ਅਬੂਧਾਬੀ- ਮੋਇਨ ਅਲੀ ਦੇ ਸ਼ੁਰੂ ’ਚ ਸੰਘਰਸ਼ ਕਰਨ ਤੋਂ ਬਾਅਦ ਆਖਰੀ ਪਲਾਂ ਦੀ ਤੇਜ਼ਤਰਾਰ ਪਾਰੀ ਦੇ ਦਮ ’ਤੇ ਇੰਗਲੈਂਡ ਨੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ’ਚ ਬੁੱਧਵਾਰ ਨੂੰ ਇੱਥੇ ਨਿਊਜ਼ੀਲੈਂਡ ਖਿਲਾਫ 4 ਵਿਕਟਾਂ ’ਤੇ 166 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਵਧੀਆ ਫਾਰਮ ’ਚ ਚੱਲ ਰਿਹਾ ਜੋਸ ਬਟਲਰ 24 ਗੇਂਦਾਂ ’ਤੇ 29 ਦੌੜਾਂ ਹੀ ਬਣਾ ਸਕਿਆ ਪਰ ਮੋਇਨ (ਅਜੇਤੂ 51 ਦੌੜਾਂ) ਤੇ ਡੇਵਿਡ ਮਲਾਨ (41 ਦੌੜਾਂ) ਨੇ ਤੀਜੀ ਵਿਕਟ ਲਈ 63 ਦੌੜਾਂ ਜੋੜ ਕੇ ਮੱਧ ਕ੍ਰਮ ’ਚ ਅਹਿਮ ਭੂਮਿਕਾ ਨਿਭਾਈ। ਕੇਨ ਵਿਲੀਅਮਸਨ ਨੇ 7 ਗੇਂਦਬਾਜ਼ਾਂ ਨੂੰ ਅਜਮਾਇਆ ਜਿਨ੍ਹਾਂ ’ਚੋਂ ਟੀਮ ਸਾਊਥੀ, ਐਡਮ ਮਿਲਨੇ, ਜੇਮਸ ਨੀਸ਼ਮ ਤੇ ਈਸ਼ ਸੋਢੀ ਨੇ 1-1 ਵਿਕਟ ਹਾਸਲ ਕੀਤੀ। ਇੰਗਲੈਂਡ ਨੇ ਟਾਸ ਗੁਆਈ ਅਤੇ ਉਹ ਪਹਿਲਾਂ ਬੱਲੇਬਾਜ਼ੀ ਲਈ ਉਤਰਿਆ। ਜੇਸਨ ਰਾਏ ਜ਼ਖਮੀ ਹੋਣ ਕਾਰਨ ਨਹੀਂ ਖੇਡ ਰਿਹਾ ਸੀ। ਉਸ ਦੀ ਗੈਰ-ਮੌਜੂਦਗੀ ’ਚ ਬਟਲਰ ਦੇ ਨਾਲ ਪਾਰੀ ਦਾ ਆਗਾਜ਼ ਕਰਨ ਵਾਲਾ ਜਾਨੀ ਬੇਯਰਸਟੋ ਛੇਵੇਂ ਓਵਰ ’ਚ ਆਊਟ ਹੋਣ ਤੋਂ ਪਹਿਲਾਂ ਸਿਰਫ ਇਕ ਵਿਸ਼ਵ ਪੂਰਨ ਸ਼ਾਰਟ ਲਗਾ ਸਕਿਆ ਸੀ। ਬਟਲਰ ਦੇ 2 ਸ਼ਾਨਦਾਰ ਚੌਕਿਆਂ ਤੇ 5 ਵਾਧੂ ਦੌੜਾਂ ਦੀ ਮਦਦ ਨਾਲ ਇੰਗਲੈਂਡ ਨੇ ਬੋਲਟ ਦੇ ਪਾਰੀ ਦੇ ਚੌਥੇ ਓਵਰ ’ਚ 16 ਦੌੜਾਂ ਬਣਾਈਆਂ ਸਨ ਪਰ ਮਿਲਨੇ ਨੇ ਗੇਂਦ ਸੰਭਾਲਦੇ ਹੀ ਬੇਅਰਸਟੋ ਨੂੰ ਪਵੇਲੀਅਨ ਭੇਜ ਦਿੱਤਾ।
