ਨਵੀਂ ਦਿੱਲੀ— ਦੱਖਣ ਅਫਰੀਕਾ ਨੂੰ ਆਪਣੀ ਧਰਤੀ ਉੱਤੇ ਟੈਸਟ ਸੀਰੀਜ਼ ਵਿੱਚ ਹਾਰ ਦੇਣ ਲਈ ਇੰਗਲੈਂਡ ਨੂੰ 19 ਸਾਲ ਇੰਤਜ਼ਾਰ ਕਰਨਾ ਪਿਆ। ਇਸ ਇਤਿਹਾਸਕ ਜਿੱਤ ਦੇ ਹੀਰੋ ਰਹੇ ਇੰਗਲੈਂਡ ਦੇ ਆਲਰਾਊਂਡਰ ਮੋਈਨ ਅਲੀ। ਇਸ ਆਲਰਾਊਂਡ ਦੇ ਪ੍ਰਦਰਸ਼ਨ ਦੇ ਦਮ ਉੱਤੇ ਇਹ ਉਪਲਬਧੀ ਹਾਸਲ ਕਰਨ ਵਾਲੇ ਮੋਈਨ 8ਵੇਂ ਕ੍ਰਿਕਟਰ ਬਣ ਗਏ ਹਨ। ਇੰਗਲੈਂਡ ਨੇ ਦੱਖਣ ਅਫਰੀਕਾ ਨੂੰ ਓਲਡ ਟਰੈਫਰਡ ਵਿੱਚ ਖੇਡੇ ਗਏ ਚੌਥੇ ਅਤੇ ਆਖਰੀ ਟੈਸਟ ਵਿਚ 177 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਇੰਗਲੈਂਡ ਨੇ ਸੀਰੀਜ਼ ਉੱਤੇ 3-1 ਨਾਲ ਕਬਜਾ ਕਰ ਲਿਆ। ਮੋਈਨ ਅਲੀ ਨੇ ਦੂਜੀ ਪਾਰੀ ਵਿੱਚ 69 ਦੌੜਾਂ ਦੇ ਕੇ ਪੰਜ ਵਿਕਟ ਹਾਸਲ ਕੀਤੀਆਂ । ਇੰਨਾ ਹੀ ਨਹੀਂ, ਮੋਈਨ ਅਲੀ ਨੇ ਦੂਜੀ ਪਾਰੀ ਵਿੱਚ 75 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਟੀਮ ਨੂੰ 243 ਦੇ ਸਨਮਾਨਜਨਕ ਸਕੋਰ ਉੱਤੇ ਪਹੁੰਚਾਇਆ ਸੀ।
ਦੱਸ ਦਈਏ ਕਿ ਮੋਈਨ ਅਲੀ ਨੇ ਚਾਰ ਮੈਚਾਂ ਦੀ ਸੀਰੀਜ਼ ਵਿੱਚ ਬੱਲੇ ਨਾਲ ਅਹਿਮ ਯੋਗਦਾਨ ਦਿੰਦੇ ਹੋਏ 252 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਫਿਰਕੀ ਦੇ ਜਾਲ ਵਿੱਚ ਵਿਰੋਧੀ ਬੱਲੇਬਾਜ਼ਾਂ ਨੂੰ ਫਸਾਉਂਦੇ ਹੋਏ 15.64 ਦੀ ਔਸਤ ਨਾਲ 25 ਵਿਕਟਾਂ ਲਈਆਂ। ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਖਿਡਾਰੀ ਨੇ ਚਾਰ ਮੈਚਾਂ ਦੀ ਸੀਰੀਜ਼ ਵਿੱਚ 250 ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਨਾਲ 25 ਵਿਕਟਾਂ ਵੀ ਝਟਕਾਈਆਂ ਹੋਣ। 5 ਜਾਂ ਉਸ ਤੋਂ ਜ਼ਿਆਦਾ ਮੈਚਾਂ ਦੀ ਸੀਰੀਜ਼ ਵਿੱਚ 8 ਖਿਡਾਰੀ ਇਹ ਕ੍ਰਿਸ਼ਮਾ ਕਰ ਚੁੱਕੇ ਹਨ। ਮੋਈਨ ਇੰਗਲੈਂਡ ਵੱਲੋਂ 8ਵੇਂ ਅਜਿਹੇ ਖਿਡਾਰੀ ਬਣ ਗਏ ਹਨ, ਜਿਨ੍ਹਾਂ ਨੇ ਕਿਸੇ ਟੈਸਟ ਸੀਰੀਜ਼ ਵਿੱਚ 200 ਦੌੜਾਂ ਬਣਾਈਆਂ ਅਤੇ 20 ਵਿਕਟਾਂ ਵੀ ਹਾਸਲ ਕੀਤੀਆਂ।
ਸਾਥੀਅਨ ਅਤੇ ਪੂਜਾ ਨੇ ਜਿੱਤੇ ਖਿਤਾਬ
NEXT STORY