ਲੰਡਨ— ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਦਾ ਮੰਨਣਾ ਹੈ ਕਿ ਕਪਤਾਨੀ ਨਾਲ ਸਟਾਰ ਬੱਲੇਬਾਜ਼ ਜੋ ਰੂਟ ਦੇ ਖੇਡ 'ਚ ਨਿਖਾਰ ਆਵੇਗਾ ਅਤੇ ਉਹ ਅਗਲੇ ਪੱਧਰ ਤੱਕ ਪੁੱਜਣ 'ਚ ਸਫਲ ਰਹਿਣਗੇ। ਰੂਟ ਨੂੰ ਐਲਿਸਟੀਅਰ ਕੁਕ ਦੀ ਜਗ੍ਹਾ ਫਰਵਰੀ 'ਚ ਕਪਤਾਨ ਬਣਾਇਆ ਗਿਆ ਸੀ, ਪਰ ਦੱਖਣ ਅਫਰੀਕਾ ਖਿਲਾਫ ਵੀਰਵਾਰ ਤੋਂ ਲਾਰਡਸ 'ਚ ਹੋਣ ਵਾਲਾ ਪਹਿਲਾ ਟੈਸਟ ਮੈਚ ਉਨ੍ਹਾਂ ਦਾ ਇੰਗਲੈਂਡ ਟੈਸਟ ਕਪਤਾਨ ਦੇ ਰੂਪ 'ਚ ਪਹਿਲਾ ਮੈਚ ਹੋਵੇਗਾ।

ਟੈਸਟ ਕਪਤਾਨੀ ਮਿਲਣ ਕਾਰਨ ਵਰਤਮਾਨ ਦੇ ਚੋਟੀ ਦੇ ਬੱਲੇਬਾਜਾਂ ਜਿਵੇਂ ਕਿ ਭਾਰਤ ਦੇ ਵਿਰਾਟ ਕੋਹਲੀ, ਆਸਟਰੇਲੀਆ ਦੇ ਸਟੀਵ ਸਮਿੱਥ ਅਤੇ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਦੇ ਖੇਡ 'ਚ ਨਿਖਾਰ ਆਇਆ ਹੈ ਅਤੇ ਬ੍ਰਾਡ ਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਤੋਂ ਰੂਟ ਨੂੰ ਵੀ ਨਵੀਆਂ ਉਚਾਈਆਂ ਹਾਸਲ ਕਰਨ ਦੀ ਪ੍ਰੇਰਨਾ ਮਿਲੇਗੀ।

ਬਰਾਡ ਨੇ ਕਿਹਾ ਕਿ ਰੂਟ ਨੂੰ ਕਪਤਾਨੀ ਦਾ ਬਹੁਤ ਜ਼ਿਆਦਾ ਅਨੁਭਵ ਨਹੀਂ ਹੈ, ਕਿਉਂਕਿ ਉਹ ਯੁਵਾ ਕ੍ਰਿਕਟਰ ਹੈ ਤੇ ਇੰਗਲੈਂਡ ਲਈ ਖੇਡ ਰਿਹਾ ਹੈ, ਪਰ ਉਨ੍ਹਾਂ ਨੇ ਚੋਟੀ ਦੇ ਪੱਧਰ 'ਤੇ ਇਸ ਖੇਡ ਨੂੰ ਸਮਝਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਇਸ ਤੋਂ ਉਨ੍ਹਾਂ ਦਾ ਖੇਡ ਅਗਲੇ ਪੱਧਰ 'ਤੇ ਪਹੁੰਚੇਗਾ ਤੇ ਉਹ ਵਿਰਾਟ ਨੂੰ ਪਿੱਛੇ ਛੱਡ ਜਾਣਗੇ।
ਬੈਚਲਰ ਲਾਈਫ ਦਾ ਇੰਝ ਆਨੰਦ ਮਾਣਦੀ ਸੀ ਧੋਨੀ ਦੀ ਪਤਨੀ, ਕਰਦੀ ਸੀ ਖੂਬ ਮਸਤੀ
NEXT STORY