ਆਕਲੈਂਡ (ਬਿਊਰੋ)— ਕਮਾਲ ਦੀ ਤੇਜ਼ ਗੇਂਦਬਾਜ਼ੀ ਅਤੇ ਜੋੜੀ ਵਿਚ ਹਮਲਾ। ਆਕਲੈਂਡ ਦੇ ਮੈਦਾਨ ਉੱਤੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਟਰੇਂਟ ਬੋਲਟ ਅਤੇ ਟਿਮ ਸਾਉਥੀ ਨੇ ਕੁਝ ਅਜਿਹਾ ਹੀ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਰਫਤਾਰ ਅਤੇ ਉਛਾਲ ਭਰੀਆਂ ਗੇਂਦਾਂ ਸਾਹਮਣੇ ਇੰਗਲੈਂਡ ਦੇ ਬੱਲੇਬਾਜ਼ ਕਾਫ਼ੀ ਪਰੇਸ਼ਾਨ ਨਜ਼ਰ ਆਏ ਅਤੇ ਪੂਰੀ ਟੀਮ ਪਹਿਲੀ ਪਾਰੀ ਵਿਚ 58 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਨਿਊਜ਼ੀਲੈਂਡ ਵਲੋਂ ਟਰੇਂਟ ਬੋਲਟ ਨੇ 6 ਅਤੇ ਟਿਮ ਸਾਉਥੀ ਨੇ 4 ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਦੀ ਪੂਰੀ ਟੀਮ ਸਿਰਫ 20.4 ਓਵਰਾਂ ਵਿਚ ਆਉਟ ਹੋ ਗਈ। ਜ਼ਿਕਰਯੋਗ ਹੈ ਕਿ ਇਹ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਹੀ ਟੈਸਟ ਹੈ ਅਤੇ ਸੀਰੀਜ਼ ਦੇ ਪਹਿਲੇ ਹੀ ਦਿਨ ਇੰਗਲੈਂਡ ਟੀਮ ਆਪਣੇ ਇਸ ਪ੍ਰਦਰਸ਼ਨ ਤੋਂ ਨਿਰਾਸ਼ ਹੋਵੇਗੀ।
ਸ਼ਰਮਨਾਕ ਰਿਕਾਰਡ ਤੋਂ ਬਚ ਗਿਆ ਇੰਗਲੈਂਡ
ਇੰਗਲੈਂਡ ਦੀਆਂ 9 ਵਿਕਟਾਂ ਸਿਰਫ 23 ਦੌੜਾਂ ਉੱਤੇ ਡਿੱਗ ਗਈਆਂ ਸਨ। ਅਜਿਹੇ ਵਿਚ ਉਸ ਉੱਤੇ ਟੈਸਟ ਕ੍ਰਿਕਟ ਵਿਚ ਸਭ ਤੋਂ ਘੱਟ ਸਕੋਰ ਉੱਤੇ ਆਊਟ ਹੋਣ ਦਾ ਖ਼ਤਰਾ ਮੰਡਰਾ ਰਿਹਾ ਸੀ, ਪਰ ਕਰੇਗ ਓਵਰਟਨ ਦੀ 33 ਦੌੜਾਂ ਦੀ ਲਾਭਦਾਇਕ ਪਾਰੀ ਨੇ ਇੰਗਲੈਂਡ ਨੂੰ ਇਸ ਸ਼ਰਮਨਾਕ ਰਿਕਾਰਡ ਤੋਂ ਬਚਾ ਲਿਆ। ਟੈਸਟ ਕ੍ਰਿਕਟ ਵਿਚ ਸਭ ਤੋਂ ਘੱਟ ਸਕੋਰ 26 ਦੌੜਾਂ ਹੈ। ਸੰਜੋਗ ਦੀ ਗੱਲ ਇਹ ਹੈ ਕਿ ਇਹ ਸਕੋਰ ਇਸ ਆਕਲੈਂਡ ਮੈਦਾਨ ਉੱਤੇ ਇਨ੍ਹਾਂ ਦੋਨਾਂ ਟੀਮਾਂ ਦਰਮਿਆਨ ਬਣਿਆ ਸੀ। ਤੱਦ ਆਉਟ ਹੋਣ ਵਾਲੀ ਟੀਮ ਨਿਊਜ਼ੀਲੈਂਡ ਸੀ। 25 ਮਾਰਚ 1955 ਨੂੰ ਨਿਊਜ਼ੀਲੈਂਡ ਦੀ ਟੀਮ ਇੰਗਲੈਂਡ ਖਿਲਾਫ ਸਿਰਫ 27 ਓਵਰਾਂ ਵਿਚ ਸਿਮਟ ਗਈ ਸੀ। ਇਹ ਮੈਚ ਦੀ ਤੀਜੀ ਪਾਰੀ ਸੀ।
