ਲੰਡਨ- ਜੋ ਰੂਟ (113) ਦੇ ਸ਼ਾਨਦਾਰ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ ਭਾਰਤ ਵਿਰੁੱਧ ਦੂਜੇ ਵਨ ਡੇ ਵਿਚ ਸ਼ਨੀਵਾਰ ਨੂੰ 86 ਦੌੜਾਂ ਨਾਲ ਬਿਹਤਰੀਨ ਜਿੱਤ ਹਾਸਲ ਕਰ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-1 ਨਾਲ ਬਰਾਬਰੀ ਹਾਸਲ ਕਰ ਲਈ।
ਪਹਿਲਾ ਵਨ ਡੇ 8 ਵਿਕਟਾਂ ਨਾਲ ਹਾਰ ਜਾਣ ਤੋਂ ਬਾਅਦ ਇੰਗਲੈਂਡ ਨੇ ਸ਼ਾਨਦਾਰ ਵਾਪਸੀ ਕਰਦਿਆਂ 50 ਓਵਰਾਂ ਵਿਚ 7 ਵਿਕਟਾਂ 'ਤੇ 322 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਤੇ ਭਾਰਤੀ ਟੀਮ ਨੂੰ ਫਿਰ 50 ਓਵਰਾਂ ਵਿਚ 236 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਇਸ ਹਾਰ ਦੇ ਨਾਲ ਹੀ ਭਾਰਤ ਦੇ ਹੱਥੋਂ ਇਸ ਸੀਰੀਜ਼ ਦੇ ਨਾਲ ਨੰਬਰ ਵਨ ਬਣਨ ਦਾ ਮੌਕਾ ਨਿਕਲ ਗਿਆ। ਭਾਰਤ ਨੂੰ ਨੰਬਰ ਇਕ ਬਣਨ ਲਈ ਸੀਰੀਜ਼ ਦੇ ਤਿੰਨੇ ਮੈਚ ਜਿੱਤਣੇ ਜ਼ਰੂਰੀ ਸਨ। ਟੀ-20 ਸੀਰੀਜ਼ ਦੀ ਤਰ੍ਹਾਂ ਹੁਣ ਵਨ ਡੇ ਸੀਰੀਜ਼ ਦਾ ਫੈਸਲਾ ਵੀ ਤੀਜੇ ਤੇ ਫੈਸਲਾਕੁੰਨ ਮੈਚ ਨਾਲ ਹੋਵੇਗਾ।
ਪਹਿਲੇ ਮੈਚ ਦੇ ਸੈਂਕੜੇਧਾਰੀ ਰੋਹਿਤ ਸ਼ਰਮਾ ਦੇ ਸਿਰਫ 15 ਦੌੜਾਂ 'ਤੇ ਆਊਟ ਹੋ ਜਾਣ ਤੋਂ ਬਾਅਦ ਕਿਸੇ ਵੀ ਹੋਰ ਬੱਲੇਬਾਜ਼ ਨੇ ਵੱਡੀ ਪਾਰੀ ਖੇਡਣ ਅਤੇ ਵਿਕਟ 'ਤੇ ਟਿਕਣ ਦਾ ਜਜ਼ਬਾ ਨਹੀਂ ਦਿਖਾਇਆ।
ਇਸ ਤੋਂ ਪਹਿਲਾਂ ਰੂਟ ਨੇ ਆਪਣੇ ਕਰੀਅਰ ਦਾ 12ਵਾਂ ਸੈਂਕੜਾ ਬਣਾਇਆ। ਉਸ ਨੇ ਆਪਣੀ ਸ਼ਾਨਦਾਰ ਪਾਰੀ ਵਿਚ 116 ਗੇਂਦਾਂ ਦਾ ਸਾਹਮਣਾ ਕੀਤਾ ਤੇ 8 ਚੌਕੇ ਤੇ 1 ਛੱਕਾ ਲਾਇਆ। ਰੂਟ ਨੇ ਕਪਤਾਨ ਇਯੋਨ ਮੋਰਗਨ ਦੇ ਨਾਲ ਤੀਜੀ ਵਿਕਟ ਲਈ 103 ਦੌੜਾਂ ਤੇ ਡੇਵਿਡ ਵਿਲੀ (ਅਜੇਤੂ 50) ਨਾਲ 7ਵੀਂ ਵਿਕਟ ਲਈ 83 ਦੌੜਾਂ ਦੀ ਸਾਂਝੇਦਾਰੀ ਕੀਤੀ। ਰੂਟ ਆਖਰੀ ਗੇਂਦ 'ਤੇ ਰਨ ਆਊਟ ਹੋਇਆ।
ਪਹਿਲੇ ਵਨ ਡੇ ਵਿਚ 6 ਵਿਕਟਾਂ ਹਾਸਲ ਕਰਨ ਵਾਲੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਤਿੰਨ ਵਿਕਟਾਂ ਲਈਆਂ। ਹਾਲਾਂਕਿ ਇਸਦੇ ਲਈ ਉਸ ਨੇ 68 ਦੌੜਾਂ ਵੀ ਖਰਚ ਕੀਤੀਆਂ। ਉਮੇਸ਼ ਯਾਦਵ ਨੇ 63 ਦੌੜਾਂ 'ਤੇ ਇਕ ਵਿਕਟ, ਹਾਰਦਿਕ ਪੰਡਯਾ ਨੇ 70 ਦੌੜਾਂ 'ਤੇ ਇਕ ਵਿਕਟ ਤੇ ਯੁਜਵੇਂਦਰ ਚਾਹਲ ਨੇ 43 ਦੌੜਾਂ 'ਤੇ ਇਕ ਵਿਕਟ ਲਈ।
ਮਲਿਕਾ ਹਾਂਡਾ ਨੇ FIDE ਡੈਫ ਬਲਿਟਜ਼ ਓਲੰਪੀਆਡ 'ਚ ਜਿੱਤਿਆ ਚਾਂਦੀ ਦਾ ਤਮਗਾ
NEXT STORY