ਨਵੀਂ ਦਿੱਲੀ— ਆਸਟਰੇਲੀਆ ਤੇ ਇੰਗਲੈਂਡ ਵਿਚਾਲੇ ਵਨ ਡੇ ਸੀਰੀਜ਼ ਦਾ ਤੀਜਾ ਮੈਚ ਖੇਡਿਆ ਗਿਆ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਆਸਟਰੇਲੀਆ ਸਾਹਮਣੇ 482 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਪੂਰੀ ਟੀਮ 37 ਓਵਰਾਂ 'ਚ 239 ਦੌੜਾਂ 'ਤੇ ਢੇਰ ਹੋ ਗਈ ਤੇ ਇੰਗਲੈਂਡ ਨੇ ਇਹ ਮੈਚ 242 ਦੌੜਾਂ ਨਾਲ ਜਿੱਤ ਲਿਆ।
ਇੰਗਲੈਡ ਟੀਮ ਵਲੋਂ ਜੌਨੀ ਬੇਅਰਸਟੋ ਨੇ 139 ਤੇ ਅਲੈਕਸ ਹੇਲਸ ਨੇ 147 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇੰਗਲੈਂਡ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਆਦਿਲ ਰਸ਼ੀਦ ਨੇ 4 ਵਿਕਟਾਂ ਹਾਸਲ ਕੀਤੀਆਂ ਤੇ ਮੋਇਨ ਅਲੀ ਨੇ 3 ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਨੇ ਤੀਜਾ ਵਨ ਡੇ ਮੈਚ ਜਿੱਤ ਕੇ 3-0 ਨਾਲ ਬੜ੍ਹਤ ਬਣਾ ਲਈ ਹੈ ਤੇ ਸੀਰੀਜ਼ 'ਤੇ ਕਬਜ਼ਾ ਕਰ ਲਿਆ ਹੈ।
FIFA World Cup: ਸੇਨੇਗਲ ਨੇ ਪੌਲੇਂਡ ਨੂੰ ਰੁਮਾਂਚਕ ਮੁਕਾਬਲੇ 'ਚ 2-1 ਨਾਲ ਹਰਾਇਆ
NEXT STORY