ਨਵੀਂ ਦਿੱਲੀ- ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਬਰਮਿੰਘਮ ਦੇ ਮੈਦਾਨ 'ਤੇ ਇੰਗਲੈਂਡ ਵਿਰੁੱਧ ਖੇਡੇ ਗਏ ਤੀਜੇ ਵਨ ਡੇ 'ਚ ਸ਼ਾਨਦਾਰ ਲੈਅ ਦਿਖਾਉਂਦੇ ਹੋਏ ਸ਼ਾਨਦਾਰ ਸੈਂਕੜਾ ਲਗਾਇਆ। ਬਾਬਰ ਇਸ ਸੀਰੀਜ਼ ਦੇ ਦੌਰਾਨ ਪਹਿਲੇ 2 ਮੈਚਾਂ ਵਿਚ 0,19 ਦੌੜਾਂ ਹੀ ਬਣਾ ਸਕੇ ਸਨ ਪਰ ਤੀਜੇ ਵਨ ਡੇ ਵਿਚ ਉਨ੍ਹਾਂ ਨੇ ਵਿਕਟ ਦੇ ਚਾਰੇ ਪਾਸੇ ਸ਼ਾਟ ਲਗਾਉਂਦੇ ਹੋਏ ਆਪਣਾ ਸਰਵਸ੍ਰੇਸ਼ਠ ਸਕੋਰ ਵੀ ਬਣਾਇਆ। ਬਾਬਰ ਦਾ ਇਹ 14ਵਾਂ ਸੈਂਕੜਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਦੇ 13 ਸੈਂਕੜਿਆਂ ਦਾ ਰਿਕਾਰਡ ਤੋੜ ਦਿੱਤਾ। ਬਾਬਰ ਨੇ 139 ਗੇਂਦਾਂ 'ਚ 14 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 158 ਦੌੜਾਂ ਬਣਾਈਆਂ।
ਇਹ ਖ਼ਬਰ ਪੜ੍ਹੋ- ਮਿਤਾਲੀ ਨੂੰ ICC ਵਨ ਡੇ ਰੈਂਕਿੰਗ 'ਚ ਹੋਇਆ ਨੁਕਸਾਨ, ਹੁਣ ਚੋਟੀ 'ਤੇ ਹੈ ਇਹ ਬੱਲੇਬਾਜ਼
ਸਭ ਤੋਂ ਤੇਜ਼ 14 ਵਨ ਡੇ ਸੈਂਕੜੇ (ਪਾਰੀ)
81 - ਬਾਬਰ ਆਜ਼ਮ
82 - ਮੇਗ ਲੈਨਿੰਗ
84 - ਹਾਸ਼ਿਮ ਅਮਲਾ
98 - ਡੇਵਿਡ ਵਾਰਨਰ
103 -ਵਿਰਾਟ ਕੋਹਲੀ
ਵਨ ਡੇ ਵਿਚ ਸਭ ਤੋਂ ਜ਼ਿਆਦਾ 300+ ਸਕੋਰ
ਭਾਰਤ - 120
ਆਸਟਰੇਲੀਆ - 111
ਦੱਖਣੀ ਅਫਰੀਕਾ - 85
ਪਾਕਿਸਤਾਨ - 84*
ਇੰਗਲੈਂਡ - 82
ਕਪਤਾਨ ਦੇ ਰੂਪ ਵਿਚ ਇੰਗਲੈਂਡ ਵਿਰੁੱਧ ਸਭ ਤੋਂ ਜ਼ਿਆਦਾ ਵਨ ਡੇ ਸਕੋਰ
158 : ਬਾਬਰ ਆਜ਼ਮ
141 : ਗ੍ਰੀਮ ਸਮਿਥ
126 : ਜੈਵਰਧਨੇ
126 : ਰਿਕੀ ਪੋਂਟਿੰਗ
ਇਹ ਖ਼ਬਰ ਪੜ੍ਹੋ- ਗੇਲ ਨੇ ਟੀ20 ਕ੍ਰਿਕਟ 'ਚ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼
ਇੰਗਲੈਂਡ ਵਿਰੁੱਧ 150+ ਸਕੋਰ ਬਣਾਉਣ ਵਾਲੇ ਪਹਿਲੇ ਕਪਤਾਨ
ਦੱਸ ਦੇਈਏ ਕਿ ਪਾਕਿਸਤਾਨ ਨੇ ਪਹਿਲਾਂ ਖੇਡਦੇ ਹੋਏ 5ਵੇਂ ਓਵਰ 'ਚ ਹੀ ਫਖਰ ਜਮਾ (6) ਦੇ ਰੂਪ ਵਿਚ ਆਪਣਾ ਪਹਿਲਾ ਵਿਕਟ ਗੁਆ ਦਿੱਤਾ ਸੀ ਪਰ ਇਮਾਮ ਦੇ ਨਾਲ ਬਾਬਰ ਨੇ ਮਹੱਤਵਪੂਰਨ ਸਾਂਝੇਦਾਰੀ ਕੀਤੀ। ਇਮਾਮ ਨੇ 73 ਗੇਂਦਾਂ ਵਿਚ 7 ਚੌਕਿਆਂ ਦੀ ਮਦਦ ਨਾਲ 56 ਦੌੜਾਂ ਬਣਾਈਆਂ। ਮੁਹੰਮਦ ਰਿਜਵਾਨ ਨੇ 58 ਗੇਂਦਾਂ ਵਿਚ 8 ਚੌਕੇ ਲਗਾ ਕੇ 74 ਦੌੜਾਂ ਬਣਾ ਕੇ ਬਾਬਰ ਦਾ ਸ਼ਾਨਦਾਰ ਸਾਥ ਨਿਭਾਇਆ। ਪਾਕਿਸਤਾਨ 50 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ 'ਤੇ 331 ਦੌੜਾਂ ਬਣਾਉਣ ਵਿਚ ਸਫਲ ਰਿਹਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਓਲੰਪਿਕ ਖੇਡਾਂ ਲਈ ਚੁਣੇ ਖਿਡਾਰੀਆਂ ਦਾ ਕ੍ਰੈਡਿਟ ਲਵੇ ਪੰਜਾਬ, ਨੌਕਰੀਆਂ ਦੇਣ ਬਾਹਰਲੇ ਸੂਬੇ
NEXT STORY