ਵਿਲੀਅਮਸਨ ਨੇ ਇਸ ਦੇ ਤੁਰੰਤ ਬਾਅਦ ਦੋਵੇਂ ਪਾਸਿਓਂ ਸਪਿਨ ਹਮਲਾ ਲਗਾ ਦਿੱਤਾ। ਇਸ ਦਾ ਉਸ ਨੂੰ ਉਦੋਂ ਫਾਇਦਾ ਮਿਲਿਆ ਜਦੋਂ ਲੈੱਗ ਸਪਿਨਰ ਸੋਢੀ ਨੇ ਬਟਲਰ ਨੂੰ ਐੱਲ. ਬੀ. ਡਬਲਯੂ. ਆਊਟ ਕਰ ਕੇ ਨਿਊਜ਼ੀਲੈਂਡ ਨੂੰ ਵੱਡੀ ਸਫਲਤਾ ਦੁਆਈ। ਮਲਾਨ ਦੀ ਟਾਈਮਿੰਗ ਹੈਰਾਨੀਜਨਕ ਸੀ ਅਤੇ ਉਸ ਦਾ ਮਨਪਸੰਦ ਸ਼ਾਟ ਕਵਰ ਡ੍ਰਾਈਵ ਉਸ ਤੋਂ ਵੀ ਜ਼ਿਆਦਾ ਦਿਲਖਿਚਵਾਂ ਪਰ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਵਿਚਾਲੇ ਦੇ ਓਵਰਾਂ ’ਚ ਵੀ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਦੀ ਛੋਟ ਨਹੀਂ ਦਿੱਤੀ। ਦੂਜੇ ਪਾਸੇ ਮੋਈਨ ਅਲੀ ਸੰਘਰਸ਼ ਕਰ ਰਿਹਾ ਸੀ। ਇਸ ਤਰ੍ਹਾਂ ਦੌੜਾਂ ਤੇਜ਼ ਬਣਾਉਣ ਦੀ ਲੋੜ ਸੀ। ਮਲਾਨ ਨੇ ਸਾਊਥੀ ਨੂੰ ਛੱਕਾ ਜੜਿਆ ਪਰ ਅਗਲੀ ਗੇਂਦ ਬੱਲੇ ਦਾ ਕਿਨਾਰਾ ਲੈ ਕੇ ਵਿਕਟਕੀਪਰ ਡੇਵੋਨ ਕਾਨਵੇ ਦੇ ਦਸਤਾਨਿਆਂ ’ਚ ਸਮਾ ਗਈ।
ਇਹ ਖਬਰ ਪੜ੍ਹੋ- ਨੈਸ਼ਨਲ ਪਹਿਲਵਾਨ ਨਿਸ਼ਾ ਦਹੀਆ ਦੀ ਹੱਤੀਆ ਦੀ ਖਬਰ ਝੂਠੀ, ਖੁਦ ਵੀਡੀਓ ਜਾਰੀ ਕਰ ਕਿਹਾ- ਮੈਂ ਬਿਲਕੁਲ ਠੀਕ ਹਾਂ
ਪਲੇਇੰਗ ਇਲੈਵਨ :-
ਇੰਗਲੈਂਡ : ਜੋਸ ਬਟਲਰ (ਵਿਕਟਕੀਪਰ), ਜੌਨੀ ਬੇਅਰਸਟੋ, ਡੇਵਿਡ ਮਲਾਨ, ਮੋਈਨ ਅਲੀ, ਇਓਨ ਮੋਰਗਨ (ਕਪਤਾਨ), ਸੈਮ ਬਿਲਿੰਗਸ, ਲਿਆਮ ਲਿਵਿੰਗਸਟੋਨ, ਕ੍ਰਿਸ ਵੋਕਸ, ਕ੍ਰਿਸ ਜੌਰਡਨ, ਆਦਿਲ ਰਾਸ਼ਿਦ, ਮਾਰਕ ਵੁੱਡ।
ਨਿਊਜ਼ੀਲੈਂਡ : ਮਾਰਟਿਨ ਗੁਪਟਿਲ, ਡੇਰਿਲ ਮਿਸ਼ੇਲ, ਕੇਨ ਵਿਲੀਅਮਸਨ (ਕਪਤਾਨ), ਡੇਵੋਨ ਕਾਨਵੇ (ਵਿਕਟਕੀਪਰ), ਗਲੇਨ ਫਿਲਿਪਸ, ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ, ਐਡਮ ਮਿਲਨੇ, ਟਿਮ ਸਾਊਦੀ, ਈਸ਼ ਸੋਢੀ, ਟ੍ਰੇਂਟ ਬੋਲਟ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨੈਸ਼ਨਲ ਪਹਿਲਵਾਨ ਨਿਸ਼ਾ ਦਹੀਆ ਦੇ ਕਤਲ ਦੀ ਖ਼ਬਰ ਝੂਠੀ, ਖ਼ੁਦ ਵੀਡੀਓ ਜਾਰੀ ਕਰ ਕਿਹਾ- ਮੈਂ ਬਿਲਕੁਲ ਠੀਕ ਹਾਂ
NEXT STORY