ਲੰਡਨ (ਭਾਸ਼ਾ) : ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹੀਥਰ ਨਾਈਟ ਨੇ ਕਿਹਾ ਕਿ ਭਾਰਤੀ ਟੀਮ ਬੇਹੱਦ ਮਜ਼ਬੂਤ ਹੈ ਅਤੇ ਆਗਾਮੀ ਸੀਰੀਜ਼ ਵਿਚ ਉਸ ਨੂੰ ਹਰਾਉਣਾ ਆਸਾਨ ਨਹੀਂ ਹੋਵੇਗਾ। ਨਾਈਟ ਨੇ ਇਸ ਦੇ ਨਾਲ ਹੀ ਮਲਟੀ ਫਾਰਮੈਟ ਅੰਕ ਸੂਚੀ ਦਾ ਵੀ ਸਮਰਥਨ ਕੀਤਾ, ਜਿਸ ਤਹਿਤ ਭਾਰਤੀ ਟੀਮ 3 ਵਨਡੇ, 3 ਟੀ20 ਅੰਤਰਰਾਸ਼ਟਰੀ ਅਤੇ ਇਕ ਟੈਸਟ ਮੈਚ ਖੇਡੇਗੀ। ਟੀਮਾਂ ਨੂੰ ਟੈਸਟ ਵਿਚ ਜਿੱਤਣ ਲਈ 4 ਚਾਰ ਅੰਕ, ਡ੍ਰਾਅ ’ਤੇ 2 ਅੰਕ ਅਤੇ ਮੈਚ ਦਾ ਨਤੀਜਾ ਨਾ ਨਿਕਲਣ ’ਤੇ 1 ਅੰਕ ਦਿੱਤਾ ਜਾਏਗਾ। ਸੀਮਤ ਓਵਰਾਂ ਦੇ ਮੈਚਾਂ ਵਿਚ ਜਿੱਤ ’ਤੇ 2 ਅੰਕ ਮਿਲਣਗੇ।
ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਸਾਬਕਾ ਮੁੱਕੇਬਾਜ਼ ਡਿੰਗਕੋ ਸਿੰਘ ਦਾ ਦਿਹਾਂਤ
ਕ੍ਰਿਕਟਬਜ਼.ਕੋਮ ਮੁਤਾਬਕ ਨਾਈਟ ਨੇ ਕਿਹਾ, ‘ਅਸੀਂ ਅਜਿਹੀ ਸੀਰੀਜ਼ ਖੇਡਣਾ ਚਾਹੁੰਦੇ ਸੀ, ਕਿਉਂਕਿ ਲੰਬੇ ਸਮੇਂ ਤੋਂ ਸਾਡੇ ਪ੍ਰਸ਼ੰਸਕਾਂ ਨੇ ਮੈਚ ਨਹੀਂ ਦੇਖੇ। ਭਾਰਤ ਬੇਹੱਦ ਮਜ਼ਬੂਤ ਟੀਮ ਹੈ ਅਤੇ ਕੁਦਰਤੀ ਗੱਲ ਹੈ ਕਿ ਇਸ ਸਖ਼ਤ ਮੁਕਾਬਲਾ ਹੋਵੇਗਾ। ਉਨ੍ਹਾਂ ਨੂੰ ਹਰਾਉਣਾ ਆਸਾਨ ਨਹੀਂ ਹੈ ਅਤੇ ਇਸ ਲਈ ਉਮੀਦ ਹੈ ਕਿ ਇਨ੍ਹਾਂ ਮੈਚਾਂ ਨੂੰ ਦੇਖਣਾ ਰੋਮਾਂਚਕ ਹੋਵੇਗਾ।’ ਭਾਰਤ ਅਤੇ ਇੰਗਲੈਂਡ ਵਿਚਾਲੇ ਇਕਮਾਤਰ ਟੈਸਟ ਮੈਚ 16 ਤੋਂ 19 ਜੂਨ ਵਿਚਾਲੇ ਖੇਡਿਆ ਜਾਵੇਗਾ। ਇਸ ਨਾਲ ਨਾਈਟ ਦੀ ਟੀਮ ਮਹੱਤਵਪੂਰਨ ਸੀਜ਼ਨ ਦੀ ਸ਼ੁਰੂਆਤ ਕਰੇਗੀ, ਜਿਸ ਵਿਚ ਉਸ ਨੂੰ ਏਸ਼ੇਜ਼ ਸੀਰੀਜ਼ ਦੇ ਇਲਾਵਾ ਨਿਊਜ਼ੀਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਆਪਣੇ ਖ਼ਿਤਾਬ ਦਾ ਬਚਾਅ ਕਰਨ ਲਈ ਉਤਰਨਾ ਹੈ।
ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਸਾਬਕਾ ਮੁੱਕੇਬਾਜ਼ ਡਿੰਗਕੋ ਸਿੰਘ ਦਾ ਦਿਹਾਂਤ
NEXT STORY