ਕਾਰਡਿਫ਼— ਲੀਆਮ ਲਿਵਿੰਗਸਟੋਨ ਦੀ ਅਜੇਤੂ 29 ਦੌੜਾਂ ਦੀ ਮੈਚ ਜੇਤੂ ਪਾਰੀ ਨਾਲ ਇੰਗਲੈਂਡ ਨੇ ਸ਼੍ਰੀਲੰਕਾ ਨੂੰ ਦੂਜੇ ਟੀ-20 ਮੁਕਾਬਲੇ ’ਚ ਡਕਵਰਥ ਲੁਈਸ ਨਿਯਮ ਦੇ ਤਹਿਤ ਪੰਜ ਵਿਕਟ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ’ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੁਸ਼ਲ ਮੇਂਡਿਸ ਦੇ 39 ਗੇਂਦਾਂ ’ਚ ਤਿੰਨ ਚੌਕੇ ਤੇ ਇਕ ਛੱਕੇ ਨਾਲ ਬਣੀਆਂ 39 ਦੌੜਾਂ ਦੀ ਮਦਦ ਨਾਲ 20 ਓਵਰ ’ਚ 7 ਵਿਕਟਾਂ ’ਤੇ 111 ਦੌੜਾਂ ਦਾ ਮਾਮੂਲੀ ਸਕੋਰ ਬਣਾਇਆ। ਇਸੁਰੂ ਉਦਾਨਾ ਨੇ 14 ਗੇਂਦਾਂ ’ਤੇ ਇਕ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 19 ਦੌੜਾਂ ਦਾ ਯੋਗਦਾਨ ਦਿੱਤਾ।
ਇੰਗਲੈਂਡ ਵੱਲੋਂ ਮਾਰਕ ਵੁੱਡ ਤੇ ਆਦਿਲ ਰਾਸ਼ਿਦ ਨੇ 2-2 ਵਿਕਟਾਂ ਹਾਸਲ ਕੀਤੀਆਂ। ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ ਆਪਣੇ ਚੋਟੀ ਦੇ ਚਾਰ ਬੱਲੇਬਾਜ਼ ਸਿਰਫ਼ 38 ਦੌੜਾਂ ’ਤੇ ਗੁਆ ਦਿੱਤੇ ਪਰ ਪਲੇਅਰ ਆਫ਼ ਦਿ ਮੈਚ ਬਣੇ ਲਿਵਿੰਗਸਟੋਨ ਨੇ ਸੈਮ ਬਿਲਿੰਗਸ ਦੇ ਨਾਲ ਪੰਜਵੇਂ ਵਿਕਟ ਲਈ 54 ਦੌੜਾਂ ਜੋੜ ਕੇ ਇੰਗਲੈਂਡ ਨੂੰ ਜਿੱਤ ਦੀ ਦਹਿਲੀਜ ਦੇ ਕੋਲ ਪਹੁੰਚਾ ਦਿੱਤਾ। ਬਿਲਿੰਗਸ 29 ਗੇਂਦਾਂ ’ਚ ਦੋ ਚੌਕਿਆਂ ਤੇ ਸਹਾਰੇ 24 ਦੌੜਾਂ ਬਣਾਈਆਂ। ਲਿਵਿੰਗਸਟੋਨ ਨੇ ਫਿਰ ਸੈਮ ਕਰੇਨ ਦੇ ਨਾਲ ਇੰਗਲੈਂਡ ਨੂੰ 16.1 ਓਵਰ ’ਚ ਪੰਜ ਵਿਕਟਾਂ ’ਤੇ 108 ਦੌੜਾਂ ਬਣਾ ਕੇ ਜਿੱਤ ਦੀ ਮੰਜ਼ਿਲ ’ਤੇ ਪਹੁੰਚਾ ਦਿੱਤਾ। ਮੀਂਹ ਹੋਣ ਕਾਰਨ ਜਿੱਤ ਦੇ ਟੀਚੇ ਨੂੰ ਘਟਾ ਕੇ 103 ਦੌੜਾਂ ਕਰ ਦਿੱਤਾ ਗਿਆ ਸੀ।
ਸੇਰੇਨਾ ਨਾਲ ਖਿਡਾਰੀ ਸੰਘ ਦੇ ਬਾਰੇ ’ਚ ਗੱਲ ਕੀਤੀ ਸੀ : ਜੋਕੋਵਿਚ
NEXT STORY