ਨਵੀਂ ਦਿੱਲੀ— ਇੰਗਲੈਂਡ ਦੀ ਟੀਮ ਭਾਰਤ ਖਿਲਾਫ 1 ਅਗਸਤ ਤੋਂ ਐਜਬੇਸਟਨ 'ਚ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ 'ਚ ਇਕ ਖਾਸ ਉਪਲੱਬਧੀ ਹਾਸਲ ਕਰੇਗਾ। ਉਹ 1000 ਟੈਸਟ ਮੈਚ ਖੇਡਣ ਵਾਲੀ ਦੁਨੀਆ ਦੀ ਪਹਿਲੀ ਟੀਮ ਬਣ ਜਾਵੇਗੀ । ਇੰਗਲੈਂਡ ਤੇ ਆਸਟਰੇਲੀਆ ਨੇ 1877 'ਚ ਪਹਿਲਾ ਟੈਸਟ ਮੈਚ ਖੇਡਿਆ ਸੀ ਪਰ ਸਭ ਤੋਂ ਪਹਿਲਾਂ ਆਪਣਾ 1000ਵਾਂ ਟੈਸਟ ਮੈਚ ਖੇਡਣ ਦਾ ਮਾਣ ਇੰਗਲੈਂਡ ਦੀ ਟੀਮ ਨੂੰ ਮਿਲੇਗਾ। ਇੰਗਲੈਂਡ ਨੇ ਹੁਣ ਤੱਕ 999 ਟੈਸਟ ਮੈਚ ਖੇਡੇ ਹਨ ਤੇ ਭਾਰਤ ਖਿਲਾਫ 5 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਇਸ ਲਿਹਾਜ ਨਾਲ ਟੈਸਟ ਕ੍ਰਿਕਟ ਲਈ ਇਤਿਹਾਸਕ ਬਣ ਜਾਵੇਗਾ। ਆਸਟਰੇਲੀਆ ਨੇ ਹੁਣ ਤਕ 812 ਟੈਸਟ ਮੈਚ ਖੇਡੇ ਹਨ ਤੇ ਉਹ ਇੰਗਲੈਂਡ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਆਸਟੇਰਲੀਆ ਨੇ ਹਾਲਾਂਕਿ ਰਿਕਾਰਡ 383 ਮੈਚਾਂ 'ਚ ਜਿੱਤ ਦਰਜ ਕੀਤੀ ਹੈ ਜਦਕਿ ਇੰਗਲੈਂਡ 357 ਮੈਚ ਜਿੱਤ ਕੇ ਦੂਜੇ ਸਥਾਨ 'ਤੇ ਹੈ। ਇੰਗਲੈਂਡ ਨੂੰ 297 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਉਸ ਨੇ 345 ਮੈਚ ਡਰਾਅ ਖੇਡੇ ਹਨ।
ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਵਾਲੇ ਦੇਸ਼—
ਇੰਗਲੈਂਡ— 999
ਆਸਟਰੇਲੀਆ— 812
ਵੈਸਟਇੰਡੀਜ਼— 535
ਭਾਰਤ— 522
ਦੱ. ਅਫਰੀਕਾ— 427
ਨਿਊਜ਼ੀਲੈਂਡ— 426
ਪਾਕਿਸਤਾਨ— 415
ਸ਼੍ਰੀਲੰਕਾ— 274
ਬੰਗਲਾਦੇਸ਼— 108
ਜ਼ਿੰਬਾਬਵੇ— 105
ਏਸ਼ੀਆਈ ਖੇਡਾਂ 'ਚ ਸੋਨ ਜਿੱਤਣ ਨੂੰ ਬੇਤਾਬ ਹਾਂ : ਰੁਪਿੰਦਰ ਸਿੰਘ
NEXT STORY