ਇੰਗਲੈਂਡ ਦਾ ਸਭ ਤੋਂ ਘੱਟ ਸਕੋਰ-

ਇਸ ਤਰ੍ਹਾਂ ਡਿੱਗੀਆਂ ਇੰਗਲੈਂਡ ਦੀਆਂ ਵਿਕਟਾਂ
ਇਸ ਮੈਚ ਵਿਚ ਇੰਗਲੈਂਡ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ। 6 ਦੇ ਸਕੋਰ 'ਤੇ ਐਲਿਸਟੀਅਰ ਕੁਕ ਨੂੰ ਟਰੇਂਟ ਬੋਲਟ ਨੇ ਆਉਟ ਕਰ ਦਿੱਤਾ ਸੀ। ਕੁਕ ਨੇ 5 ਦੌੜਾਂ ਬਣਾਈਆਂ। ਇਸਦੇ ਬਾਅਦ ਇਸ ਸਕੋਰ ਉੱਤੇ ਕਪਤਾਨ ਜੋ ਰੂਟ ਖਾਤਾ ਖੋਲ੍ਹੇ ਬਿਨ੍ਹਾਂ ਬੋਲਟ ਦੀ ਗੇਂਦ ਉੱਤੇ ਬੋਲਡ ਹੋ ਗਏ। ਡੇਵਿਡ ਮਲਾਨ 2 ਦੇ ਸਕੋਰ ਉੱਤੇ ਬੋਲਟ ਦਾ ਤੀਜਾ ਸ਼ਿਕਾਰ ਬਣੇ। ਇੰਗਲੈਂਡ ਦਾ ਸਕੋਰ ਤੱਦ 16 ਦੌੜਾਂ ਸੀ।
ਇੰਗਲੈਂਡ ਨੂੰ ਓਪਨਰ ਸਟੋਨਮੈਨ ਅਤੇ ਆਲਰਾਉਂਡਰ ਬੇਨ ਸਟੋਕਸ ਤੋਂ ਕਾਫ਼ੀ ਉਮੀਦਾਂ ਸਨ। ਪਰ ਸਾਉਥੀ ਨੇ ਸਟੋਨਮੈਨ ਨੂੰ 11 ਦੇ ਨਿੱਜੀ ਸਕੋਰ ਉੱਤੇ ਵਿਕਟਕੀਪਰ ਵਾਲਟਮੈਨ ਦੇ ਹੱਥੋਂ ਕੈਚ ਕਰਾਇਆ। ਇੰਗਲੈਂਡ ਦਾ ਸਕੋਰ ਸੀ 18 ਦੌੜਾਂ। ਬੇਨ ਸਟੋਕਸ ਨੂੰ ਆਊਟ ਕਰ ਕੇ ਬੋਲਟ ਨੇ ਆਪਣਾ ਚੌਥਾ ਵਿਕਟ ਲਿਆ। ਇਸ ਸਕੋਰ ਉੱਤੇ ਜਾਨੀ ਬੇਅਰਸਟੋ ਵੀ ਇਸ ਸਕੋਰ ਉੱਤੇ ਖਾਤਾ ਖੋਲ੍ਹੇ ਬਿਨ੍ਹਾਂ ਆਉਟ ਹੋ ਗਏ। ਇੰਗਲੈਂਡ ਦੇ ਕੁਲ 5 ਬੱਲੇਬਾਜ਼ਾਂ ਨੇ ਖਾਤਾ ਵੀ ਨਹੀਂ ਖੋਲਿਆ। ਇੰਗਲੈਂਡ ਇਕ ਸਮੇਂ ਟੈਸਟ ਕ੍ਰਿਕਟ ਵਿਚ ਸਭ ਤੋਂ ਘੱਟ ਸਕੋਰ ਉੱਤੇ ਆਉਟ ਹੋਣ ਦੇ ਸ਼ਰਮਨਾਕ ਰਿਕਾਰਡ ਦੇ ਕਰੀਬ ਪਹੁੰਚ ਗਿਆ ਸੀ, ਪਰ ਪਾਰੀ ਦੇ ਅੰਤ ਵਿਚ ਕਰੇਗ ਓਵਰਟਨ ਨੇ ਤਾਬੜਤੋੜ 33 ਦੌੜਾਂ ਬਣਾ ਕੇ ਇੰਗਲੈਂਡ ਨੂੰ 50 ਦੇ ਪਾਰ ਪਹੁੰਚਾਇਆ।
ਕਾਰ ਪਾਰਕਿੰਗ ਦੌਰਾਨ ਮਿਲੇ ਸਨ ਇਬਰਾਹਿਮੋਵਿਚ-ਸੇਗਰ
NEXT STORY