਼ ਅਰਸ਼ਦ ਇਕਬਾਲ ਨੂੰ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਦਾ ਤਜਰਬਾ ਹੈ ਜਦਕਿ ਅਮਦ ਬੱਟ ਅਤੇ ਉਮਰ ਯੂਸਫ ਪਾਕਿਸਤਾਨ ਸੁਪਰ ਲੀਗ 'ਚ ਆਪਣੀ ਕਾਬਲੀਅਤ ਸਾਬਤ ਕਰ ਚੁੱਕੇ ਹਨ।
ਇਹ ਵੀ ਪੜ੍ਹੋ- Cricket World cup : ਅਹਿਮਦਾਬਾਦ 'ਚ ਭਾਰਤ-ਪਾਕਿ ਮੈਚ ਦੇ ਲਈ ਹਸਪਤਾਲ ਦੇ ਬੈੱਡ ਵੀ ਹੋ ਰਹੇ ਨੇ ਬੁੱਕ
ਸਥਾਨ: ਆਰ. ਪ੍ਰੇਮਦਾਸਾ ਸਟੇਡੀਅਮ, ਕੋਲੰਬੋ
ਦਿਨ: 23 ਜੁਲਾਈ 2023
ਸਮਾਂ: ਦੁਪਹਿਰ 02:00 ਵਜੇ ਸਥਾਨਕ
ਟੀਵੀ 'ਤੇ: ਸਟਾਰ ਸਪੋਰਟਸ ਨੈੱਟਵਰਕ
ਲਾਈਵ ਸਟ੍ਰੀਮ: ਫੈਨਕੋਡ 'ਤੇ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
BAN vs IND : ਫਰਗਾਨਾ ਹੱਕ ਦਾ ਸੈਂਕੜਾਂ, ਬੰਗਲਾਦੇਸ਼ ਨੇ ਭਾਰਤ ਨੂੰ ਦਿੱਤਾ 226 ਦੌੜਾਂ ਦਾ ਟੀਚਾ
NEXT STORY