ਨਾਟਿੰਘਮ- ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਸ਼ੁੱਕਰਵਾਰ ਨੂੰ ਭਾਰਤ ਦੇ ਦਿੱਗਜ ਖਿਡਾਰੀ ਅਨਿਲ ਕੁੰਬਲੇ ਦੀਆਂ 619 ਵਿਕਟਾਂ ਨੂੰ ਪਿੱਛੇ ਛੱਡ ਕੇ ਟੈਸਟ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ਾਂ ਵਿਚ ਤੀਜੇ ਨੰਬਰ 'ਤੇ ਆ ਗਏ ਹਨ। ਐਂਡਰਸਨ ਨੇ ਭਾਰਤ ਵਿਰੁੱਧ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਕੇ. ਐੱਲ. ਰਾਹੁਲ (84) ਨੂੰ ਵਿਕਟਕੀਪਰ ਜੋਸ ਬਟਲਰ ਦੇ ਹੱਥੋਂ ਕੈਚ ਕਰਵਾ ਕੇ ਇਹ ਉਪਲੱਬਧੀ ਹਾਸਲ ਕੀਤੀ। ਹੁਣ ਉਸ ਤੋਂ ਜ਼ਿਆਦਾ ਵਿਕਟਾਂ ਸ਼੍ਰੀਲੰਕਾ ਦੇ ਮੁਥੱਈਆ ਮੁਰਲੀਧਰਨ (800) ਅਤੇ ਆਸਟਰੇਲੀਆ ਦੇ ਸ਼ੇਨ ਵਾਰਨ (708) ਦੇ ਨਾਂ 'ਤੇ ਦਰਜ ਹਨ।
ਇਹ ਖ਼ਬਰ ਪੜ੍ਹੋ- ENG v IND : ਭਾਰਤੀ ਟੀਮ 278 ਦੌੜਾਂ 'ਤੇ ਢੇਰ, 95 ਦੌੜਾਂ ਦੀ ਬਣਾਈ ਬੜ੍ਹਤ
![PunjabKesari](https://static.jagbani.com/multimedia/20_34_524232093e8hgxlivuamzjz9-ll.jpg)
ਐਂਡਰਸਨ ਨੇ 2003 ਵਿਚ ਟੈਸਟ ਕ੍ਰਿਕਟ 'ਚ ਡੈਬਿਊ ਕੀਤਾ ਸੀ ਅਤੇ ਉਹ ਆਪਣਾ 163ਵਾਂ ਟੈਸਟ ਮੈਚ ਖੇਡ ਰਹੇ ਹਨ। ਉਹ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ ਹਾਸਲ ਕਰਨ ਵਾਲੇ ਤੇਜ਼ ਗੇਂਦਬਾਜ਼ ਹਨ।
![PunjabKesari](https://static.jagbani.com/multimedia/20_34_025296597james1-ll.jpg)
ਜ਼ਿਕਰਯੋਗ ਹੈ ਕਿ ਇੰਗਲੈਂਡ ਅਤੇ ਭਾਰਤ ਦੇ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਨਾਟਿੰਘਮ ਸਥਿਤ ਟ੍ਰੇਂਟ ਬ੍ਰਿਜ ਵਿਚ ਖੇਡਿਆ ਜਾ ਰਿਹਾ ਹੈ। ਇਹ ਸੀਰੀਜ਼ 2023 ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਵੇਗੀ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇੰਗਲੈਂਡ ਦੀ ਪਹਿਲੀ ਪਾਰੀ 183 ਦੌੜਾਂ 'ਤੇ ਢੇਰ ਹੋ ਗਈ। ਜਵਾਬ 'ਚ ਭਾਰਤੀ ਟੀਮ ਪਹਿਲੀ ਪਾਰੀ ਵਿਚ 278 ਦੌੜਾਂ 'ਤੇ ਢੇਰ ਹੋ ਗਈ ਅਤੇ ਇੰਗਲੈਂਡ 'ਤੇ 95 ਦੌੜਾਂ ਦੀ ਬੜ੍ਹਤ ਬਣਾ ਲਈ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ENG v IND : ਤੀਜੇ ਦਿਨ ਦੀ ਖੇਡ ਖਤਮ, ਇੰਗਲੈਂਡ ਦਾ ਸਕੋਰ 25/0
NEXT STORY