ਨਾਟਿੰਘਮ- ਵਿਰਾਟ ਕੋਹਲੀ ਦੀ ਕਪਤਾਨੀ ਕਰੀਅਰ ਦੇ ਸਭ ਤੋਂ ਸਖਤ ਚਾਰ ਮਹੀਨਿਆਂ ਦੀ ਸ਼ੁਰੂਆਤ ਇੱਥੇ ਬੁੱਧਵਾਰ ਨੂੰ ਹੋਵੇਗੀ ਜਦੋਂ ਇੰਗਲੈਂਡ ਵਿਰੁੱਧ 5 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਲਈ ਪੂਰੀ ਤਰ੍ਹਾਂ ਭਾਰਤੀ ਟੀਮ ਸੰਯੋਜਨ ਚੁਣਨ ਦੀ ਉਸਦੀ ਰਣਨੀਤੀ ਦਾ ਟੈਸਟ ਹੋਵੇਗਾ। ਕੋਹਲੀ ਨੇ ਨਿਊਜ਼ੀਲੈਂਡ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਆਖਰੀ-11 ਦਾ ਐਲਾਨ ਮੈਚ ਤੋਂ ਕੁਝ ਦਿਨ ਪਹਿਲਾਂ ਹੀ ਕਰ ਦਿੱਤਾ ਸੀ ਅਤੇ ਹਾਲਾਤ ਦਾ ਸਨਮਾਨ ਨਾ ਕਰਨ ਲਈ ਉਸ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : PV ਸਿੰਧੂ ਦਾ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਹੋਇਆ ਸ਼ਾਨਦਾਰ ਸਵਾਗਤ
ਬੁੱਧਵਾਰ ਨੂੰ ਟੀਮ ਦਾ ਸੰਤੁਲਨ ਬਣਾਉਣ ਲਈ ਕੋਹਲੀ ਨੂੰ ਕਾਫੀ ਸੋਚ-ਵਿਚਾਰ ਕਰਨੀ ਪਵੇਗੀ। ਭਾਰਤ ਦਾ ਹੇਠਲਾ ਕ੍ਰਮ ਕਾਫੀ ਲੰਬਾ ਹੈ ਜਿਹੜਾ ਜ਼ਿਆਦਾਤਰ ਦੌੜਾਂ ਬਣਾਉਣ ਵਿਚ ਅਸਫਲ ਰਹਿੰਦਾ ਹੈ। ਟੀਮ ਕੋਲ ਸਿਰਫ ਦੋ ਸਲਾਮੀ ਬੱਲੇਬਾਜ਼ ਹਨ, ਜਿਨ੍ਹਾਂ ਵਿਚ ਰੋਹਿਤ ਸ਼ਰਮਾ ਕਾਫੀ ਸਮਰੱਥ ਹੈ ਪਰ ਇੰਗਲੈਂਡ ਦੇ ਹਾਲਾਤ ਵਿਚ ਉਸ ਨੇ ਟੈਸਟ ਮੈਚਾਂ ਵਿਚ ਪਾਰੀ ਦਾ ਆਗਾਜ਼ ਨਹੀਂ ਕੀਤਾ ਹੈ। ਦੂਜਾ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਬੇਹੱਦ ਪ੍ਰਤਿਭਾਸ਼ਾਲੀ ਹੈ ਪਰ ਪਾਰੀ ਦੀ ਸ਼ੁਰੂਆਤ ਵਿਚ ਉਹ ਝਿਜਕਦਾ ਹੈ। ਰਾਹੁਲ ਨੇ ਟੈਸਟ ਵਿਚ 2000 ਤੋਂ ਵੱਧ ਦੌੜਾਂ ਬਣਾਈਆਂ ਅਤੇ ਮਯੰਕ ਅਗਰਵਾਲ ਦੇ ਸਿਰ ਵਿਚ ਸੱਟ ਲੱਗਣ ਤੋਂ ਬਾਅਦ ਰੋਹਿਤ ਦੇ ਜੋੜੀਦਾਰ ਦੇ ਰੂਪ ਵਿਚ ਰਾਹੁਲ ਸਭ ਦੀ ਪਸੰਦ ਹੈ।
ਇਹ ਖ਼ਬਰ ਪੜ੍ਹੋ- ਕਾਈਜ਼ਰ ਪ੍ਰਮਾਨੈਂਟੇ ਹਸਪਤਾਲ ਨੇ ਡਾਕਟਰਾਂ ਤੇ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਕੀਤੀ ਜ਼ਰੂਰੀ
ਇਸ ਤੋਂ ਇਲਾਵਾ ਟੀਮ ਨੂੰ ਹਾਰਦਿਕ ਪੰਡਯਾ ਦੀ ਕਮੀ ਮਹਿਸੂਸ ਹੋਵੇਗੀ ਅਤੇ ਨਾਲ ਹੀ ਦੋ ਮਾਹਿਰ ਸਪਿਨਰਾਂ ਦੀ ਉਪਯੋਗਤਾ 'ਤੇ ਵੀ ਸਵਾਲ ਉੱਠ ਸਕਦੇ ਹਨ। ਵਿਹਾਰੀ ਦੀ ਆਫ ਸਪਿਨ ਗੇਂਦਬਾਜ਼ੀ ਤੇ ਆਰ ਅਸ਼ਵਿਨ ਦੀ ਮੌਜੂਦਗੀ ਵਿਚ ਟੀਮ ਵਿਚ ਸ਼ਾਰਦੁਲ ਠਾਕੁਰ ਦੇ ਖੇਡਣ ਦਾ ਮੌਕਾ ਬਣ ਸਕਦਾ ਹੈ ਅਤੇ ਗੇਂਦਬਾਜ਼ੀ ਆਲਰਾਊਂਡਰ ਦੇ ਰੂਪ ਵਿਚ ਉਸ ਨੂੰ ਤਜਰਬੇਕਾਰ ਰਵਿੰਦਰ ਜਡੇਜਾ 'ਤੇ ਤਰਜੀਹ ਮਿਲ ਸਕਦੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪੈਰਾ-ਤੈਰਾਕ ਮੁਕੁੰਦਨ ਨੂੰ ਟੋਕੀਓ ਪੈਰਾਲੰਪਿਕ ਲਈ ਮਿਲਿਆ ਦੋ-ਪੱਖੀ ਕੋਟਾ
NEXT STORY