ਧਰਮਸ਼ਾਲਾ- ਭਾਰਤ ਦੌਰੇ ’ਤੇ ਨਤੀਜੇ ਇੰਗਲੈਂਡ ਦੇ ਅਨੁਸਾਰ ਨਹੀਂ ਰਹੇ ਪਰ ਉਸਦੇ ਪ੍ਰਸ਼ੰਸਕਾਂ ਦੇ ਸਮਰਥਨ ਵਿਚ ਕੋਈ ਕਮੀ ਨਹੀਂ ਆਈ ਹੈ ਤੇ ਇਸ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਪੰਜਵੇਂ ਟੈਸਟ ਮੈਚ ਲਈ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਇੱਥੇ ਪਹੁੰਚੇ ਹਨ। ਟੈਸਟ ਮੈਚ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਹੀ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਸ਼ੰਸਕ ਇਸ ਪਹਾੜੀ ਸ਼ਹਿਰ ਵਿਚ ਪਹੁੰਚ ਗਏ ਹਨ। ਬਾਰਮੀ ਆਰਾਮੀ ਨੇ ਲੜੀ ਦੌਰਾਨ ਇੰਗਲੈਂਡ ਦੇ ਪ੍ਰਸ਼ੰਸਕਾਂ ਨੂੰ ਲਗਾਤਾਰ ਸਹਾਇਤਾ ਪ੍ਰਦਾਨ ਕੀਤੀ ਹੈ ਪਰ ਹਿਮਾਲਿਆ ਦੀਆਂ ਖੂਬਸੂਰਤ ਪਹਾੜੀਆਂ ਵਿਚਾਲੇ ਟੈਸਟ ਕ੍ਰਿਕਟ ਦੇਖਣ ਦੀ ਸੰਭਾਵਨਾ ਨੇ ਉਨ੍ਹਾਂ ਦੇ ਹੋਰ ਵਧੇਰੇ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਖਿੱਚਿਆ ਹੈ।
ਦਿੱਲੀ ਹਵਾਈ ਅੱਡੇ ਤੋਂ ਧਰਮਸ਼ਾਲਾ ਲਈ ਸਵੇਰੇ ਤਿੰਨ ਉਢਾਣਾਂ ਇੰਗਲੈਂਡ ਦੇ ਪ੍ਰਸ਼ੰਸਕਾਂ ਨਾਲ ਭਰੀਆਂ ਸੀ। ਇਨ੍ਹਾਂ ਵਿਚੋਂ ਇਕ ਰਾਹੀਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਕਝ ਭਾਰਤੀ ਪ੍ਰਸ਼ੰਸਕਾਂ ਨਾਲ ਮੌਜੂਦ ਸੀ। ਗਗਲ ਹਵਾਈ ਅੱਡੇ ’ਤੇ ਪਹੁੰਚਣ ’ਤੇ ਇੰਗਲੈਂਡ ਦੇ ਪ੍ਰਸ਼ੰਸਕ ਪਹਾੜੀ ਖੇਤਰ ਵਿਚ ਬਰਫ ਨਾਲ ਢਕੇ ਪਹਾੜਾਂ ਨੂੰ ਦੇਖ ਕੇ ਕਾਫੀ ਖੁਸ਼ ਹੋਏ। ਸਾਲ ਦੇ ਇਸ ਸਮੇਂ ਆਮ ਤੌਰ ’ਤੇ ਇੰਗਲੈਂਡ ਵਿਚ ਸਰਦ ਮੌਸਮ ਰਹਿੰਦਾ ਹੈ ਤੇ ਇਹ ਮੌਸਮ ਉਸਦੇ ਪ੍ਰਸ਼ੰਸਕਾਂ ਨੂੰ ਘਰ ਵਰਗਾ ਮਹਿਸੂਸ ਕਰਵਾ ਰਿਹਾ ਹੈ।
ਲਿਵਰਪੂਲ ਤੋਂ ਇੱਥੇ ਆਏ ਇਕ ਪ੍ਰਸ਼ੰਸਕ ਨੇ ਕਿਹਾ, ‘‘ਇਸ ਤਰ੍ਹਾਂ ਦਾ ਮੌਸਮ ਅਸੀਂ ਅਪ੍ਰੈਲ ਤੇ ਮਈ ਵਿਚ ਇੰਗਲੈਂਡ ਵਿਚ ਦੇਖਦੇ ਹਾਂ। ਇਹ ਸਾਨੂੰ ਗਰਮੀਆਂ ਦੀ ਸ਼ੁਰੂਆਤ ਵਰਗਾ ਲੱਗਦਾ ਹੈ ਤੇ ਅਸੀਂ ਇਸ ਨੂੰ ਪਸੰਦ ਕਰ ਰਹੇ ਹਾਂ। ਇਹ ਜਗ੍ਹਾ ਬਿਲਕੁਲ ਹੈਰਾਨੀਜਨਕ ਹੈ। ਲੜੀ ਜੇਕਰ 2-2 ਦੀ ਬਰਾਬਰੀ ’ਤੇ ਹੁੰਦੀ ਤਾਂ ਇਹ ਹੋਰ ਵੀ ਰੋਮਾਂਚਕ ਹੁੰਦਾ।’’
ਪ੍ਰਸ਼ੰਸਕਾਂ ਦੇ ਨਾਲ-ਨਾਲ ਇੰਗਲੈਂਡ ਦੇ ਖਿਡਾਰੀਆਂ ਨੂੰ ਵੀ ਇਹ ਜਗ੍ਹਾ ਤੇ ਇੱਥੋਂ ਦਾ ਮੈਦਾਨ ਕਾਫੀ ਰਾਸ ਆ ਰਿਹਾ ਹੈ। ਟੀਮ ਦੇ ਖਿਡਾਰੀ ਅਭਿਆਸ ਸੈਸ਼ਨ ਵਿਚਾਲੇ ਮਿਲਣ ਵਾਲੇ ਸਮੇਂ ਦੌਰਾਨ ਇੱਥੋਂ ਦੇ ਬਰਫ ਨਾਲ ਢਕੇ ਪਹਾੜਾਂ ਨੂੰ ਦੇਖਦੇ ਰਹੇ।
ਕੇਂਦਰ ਨੇ ਖਿਡਾਰੀਆਂ ਦੀ ਭਰਤੀ ਤੇ ਤਰੱਕੀ ’ਤੇ ਦਿਸ਼ਾ-ਨਿਰਦੇਸ਼ਾਂ ’ਚ ਕੀਤੀ ਸੋਧ
NEXT STORY