ਕਰਾਚੀ— ਇੰਗਲੈਂਡ ਕ੍ਰਿਕਟ ਟੀਮ ਦਾ ਅਗਲੇ ਸਾਲ ਦੀ ਸ਼ੁਰੂਆਤ 'ਚ ਇਕ ਛੋਟੀ ਟੀ-20 ਸੀਰੀਜ਼ ਲਈ ਪਾਕਿਸਤਾਨ ਦਾ ਦੌਰਾ ਚੋਟੀ ਦੇ ਖਿਡਾਰੀਆਂ ਦੀ ਉਪਲਬਧਤਾ ਅਤੇ ਲਾਗਤ ਦੇ ਨਾਲ ਜੁੜੇ ਮਾਮਲਿਆਂ ਕਾਰਨ ਅਕਤੂਬਰ ਤਕ ਮੁਲਤਵੀ ਹੋਣਾ ਤੈਅ ਹੈ। ਮੀਡੀਆ ਰਿਪੋਰਟ ਦੇ ਮੁਤਾਬਕ ਜਨਵਰੀ-ਫਰਵਰੀ 'ਚ ਹੋਣ ਵਾਲਾ ਇਹ ਦੌਰਾ ਹੁਣ ਅਕਤੂਬਰ 'ਚ ਹੋ ਸਕਦਾ ਹੈ ਜਿਸ ਦੇ ਬਾਅਦ ਭਾਰਤ 'ਚ ਟੀ-20 ਵਿਸ਼ਵ ਕੱਪ ਹੋਣਾ ਹੈ। ਇਕ ਸੂਤਰ ਨੇ ਕਿਹਾ, ''ਅਗਲੇ ਸਾਲ ਦੀ ਸ਼ੁਰੂਆਤ 'ਚ ਇੰਗਲੈਂਡ ਟੀਮ ਨੂੰ ਸ਼੍ਰੀਲੰਕਾ ਅਤੇ ਭਾਰਤ 'ਚ ਸੀਰੀਜ਼ ਖੇਡਣੀ ਹੈ। ਇਸ ਤੋਂ ਇਲਾਵਾ ਕੁਝ ਟੀ-20 ਮਾਹਰ ਬਿਗ ਬੈਸ਼ ਲੀਗ 'ਚ ਰੁੱਝੇ ਹੋਣਗੇ। ਇਸ ਤੋਂ ਇਲਾਵਾ ਲਾਗਤ ਨਾਲ ਜੁੜੇ ਮਸਲੇ ਵੀ ਹਨ।''
ਇਹ ਵੀ ਪੜ੍ਹੋ : B'day Special : ਸੰਘਰਸ਼ਾਂ ਦੀ ਕਸੌਟੀ 'ਤੇ ਉਤਰਕੇ ਹੀਰੇ ਵਾਂਗ ਚਮਕਿਆ ਯੂਸੁਫ ਪਠਾਨ
ਉਨ੍ਹਾਂ ਕਿਹਾ, ''ਇਹ ਸਿਰਫ ਤਿੰਨ ਮੈਚਾਂ ਦੀ ਸੀਰੀਜ਼ ਹੋਵੇਗੀ ਅਤੇ ਸਾਰੇ ਮੈਚ ਕਰਾਚੀ 'ਚ ਹੋਣਗੇ। ਇੰਗਲੈਂਡ ਟੀਮ ਨੂੰ ਚਾਰਟਡ ਹਵਾਈ ਜਹਾਜ਼ ਤੋਂ ਲਿਆਉਣਾ ਤੇ ਦੁਬਈ 'ਚ ਅਭਿਆਸ ਕਰਾਉਣਾ ਇੰਗਲੈਂਡ ਬੋਰਡ ਲਈ ਕਾਫੀ ਮਹਿੰਗਾ ਸਾਬਤ ਹੋਵੇਗਾ।'' ਉਨ੍ਹਾਂ ਕਿਹਾ ਕਿ ਦੋਵੇਂ ਬੋਰਡ ਨੇ ਮਿਲ ਕੇ ਸੀਰੀਜ਼ ਅਕਤੂਬਰ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਭਾਰਤ ਜਾਣ ਤੋਂ ਪਹਿਲਾਂ ਇੰਗਲੈਂਡ ਟੀ-20 ਟੀਮ ਪਾਕਿਸਤਾਨ 'ਚ ਖੇਡ ਸਕੇ। ਇੰਗਲੈਂਡ ਨੇ ਆਖ਼ਰੀ ਵਾਰ 2005 'ਚ ਪਾਕਿਸਤਾਨ 'ਚ ਖੇਡਿਆ ਸੀ।
ATP ਫਾਈਨਲਸ 'ਚ ਮੇਦਵੇਦੇਵ ਨੇ ਜਵੇਰੇਵ ਨੂੰ ਹਰਾਇਆ
NEXT STORY